ਸਮਾਜ/Socialਬਾਰਸ਼ ਨਾਲ ਨਹਿਰਾਂ ਬਣੀਆਂ ਸ਼ਹਿਰ ਦੀਆਂ ਸੜਕਾਂ July 8, 20191314 ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁੰਬਈ ਵਿੱਚ ਬਾਰਸ਼ ਕਰਕੇ ਥਾਂ-ਥਾਂ ਪਾਣੀ ਭਰ ਗਿਆ। ਆਈਐਮਡੀ ਮੁਤਾਬਕ ਅੱਜ ਰਾਇਗੜ੍ਹ, ਪਾਲਘਰ, ਮੁੰਬਈ ਤੇ ਠਾਣੇ ਵਿੱਚ ਭਾਰੀ ਬਾਰਸ਼ ਦੇ ਆਸਾਰ ਹਨ। ਮੁੰਬਈ ਵਿੱਚ ਬਾਰਸ਼ ਨਾਲ ਹਾਹਾਕਾਰ ਮੱਚਿਆ ਹੈ। ਇੱਕ ਹਫ਼ਤੇ ਪਹਿਲਾਂ ਬਾਰਸ਼ ਨੇ ਖੂਬ ਤਾਂਡਵ ਮਚਾਇਆ ਸੀ ਪਰ ਹਫ਼ਤੇ ਬਾਅਦ ਫਿਰ ਬਾਰਸ਼ ਆ ਗਈ।ਮੀਂਹ ਦੇ ਪਾਣੀ ਨਾਲ ਮੁੰਬਈ ਦਰਿਆ ਬਣ ਗਈ ਹੈ। ਗਟਰ ਭਰ ਚੁੱਕੇ ਹਨ ਤੇ ਗਟਰਾਂ ਦਾ ਪਾਣੀ ਮੁੰਬਈ ਦੀਆਂ ਸੜਕਾਂ ‘ਤੇ ਵਹਿ ਰਿਹਾ ਹੈ।ਮੌਸਮ ਦੀ ਪਹਿਲੀ ਬਾਰਸ਼ ਨਾਲ ਹੀ ਮੁੰਬਈ ਨਗਰ ਪਾਲਿਕਾ ਦੀ ਪੋਲ ਖੁੱਲ੍ਹ ਗਈ। ਥਾਂ-ਥਾਂ ਜਲਥਲ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ।ਬਾਰਸ਼ ਕਰਕੇ ਕੀ ਆਮ ਤੇ ਕੀ ਖ਼ਾਸ, ਹਰ ਕਿਸੇ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।