53.35 F
New York, US
March 12, 2025
PreetNama
ਫਿਲਮ-ਸੰਸਾਰ/Filmy

ਬਾਲੀਵੁਡ ਦੀ ਸਭ ਤੋਂ ਪੜ੍ਹੀ – ਲਿਖੀ ਅਦਾਕਾਰਾ ਹੈ ਪ੍ਰਿਯੰਕਾ ਦੀ ਭੈਣ

Birthday Parineeti Chopra actress: ਪਰੀਣੀਤੀ ਚੋਪੜਾ ਫਿਲਮ ਇੰਡਸਟਰੀ ਵਿੱਚ ਅਜੇ ਆਪਣੇ ਆਪ ਨੂੰ ਜ਼ਿਆਦਾ ਸਥਾਪਿਤ ਨਹੀ ਕਰ ਪਾਈ ਹੈ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ਉੱਤੇ ਵਧੀਆ ਨੁਮਾਇਸ਼ ਤਾਂ ਕਰਦੀਆਂ ਹਨ ਪਰ ਉਨ੍ਹਾਂ ਦੀ ਅਦਾਕਾਰੀ ਦੀ ਵੀ ਸ਼ਾਬਾਸ਼ੀ ਹੁੰਦੀ ਹੈ ਪਰ ਕਿਤੇ ਸ਼ਾਇਦ ਅਜੇ ਵੀ ਪਰੀਣੀਤੀ ਨੂੰ ਉਸ ਇੱਕ ਫਿਲਮ ਦੀ ਤਲਾਸ਼ ਹੈ ਜੋ ਉਨ੍ਹਾਂ ਦੇ ਕਰੀਅਰ ਨੂੰ ਨਵੀਆ ਉਚਾਈਆਂ ਤੱਕ ਲੈ ਕੇ ਜਾਵੇ। ਪਰੀਣੀਤੀ ਚੋਪੜਾ ਦਾ ਜਨਮ 22 ਅਕਤੂਬਰ, 1988 ਨੂੰ ਅੰਬਾਲਾ ਵਿੱਚ ਹੋਇਆ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਰੀਣੀਤੀ ਚੋਪੜਾ ਸਭ ਤੋਂ ਜ਼ਿਆਦਾ ਪੜ੍ਹੀ – ਲਿਖੀ ਬਾਲੀਵੁਡ ਅਦਾਕਾਰਾ ਹੈ। ਉਨ੍ਹਾਂ ਦੇ ਕੋਲ ਆਨਰਸ ਦੀਆਂ 3 ਡਿਗਰੀਆਂ ਹਨ। ਪਰੀਣੀਤੀ ਦੇ ਕੋਲ ਬਿਜਨੈੱਸ, ਫਾਈਨੈਂਸ ਅਤੇ ਇਕਨਾਮਿਕਸ ਵਿੱਚ ਆਨਰਸ ਦੀਆਂ ਡਿਗਰੀਜ਼ ਹਨ। ਪਰੀਣੀਤੀ ਪਿੱਜਾ ਖਾਣ ਦੀ ਬਹੁਤ ਸ਼ੌਕੀਨ ਹੈ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਦਿਨਭਰ ਪਿੱਜਾ ਖਾ ਸਕਦੀ ਹੈ। ਪਰੀਣੀਤੀ ਚੋਪੜਾ ਨੇ 12ਵੀਂ ਕਲਾਸ ਵਿੱਚ ਆਲ ਓਵਰ ਇੰਡੀਆ ਟਾਪ ਕੀਤਾ ਸੀ ਅਤੇ ਉਨ੍ਹਾਂ ਨੂੰ ਤਤਕਾਲੀਨ ਰਾਸ਼ਟਰਪਤੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ। ਉਹ ਕਦੇ ਵੀ ਐਕਟਿੰਗ ਨੂੰ ਕਰੀਅਰ ਦੇ ਰੂਪ ਵਿੱਚ ਚੁਣਨਾ ਨਹੀਂ ਚਾਹੁੰਦੀ ਸੀ ਪਰ 2008 ਵਿੱਚ ਆਈ ਮੰਦੀ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਬਦਲ ਦਿੱਤਾ।

ਇੰਨਾ ਹੀ ਨਹੀਂ, ਪਰੀਣੀਤੀ ਨੇ ਕਲਾਸੀਕਲ ਮਿਊਜ਼ਿਕ ਵਿੱਚ ਵੀ ਬੀਏ ਕੀਤਾ ਹੋਇਆ ਹੈ। ਭਾਰਤ ਦੀ ਟੈਨਿਸ ਸਟਾਰ ਪਲੇਅਰ ਸਾਨੀਆ ਮਿਰਜ਼ ਦੇ ਨਾਲ ਉਨ੍ਹਾਂ ਦੀ ਪੱਕੀ ਦੋਸਤੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਰੀਣੀਤੀ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਪਰੀਣੀਤੀ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰੀਣੀਤੀ ਤੇ ਪ੍ਰਿਯੰਕਾ ਚੋਪੜਾ ਦੀ ਆਪਸ ‘ਚ ਕਾਫੀ ਬਣਦੀ ਹੈ। ਉਹਨਾਂ ਦੋਨਾਂ ਦੇ ਨਾਂਅ ਤੋਂ ਹਾਲੀਵੁਡ ‘ਚ ਇੱਕ ਫਿਲਮ ਵੀ ਆ ਰਹੀ ਹੈ ਜੋ ਕਿ ਕਾਫੀ ਵਧੀਆ ਹੋਵੇਗੀ। ਹਾਲ ਹੀ ‘ਚ ਇਸ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਪ੍ਰਿਯੰਕਾ ਦੀ ਤਰ੍ਹਾਂ ਪਰੀਣੀਤੀ ਵੀ ਜ਼ਿਆਦਾਤਰ ਵਿਦੇਸ਼ਾਂ ‘ਚ ਹੀ ਰਹਿੰਦੀ ਹੈ ਅਤੇ ਜ਼ਿਆਦਾਤਰ ਉਹਨਾਂ ਦੀਆਂ ਫਿਲਮਾਂ ਦੀ ਸ਼ੂਟਿੰਗ ਵੀ ਉੱਥੇ ਹੀ ਕੀਤੀ ਜਾਂਦੀ ਹੈ।

Related posts

ਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏ

On Punjab

ਜੱਸੀ ਗਿੱਲ ਨੇ ਸ਼ੇਅਰ ਕੀਤਾ ਆਪਣੀ ਧੀ ਦਾ ਕਿਊਟ ਵੀਡਿੳ,ਹਰ ਕਿਸੇ ਨੂੰ ਆ ਰਿਹਾ ਖੂਬ ਪਸੰਦ (ਦੇਖੋ ਵੀਡਿੳ)

On Punjab

Kangana Ranaut ਦੇ ਟਵੀਟ ‘ਤੇ ਹੰਗਾਮੇ ਤੋਂ ਬਾਅਦ ਟਵਿੱਟਰ ਅਕਾਊਂਟ ‘ਤੇ ਆਰਜ਼ੀ ਪਾਬੰਦੀ, ਬੋਲੀ- ਤੇਰਾ ਜਿਊਣਾ ਮੁਸ਼ਕਲ ਕਰ ਦਿਆਂਗੀ

On Punjab