PreetNama
ਫਿਲਮ-ਸੰਸਾਰ/Filmy

ਬਾਲੀਵੁਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਨੇ ਸ਼ੇਅਰ ਕੀਤੀਆ ਵਿਆਹ ਦੀਆ ਤਸਵੀਰਾਂ

Drama Queen Rakhi Sawant: ਬਾਲੀਵੁਡ ਦੀ ਡਰਾਮਾ ਕੁਈਨ ਕਹੀ ਜਾਣ ਵਾਲੀ ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਹਮੇਸ਼ਾ ਆਪਣੇ ਆਪ ਨੂੰ ਚਰਚਾਵਾਂ ਵਿੱਚ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਆਏ ਦਿਨ ਉਹ ਕਿਸੇ ਨਾ ਕਿਸੇ ਬਿਆਨ, ਤਸਵੀਰ ਅਤੇ ਵੀਡੀਓ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ।ਰਾਖੀ ਸਾਵੰਤ ਘਰ ਤੋਂ ਹੀ ਆਪਣੇ ਫੈਨਜ਼ ਦਾ ਮਨੋਰੰਜਨ ਕਰ ਰਹੀ ਹੈ। ਜੀ ਹਾਂ ਹਾਲ ਹੀ ‘ਚ ਉਨ੍ਹਾਂ ਨੇ ‘ਸ਼ਾਦੀ ਕੀ ਪਿਕਚਰਸ’ ਕੈਪਸ਼ਨ ਦੇ ਨਾਲ ਬੈਕ ਟੂ ਬੈਕ ਕਈ ਤਸਵੀਰਾਂ ਸ਼ੇਅਰ ਕੀਤੀਆਂ ਨੇ । ਉਨ੍ਹਾਂ ਨੇ ਆਪਣੇ ਹਿੰਦੂ ਰੀਤੀ ਰਿਵਾਜ਼ ਦੇ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ‘ਚ ਉਹ ਪਿੰਕ ਤੇ ਗੋਲਡਨ ਰੰਗ ਦੇ ਜੋੜੇ ‘ਚ ਮੰਡਪ ‘ਚ ਬੈਠੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸਾਈ ਰੀਤੀ ਰਿਵਾਜ਼ਾਂ ਦੇ ਨਾਲ ਕੀਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ ।

ਜਿਸ ਉਨ੍ਹਾਂ ਨੇ ਵ੍ਹਾਈਟ ਰੰਗ ਦਾ ਗਾਉਨ ਪਾਇਆ ਹੋਇਆ ਹੈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਹੋਰ ਹਰੇ ਰੰਗ ਦੀ ਡਰੈੱਸ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਤੇ ਦੱਸਿਆ ਹੈ ਇਹ ਉਨ੍ਹਾਂ ਦੀ ਕੋਰਟ ਮੈਰਿਜ ਵਾਲੀ ਫੋਟੋ ਹੈ । ਪਰ ਇਨ੍ਹਾਂ ਸਾਰੀ ਤਸਵੀਰਾਂ ਰਾਖੀ ਨੇ ਕੱਟ ਕੇ ਪਾਈਆਂ ਨੇ ਤਾਂ ਜੋ ਉਨ੍ਹਾਂ ਦਾ ਦੁਲਹਾ ਨਜ਼ਰ ਨਾ ਆਵੇ । ਦੱਸ ਦਈਏ ਰਾਖੀ ਸਾਵੰਤ ਨੇ ਪਿਛਲੇ ਸਾਲ ਚੋਰੀ ਛੁੱਪੇ ਕਿਸੇ ਐੱਨ ਆਰ ਆਈ ਨਾਲ ਵਿਆਹ ਕਰਵਾ ਲਿਆ ਸੀ ਤੇ ਅਜੇ ਤੱਕ ਉਨ੍ਹਾਂ ਨੇ ਆਪਣੀ ਪਤੀ ਦੀ ਝਲਕ ਮੀਡੀਆ ਦੇ ਨਾਲ ਸਾਂਝੀ ਨਹੀਂ ਕੀਤੀ ਹੈ ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਰਾਖੀ ਸਾਵੰਤ ਦੇ ਪਤੀ ਦਾ ਨਾਮ ਰਿਤੇਸ਼ ਹੈ, ਰਾਖੀ ਦੇ ਪਤੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਤੇ ਉੱਥੇ ਹੀ ਰਾਖੀ ਸਾਵੰਥ ਦਾ ਕਹਿਣਾ ਹੈ ਕਿ ਰਾਖੀ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ।ਰਾਖੀ ਦਾ ਕਹਿਣਾ ਹੈ ਕਿ ਰਿਤੇਸ਼ ਬਿਜਨੈੱਸ ਕਰਦੇ ਹਨ, ਜਿਸਦੇ ਕਾਰਨ ਤੋਂ ਉਹ ਟ੍ਰੈਵਲ ਕਰਦੇ ਰਹਿੰਦੇ ਹਨ।ਜੇਕਰ ਉਹ ਮੀਡੀਆ ਦੇ ਸਾਹਮਣੇ ਆ ਗਏ ਤਾਂ ਪੂਰੀ ਦੁਨੀਆ ਉਨ੍ਹਾਂ ਨੂੰ ਜਾਨ ਜਾਵੇਗੀ ਅਤੇ ਇਸ ਨਾਲ ਉਨ੍ਹਾਂ ਦੇ ਕੰਮ ਤੇ ਅਸਰ ਪਵੇਗਾ।

Related posts

ਸੋਨਾਕਸ਼ੀ ਤੇ ਜ਼ਹੀਰ ਨੇ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆ

On Punjab

ਨੈੱਟਫਲਿਕਸ ਦੀ ਸੀਰੀਜ਼ ‘ਬੈਡ ਬੁਆਏ ਬਿਲੇਨੀਅਰ-ਇੰਡੀਆ’ ਦੀ ਰਿਲੀਜ਼ਿੰਗ ‘ਤੇ ਰੋਕ

On Punjab

ਸ਼ਾਹਰੁਖ ਖਾਨ ਦੇ ਬਾਲ-ਬੱਚਿਆਂ ਦੀਆਂ ਤਸਵੀਰਾਂ ਵਾਇਰਲ, ਮਾਲਦੀਪ ’ਚ ਗਏ ਸੀ ਛੁੱਟੀਆਂ ਮਨਾਉਣ

On Punjab