15.57 F
New York, US
January 22, 2025
PreetNama
ਫਿਲਮ-ਸੰਸਾਰ/Filmy

ਬਾਲੀਵੁਡ ਤੋਂ ਪਹਿਲਾਂ ਜਗਰਾਤੇ ਕਰਦੀ ਸੀ ਨੇਹਾ ਕੱਕੜ, ਵੇਖੋ ਤਸਵੀਰਾਂ

Indian Idol 11 Contestant Kiss Neha : ਬਾਲੀਵੁਡ ਤੋਂ ਪਹਿਲਾਂ ਜਗਰਾਤੇ ਕਰਦੀ ਸੀ ਨੇਹਾ ਕੱਕੜ, ਵੇਖੋ ਤਸਵੀਰਾਂ : ਬਾਲੀਵੁਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨ੍ਹੀਂ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਨੇਹਾ ਇਸ ਸ਼ੋਅ ਵਿੱਚ ਬਤੋਰ ਜੱਜ ਨਜ਼ਰ ਆ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਵਿਸ਼ਾਲ ਦਦਲਾਨੀ ਅਤੇ ਅਨੂੰ ਮਲਿਕ ਵੀ ਹਨ। ਹਾਲ ਹੀ ਵਿੱਚ ਨੇਹਾ ਕੱਕੜ ਨੂੰ ਇੱਕ ਕੰਟੈਸਟੈਂਟ ਨੇ ਆਡੀਸ਼ਨ ਦੇ ਦੌਰਾਨ ਜ਼ਬਰਦਸਤੀ ਕਿੱਸ ਕਰ ਲਿਆ ਸੀ। ਨੇਹਾ ਕੱਕੜ ਦੇ ਨਾਲ ਹੋਈ ਇਸ ਘਟਨਾ ਕਾਰਨ ਹਰ ਕੋਈ ਹੈਰਾਨ ਹੈ। ਇੱਥੋਂ ਤੱਕ ਕਿ ਵਿਸ਼ਾਲ ਅਤੇ ਸ਼ੋਅ ਦੇ ਹੋਸਟ ਆਦਿਤਿਆ ਨਰਾਇਣ ਨੇ ਇਸ ਉੱਤੇ ਬਿਆਨ ਵੀ ਦਿੱਤਾ।

ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ ਵਿੱਚ ਬਤੋਰ ਕੰਟੈਸਟੈਂਟ ਕੀਤੀ ਸੀ। ਨੇਹਾ ਆਪਣੀ ਗਾਇਕੀ ਤੋਂ ਇਲਾਵਾ ਡ੍ਰੈੱਸਿੰਗ ਸੈਂਸ ਅਤੇ ਡਾਂਸ ਲਈ ਵੀ ਜਾਣੀ ਜਾਂਦੀ ਹੈ। ਅਕਸਰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਡਾਂਸ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ। ਹਾਲਾਂਕਿ ਨੇਹਾ ਦੀਆਂ ਪੁਰਾਣੀਆਂ ਤਸਵੀਰਾਂ ਦੇਖੋਗੇਂ ਤਾਂ ਤੁਹਾਨੂੰ ਲੱਗੇਗਾ ਕਿ ਉਨ੍ਹਾਂ ਦੇ ਲੁਕ ਵਿੱਚ ਬਹੁਤ ਬਦਲਾਅ ਆ ਗਿਆ ਹੈ। ਨੇਹਾ ਦੀ ਇਹ ਤਸਵੀਰ ਉਨ੍ਹਾਂ ਦਿਨਾਂ ਦੀ ਹੈ ਜਦੋਂ ਉਹ ਪੈਸੇ ਕਮਾਉਣ ਲਈ ਮਾਤਾ ਦੇ ਜਗਰਾਤੇ ਵਿੱਚ ਭਜਨ ਗਾਇਆ ਕਰਦੀ ਸੀ। ਇਸ ਤਸਵੀਰ ਵਿੱਚ ਨੇਹਾ ਆਪਣੀ ਭੈਣ ਅਤੇ ਗਾਇਕਾ ਸੋਨੂ ਕੱਕੜ ਦੇ ਨਾਲ ਜਗਰਾਤੇ ਵਿੱਚ ਭਜਨ ਗਾਉਂਦੀ ਵਿੱਖ ਰਹੀ ਹੈ। ਨੇਹਾ ਦੀ ਇਹ ਤਸਵੀਰ ਇੰਡੀਅਨ ਆਈਡਲ ਸੀਜਨ ਦੋ ਦੀ ਹੈ।

ਉਸ ਸਮੇਂ ਨੇਹਾ ਸ਼ੋਅ ਵਿੱਚ ਬਤੋਰ ਕੰਟੈਸਟੈਂਟ ਆਈ ਸੀ। ਉਸ ਸਮੇਂ ਨੇਹਾ ਕੁੱਝ ਅਜਿਹੀ ਦਿਖਿਆ ਕਰਦੀ ਸੀ। ਇਸ ਤਸਵੀਰ ਵਿੱਚ ਨੇਹਾ ਦੇ ਨਾਲ ਫਰਾਹ ਖਾਨ ਅਤੇ ਅਨੂੰ ਮਲਿਕ ਨਜ਼ਰ ਆ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਨੇਹਾ ਹੁਣ ਇਸ ਸ਼ੋਅ ਨੂੰ ਜੱਜ ਕਰ ਰਹੀ ਹੈ। ਨੇਹਾ ਦੀ ਇਸ ਤਸਵੀਰ ਵਿੱਚ ਉਨ੍ਹਾਂ ਨੂੰ ਪਹਿਚਾਨਣਾ ਵੀ ਮੁਸ਼ਕਲ ਹੋ ਰਿਹਾ ਹੈ। ਨੇਹਾ ਨੂੰ ਇਸ ਤਸਵੀਰ ਵਿੱਚ ਵੇਖਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਉਹੀ ਨੇਹਾ ਹੈ ਜੋ ਅੱਜ ਕਰੋੜਾਂ ਦਿਲਾਂ ਉੱਤੇ ਰਾਜ ਕਰਦੀ ਹੈ। ਇੰਡੀਅਨ ਆਈਡਲ ਵਿੱਚ ਬਤੋਰ ਕੰਟੈਸਟੈਂਟ ਆਉਣ ਤੋਂ ਬਾਅਦ ਨੇਹਾ ਨੂੰ ਕਾਮਯਾਬੀ ਮਿਲੀ ਅਤੇ ਇਸ ਤੋਂ ਬਾਅਦ ਉਹ ਇੱਕ – ਇੱਕ ਕਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਗਈ।

Related posts

ਪ੍ਰਿਅੰਕਾ ਦੀ ਫੋਟੋ ‘ਤੇ ਫਿਰ ਪੁਆੜਾ, ਰੱਜ ਕੇ ਹੋਈ ਟ੍ਰੋਲ

On Punjab

ਵੈਡਿੰਗ ਐਨੀਵਰਸਿਰੀ ਮੌਕੇ ਜਾਣੋ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਸੋਨਮ ਕਪੂਰ ‘ਤੇ ਆਨੰਦ ਆਹੁਜਾ ਦੀ ਲਵ ਸਟੋਰੀ

On Punjab

ਫਿਲਮ ‘ਬਾਰਡਰ 2’ ਵਿੱਚ ਨਜ਼ਰ ਆਏਗਾ ਦਿਲਜੀਤ ਦੋਸਾਂਝ

On Punjab