PreetNama
ਫਿਲਮ-ਸੰਸਾਰ/Filmy

ਬਾਲੀਵੁਡ ਦੇ ਇਹਨਾਂ ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕਰਵਾਇਆ ਦੂਜਾ ਵਿਆਹ

Stars marriage without divorce: ਬਾਲੀਵੁਡ ਦੀਆਂ ਗਲੀਆਂ ‘ਚ ਅਕਸਰ ਹੀ ਅਫੇਅਰ, ਵਿਆਹ ਤੇ ਤਲਾਕ ਵਰਗੀਆ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ, ਅਜਿਹੇ ਵਿੱਚ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ।ਇਸ ਖਬਰ ਵਿੱਚ ਅਸੀ ਤੁਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਮਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਲੀਵੁਡ ਦੇ ਹੀ ਮੈਨ ਧਰਮਿੰਦਰ ਦੀ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ ਪਰ ਇਸ ਦੇ ਬਾਵਜੂਦ ਉਹਨਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ।

ਕਾਸ਼ ਕੌਰ ਦੋਹਾਂ ਦੇ ਅਫੇਅਰ ਤੋਂ ਕਾਫੀ ਦੁਖੀ ਸੀ ਪਰ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਹਰ ਇੱਕ ਤਰ੍ਹਾਂ ਦਾ ਤਰੀਕਾ ਵਰਤਿਆ, ਉਹਨਾਂ ਨੇ ਧਰਮ ਬਦਲਕੇ ਬਿਨ੍ਹਾਂ ਤਲਾਕ ਦਿੱਤੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ। ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਨੰਬਰ ਆਉਂਦਾ ਹੈ ਅਦਾਕਾਰ ਰਾਜ ਬੱਬਰ ਦਾ। ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂਅ ਨਾਦਿਰਾ ਹੈ।ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਵੀ ਆਪਣਾ ਦਿਲ ਸੰਭਾਲ ਕੇ ਨਹੀਂ ਰੱਖ ਸਕੇ ਤੇ ਉਹਨਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ। ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਹੀਂ ਲਿਆ। ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਇੱਕ ਬੇਟਾ ਪ੍ਰਤੀਕ ਬੱਬਰ ਵੀ ਹੈ। ਬੇਟੇ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ। ਇਸੇ ਲਿਸਟ ਵਿੱਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਵੀ ਆਉਂਦੇ ਹਨ। ਉਹਨਾਂ ਦੀ ਪਹਿਲੀ ਪਤਨੀ ਦਾ ਨਾਂਅ ਸਲਮਾ ਖ਼ਾਨ ਹੈ। ਸਲਮਾ ਖ਼ਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖ਼ਾਨ ਨੇ ਵੀ ਬਿਨ੍ਹਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ। ਇਸ ਲਿਸਟ ਵਿੱਚ ਸੰਜੇ ਖ਼ਾਨ ਦਾ ਨਾਂਅ ਵੀ ਆਉਂਦਾ ਹੈ। ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ ਪਰ ਇਸ ਸਭ ਦੇ ਚਲਦੇ ਉਹਨਾਂ ਦਾ ਨਾਂਅ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ।ਸੰਜੇ ਨੇ ਵੀ ਬਿਨ੍ਹਾਂ ਤਲਾਕ ਲਏ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਸਿਰਫ ਦੋ ਸਾਲ ਹੀ ਚੱਲਿਆ। ਆਖਿਰ ਵਿੱਚ ਇਸ ਲਿਸਟ ਵਿੱਚ ਡਾਇਰੈਕਟਰ ਮਹੇਸ਼ ਭੱਟ ਆਉਂਦੇ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਕਿਰਨ ਨਾਲ ਵਿਆਹ ਕਰਵਾਇਆ। ਇਸ ਤੋਂ ਬਾਅਦ ਉਹਨਾਂ ਦਾ ਨਾਂਅ ਪਰਵੀਨ ਬੌਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਨਾ ਕੇ ਕਿਰਨ ਨੂੰ ਤਲਾਕ ਦਿੱਤੇ ਬਗੈਰ ਹੀ ਸੋਨੀ ਰਾਜਦਾਨ ਵਿਆਹ ਕਰ ਲਿਆ।

Related posts

Dilip Kumar ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਟ੍ਰੇਚਰ ’ਤੇ ਇਸ ਹਾਲਤ ’ਚ ਨਜ਼ਰ ਆਏ ਐਕਟਰ

On Punjab

Gangubai Kathiawadi Trailer: ਗੰਗੂਬਾਈ ਦੇ ਕਿਰਦਾਰ ‘ਚ ਆਲੀਆ ਭੱਟ ‘ਚ ਦਿਖਾਈ ਦਿੱਤਾ ਕਮਾਲ ਦਾ ਟ੍ਰਾਂਸਫਾਰਮੇਸ਼ਨ, ਅਜੇ ਦੇਵਗਨ ਬਣੇ ‘ਮਾਫੀਆ’

On Punjab

Happy Birthday Karisma Kapoor : ‘ਅਨਾੜੀ ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਸੀ ਲੋਕਾਂ ਦਾ ਦਿਲ, ਬਣੀ ਕਪੂਰ ਖ਼ਾਨਦਾਨ ਦੀ ‘ਹਿੱਟ’ ਬੇਟੀ

On Punjab