Moushumi chatterjees daughter dies: ਬਾਲੀਵੁਡ ਅਦਾਕਾਰਾ ਮੌਸਮੀ ਚਟਰਜੀ ਦੀ ਧੀ ਪਾਇਲ ਦਾ ਦਿਹਾਂਤ ਹੋ ਗਿਆ ਹੈ। ਵੀਰਵਾਰ ਦੇਰ ਰਾਤ 2 ਵਜੇ ਦੇ ਕਰੀਬ ਉਸ ਨੇ ਅੰਤਿਮ ਸਾਹ ਲਿਆ। ਦੱਸ ਦਈਏ ਕਿ ਮੌਸਮੀ ਚਟਰਜੀ ਦੀ ਧੀ ਜੁਵੈਨਾਇਲ ਡਾਇਬਟੀਜ਼ ਨਾਲ ਜੂਝ ਰਹੀ ਸੀ। ਅਪ੍ਰੈਲ 2017 ਤੋਂ ਲੈ ਕੇ ਇਕ ਸਾਲ ਤੱਕ ਉਸ ਨੂੰ ਕਈ ਵਾਰ ਹਸਪਤਾਲ ਲੈ ਕੇ ਜਾਣਾ ਪਿਆ ਪਰ ਜਦੋਂ ਅਪ੍ਰੈਲ 2018 ‘ਚ ਉਹ ਕੋਮਾ ‘ਚ ਚਲੀ ਗਈ ਤਾਂ ਪਤੀ ਡਿਕੀ ਉਸ ਨੂੰ ਆਪਣੇ ਘਰ ਲੈ ਆਏ ਸਨ।
ਇਸ ਤੋਂ ਕੁਝ ਮਹੀਨੇ ਬਾਅਦ ਹੀ ਪਾਇਲ ਦੇ ਮਾਤਾ-ਪਿਤਾ ਜਯੰਤ ਮੁਖਰਜੀ ਨੇ ਜਵਾਈ ‘ਤੇ ਧੀ ਦੀ ਦੇਖਭਾਲ ਠੀਕ ਤਰ੍ਹਾਂ ਨਾ ਕਰਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਬੰਬੇ ਹਾਈਕੋਰਟ ‘ਚ ਯਾਚਿਕਾ ਦਾਇਰ ਕਰਵਾ ਕੇ ਧੀ ਦੀ ਦੇਖਭਾਲ ਦੀ ਇਜਾਜਤ ਮੰਗੀ ਸੀ। ਮੌਸਮੀ ਤੇ ਜਯੰਤ ਵਲੋਂ ਦਾਇਰ ਕਰਵਾਈ ਗਈ ਯਾਚਿਕਾ ‘ਚ ਲਿਖਿਆ ਗਿਆ ਸੀ ਕਿ ਡਿਕੀ ਨਾਲ ਵਿਆਹ ਤੋਂ ਬਾਅਦ ਪਾਇਲ ਗੰਭੀਰ ਰੂਪ ਤੋਂ ਬੀਮਾਰ ਰਹਿਣ ਲੱਗੀ। ਪਿਛਲੇ ਸਾਲ (2017) ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ,ਜਿਥੇ ਉਸ ਦੀ ਮਾਂ ਤੇ ਬਾਕੀ ਫੈਮਿਲੀ ਮੈਂਬਰਸ ਦੇਖਭਾਲ ਕਰ ਰਹੇ ਸਨ।
ਕੁਝ ਮਹੀਨੇ ਪਹਿਲੇ ਕੋਮਾ ਦੀ ਹਾਲਤ ‘ਚ ਪਾਇਲ ਨੂੰ ਡਿਸਚਾਰਜ ਕਰਵਾਇਆ ਤੇ ਉਹ ਖਾਰ ਇਲਾਕੇ ‘ਚ ਸਥਿਤ ਆਪਣੇ ਘਰ ‘ਚ ਹੀ ਟ੍ਰੀਟਮੈਂਟ ਕਰਵਾਉਣ ਲੱਗੇ। ਮੌਸਮੀ ਦਾ ਦਾਅਵਾ ਸੀ ਕਿ ਇਸ ਤੋਂ ਬਾਅਦ ਉਸ ਦੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਪਾਇਲ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।ਇਸ ਯਾਚਿਕਾ ‘ਚ ਇਹ ਵੀ ਕਿਹਾ ਸੀ ਕਿ 28 ਅਪ੍ਰੈਲ 2018 ਨੂੰ ਡਿਕੀ ਦੀ ਫੈਮਿਲੀ ਪਾਇਲ ਨੂੰ ਘਰ ਲੈ ਗਈ। ਡਿਕੀ ਨੇ ਪਾਇਲ ਦੀ ਦੇਖਭਾਲ ਲਈ ਨਰਸ ਰੱਖੀ ਸੀ।ਡਿਕੀ ਨੂੰ ਕਿਹਾ ਗਿਆ ਸੀ ਕਿ ਪਾਇਲ ਦੀ ਡਾਈਟ ਤੇ ਫਿਜ਼ੀਓ ਥੈਰੇਪੀ ‘ਤੇ ਧਿਆਨ ਦੇਣਾ ਹੈ ਪਰ ਉਨ੍ਹਾਂ ਨੇ ਪਾਇਲ ਦੀ ਫਿਜ਼ੀਓ ਥੈਰੇਪੀ ਨਹੀਂ ਕਰਾਈ ਤੇ ਨਾ ਹੀ ਉਸ ਦੀ ਡਾਈਟ ‘ਚ ਕੋਈ ਬਦਲਾਅ ਕੀਤਾ। ਇਥੋਂ ਤੱਕ ਕਿ ਉਸ ਨੇ ਸਟਾਫ ਦੀ ਪੇਮੈਂਟ ਵੀ ਰੋਕ ਦਿੱਤੀ, ਜਿਸਦੇ ਚੱਲਦਿਆਂ ਨਰਸ ਕੰਮ ਛੱਡ ਕੇ ਚਲੀ ਗਈ। ਮਾਮਲੇ ‘ਚ ਮੌਸਮੀ ਨੇ ਪੁਲਸ ‘ਚ ਸ਼ਿਰਕਤ ਵੀ ਕੀਤੀ ਸੀ।