ਮੁੰਬਈ: ਮੁਸਲਾਧਾਰ ਬਾਰਸ਼ ਕਰਕੇ ਮੁੰਬਈ ਦੇ ਲੋਕਾਂ ਦੀ ਜ਼ਿੰਦਗੀ ਉਥਲ–ਪੁਥਲ ਹੋ ਗਈ। ਬਾਰਸ਼ ਕਰਕੇ ਮੁੰਬਈ ਲੋਕਲ ਦੀਆਂ ਤਿੰਨ ਲਾਈਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੱਧ ਰੇਲ ਜਿੱਥੇ 15-20 ਲੇਟ ਚੱਲ ਰਹੀ ਹੈ ਤਾਂ ਹਾਰਬਰ ਲਈਨ 10 ਤੋਂ 15 ਮਿੰਟ ਜਦਕਿ ਪੱਛਮੀ ਰੇਲ 10 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ।
ਠਾਣੇ ਸਟੇਸ਼ਨ ‘ਤੇ ਪਾਣੀ ਭਰਨਾ ਸ਼ੁਰੂ ਹੋ ਚੁੱਕੀਆ ਹੈ। ਜੇਕਰ ਸਟੇਸ਼ਨ ‘ਚ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਇਹ ਟ੍ਰੈਕ ਤਕ ਪਹੁੰਚ ਸਕਦਾ ਹੈ। ਇਸ ਨਾਲ ਮੁੰਬਈ ਲੋਕਲ ਦੀ ਸੁਵਿਧਾ ‘ਤੇ ਬ੍ਰੇਕ ਲੱਗ ਜਾਵੇਗਾ। ਲਗਾਤਾਰ ਹੋ ਰਹੀ ਬਾਰਸ਼ ਨਾਲ ਸ਼ਹਿਰ ਦੇ ਮਲਾਡ ਈਸਟ, ਅੰਧੇਰੀ ਈਸਟ, ਬੋਰੀਵਲੀ ਈਸਟ ਇਲਾਕਿਆਂ ‘ਚ ਪਾਣੀ ਭਰ ਗਿਆ ਹੈ।ਮਿਲਨ ਸਬਵੇ ‘ਚ ਪਾਣੀ ਭਰ ਚੁੱਕਿਆ ਹੈ ਜਦਕਿ ਬਾਰਸ਼ ਕਰਕੇ ਹਵਾਈ ਯਾਤਰਾ ‘ਤੇ ਕੋਈ ਅਸਰ ਨਹੀਂ ਪਿਆ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਾਲਘਰ ਨੇੜਲੇ ਪਿੰਡ ‘ਚ ਬਾਰਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਅੱਠ ਸਾਲਾ ਮੁੰਡੇ ਦੀ ਮੌਤ ਹੋ ਗਈ ਹੈ। ਇਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।