PreetNama
ਫਿਲਮ-ਸੰਸਾਰ/Filmy

ਬਾਲੀਵੁਡ ਦੀ ਮਸ਼ਹੂਰ ਗਾਇਕਾ ਕਣਿਕਾ ਕਪੂਰ ਨੂੰ ਹੋਇਆ ਕੋਰੋਨਾ ਵਾਇਰਸ

kanika-kapoor-coronavirus-test-positive: ਚੀਨੀ ਵਾਇਰਸ ਦੇਸ਼ ਭਰ ਵਿਚ ਫੈਲ ਗਿਆ ਹੈ। ਸਰਕਾਰ ਦੁਆਰਾ ਹਰ ਕਿਸੇ ਨੂੰ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਡਾਕਟਰਾਂ ਵਲੋਂ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਗੱਲ ਆਖੀ ਜਾ ਰਹੀ ਹੈ।

ਨਵੇਂ ਮਾਮਲੇ ‘ਚ ਬਾਲੀਵੁੱਡ ਦੀ ਇਕ ਮਸ਼ਹੂਰ ਪਲੇਅਬੈਕ ਗਾਇਕਾ ਕਣਿਕਾ ਕਪੂਰ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਉਹ 15 ਮਾਰਚ ਨੂੰ ਲੰਡਨ ਤੋਂ ਲਖਨਊ ਆਈ ਸੀ। ਇਸ ਦੀ ਜਾਣਕਾਰੀ ਕਣਿਕਾ ਕਪੂਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਕਣਿਕਾ ਕਪੂਰ ਨੇ ਲਿਖਿਆ ਹੈ,”ਪਿਛਲੇ 4 ਦਿਨਾਂ ਤੋਂ ਮੈਨੂੰ ਫਲੂ ਸੀ, ਫਿਰ ਮੈਂ ਇਸ ਦੇ ਟੈਸਟ ਕਰਵਾਏ ਤੇ ਮੇਰੇ ਟੈਸਟ ਪਾਜ਼ੀਟਿਵ ਆਏ।”ਲਖਨਊ ‘ਚ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

ਕੁਝ ਹੀ ਦਿਨਾਂ ਪਹਿਲਾਂ ਉਹ ਲੰਡਨ ਤੋਂ ਵਾਪਸ ਆਈ ਸੀ। ਉਨ੍ਹਾਂ ਨੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਗੱਲ ਲੁਕਾਈ ਅਤੇ ਸ਼ਹਿਰ ਦੇ ਇਕ ਵੱਡੇ ਹੋਟਲ ‘ਚ ਰੁੱਕੀ। ਉੱਥੇ ਉਨ੍ਹਾਂ ਨੇ ਡਿਨਰ ਪਾਰਟੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਕਨਿਕਾ ਕਪੂਰ ਬਾਲੀਵੁੱਡ ‘ਚ ਮਸ਼ਹੂਰ ਨਾਂ ਹੈ। ਉਨ੍ਹਾਂ ਨੇ ”ਬੇਬੀ ਡੌਲ’ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਸਿੰਗਰ ਨੇ ਕਈ ਸਿੰਗਿੰਗ ਰਿਐਲਿਟੀ ਸ਼ੋਅਜ਼ ਨੂੰ ਵੀ ਜੱਜ ਕੀਤਾ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਦੀ ਕੋਸ਼ਿਸ਼ ਵਿਚਕਾਰ ਵੀ ਕੋਰੋਨਾਵਾਇਰਸ ਦਾ ਦਾਇਰਾ ਫੈਲਦਾ ਜਾ ਰਿਹਾ ਹੈ।

ਇਸ ਦੀ ਰੋਕਥਾਮ ਨੂੰ ਲੈ ਕੇ ਦੇਸ਼ ‘ਚ ਹਰ ਤਰ੍ਹਾਂ ਦੀ ਅਹਿਤੀਆਤ ਵਰਤੀ ਜਾ ਰਹੀ ਹੈ ਪਰ ਨਵੇਂ ਮਰੀਜਾਂ ਦੀ ਸੰਖਿਆ ‘ਚ ਇਜਾਫਾ ਲਗਾਤਾਰ ਦੇਖਿਆ ਜਾ ਰਿਹਾ ਹੈ। ਹੁਣ ਤੱਕ ਦੇਸ਼ ‘ਚ ਕੁੱਲ 195 ਮਾਮਲੇ ਆਏ ਹਨ, ਜਿਨ੍ਹਾਂ ‘ਚ 163 ਭਾਰਤੀ ਹਨ, ਜਦਕਿ 32 ਵਿਦੇਸ਼ੀ ਨਾਗਰਿਕ ਹਨ।ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਿਕਾ ਕਪੂਰ ਦੇ ਮਾਪਿਆਂ ਅਤੇ ਘਰ ਵਿੱਚ ਮੌਜੂਦ ਨੌਕਰ ਦੀ ਵੀ ਜਾਂਚ ਕੀਤੀ ਜਾਏਗੀ। ਪੁਲਿਸ ਅਨੁਸਾਰ ਕਣਿਕਾ 3 ਦਿਨ ਪਹਿਲਾ ਲੰਡਨ ਤੋਂ ਦਿੱਲੀ ਪਹੁੰਚੇ ਸਨ।

Related posts

ਮਾਹਿਰਾ ਦੀ ਗਰਦਨ ‘ਤੇ ਨਿਸ਼ਾਨ ਦੇਖ ਸਿੱਧਾਰਥ ਨੇ ਉਡਾਇਆ ਮਜ਼ਾਕ

On Punjab

ਬਾਲੀਵੁੱਡ ਅਦਾਕਾਰਾ ਅਲੈਕਜੈਂਡਰ ਡਜਵੀ ਦਾ ਦੇਹਾਂਤ, ਸ਼ੱਕੀ ਹਾਲਾਤ ’ਚ ਅਪਾਰਟਮੈਂਟ ’ਚੋਂ ਮਿਲੀ ਲਾਸ਼

On Punjab

Ramayan ਦੇ ਲਕਸ਼ਮਣ ਸੁਨੀਲ ਲਹਿਰੀ ਨੇ ਦਿਖਾਈ ਜਵਾਨੀ ਦੇ ਦਿਨਾਂ ਦੀ ਝਲਕ, ਤਸਵੀਰ ’ਚ ਐਕਟਰ ਦਾ ਲੁੱਕ ਦੇਖ ਫਿਦਾ ਹੋ ਜਾਓਗੇ ਤੁਸੀਂ

On Punjab