32.63 F
New York, US
February 6, 2025
PreetNama
ਫਿਲਮ-ਸੰਸਾਰ/Filmy

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੇ ਪਹਿਲੇ ਪੰਜਾਬੀ ਗੀਤ ਦਾ ਟੀਜ਼ਰ

ਨਵਾਜ਼ੂਦੀਨ ਸਿਦੀਕੀ ਨੂੰ ਪੰਜਾਬੀ ਇੰਡਸਟਰੀ ‘ਚ ਵੇਖਣ ਲਈ ਫੈਨਸ ਬੇਹੱਦ Excited ਹਨ। ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ‘ਬਾਰਿਸ਼ ਕੀ ਜਾਏ’ ‘ਚ ਨਵਾਜ਼ ਫ਼ੀਚਰ ਕਰਦੇ ਨਜ਼ਰ ਆਉਣਗੇ ਜਿਸ ਦਾ ਆਫੀਸ਼ੀਅਲ ਟੀਜ਼ਰ ਅੱਜ ਸਾਹਮਣੇ ਆ ਚੁੱਕਾ ਹੈ। ਗਾਣੇ ‘ਚ ਨਵਾਜ਼ੂਦੀਨ ਸਿਦੀਕੀ ਦਾ ਸਟਾਈਲ ਕਾਫੀ ਅਲੱਗ ਨਜ਼ਰ ਆ ਰਿਹਾ ਹੈ।

ਪੰਜਾਬੀ ਗੀਤਾਂ ਦਾ ਲੈਵਲ ਕਿੱਥੋਂ ਤਕ ਅੱਪ ਹੋ ਗਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਪੰਜਾਬੀ ਗੀਤ ਵਿੱਚ ਬੌਲੀਵੁੱਡ ਦੇ ਕਲਾਕਾਰ ਫ਼ੀਚਰ ਹੋ ਰਹੇ ਹਨ। ਅਕਸ਼ੇ ਕੁਮਾਰ ਤੇ ਸੋਨੂੰ ਸੂਦ ਤੋਂ ਬਾਅਦ ਹੁਣ ਨਵਾਜ਼ੂਦੀਨ ਸਿਦੀਕੀ ਵੀ ਪੰਜਾਬੀ ਗੀਤ ਦਾ ਚਿਹਰਾ ਬਣ ਗਏ ਹਨ ਜਿਸ ਨੂੰ ਬੀ ਪ੍ਰਾਕ ਨੇ ਗਾਇਆ ਹੈ।

ਮਜ਼ੇ ਦੀ ਗੱਲ ਇਹ ਹੈ ਕਿ ਪੰਜਾਬੀ ਇੰਡਸਟਰੀ ‘ਚ ਅਜਿਹਾ ਕਾਰਨਾਮਾ ਕਰਨ ਵਾਲੀ ਟੀਮ ਜਾਨੀ ਤੇ ਬੀ ਪ੍ਰਾਕ ਦੀ ਹੈ। ਇਸ ਤੋਂ ਪਹਿਲਾਂ ਗੀਤ ‘ਫਿਲਹਾਲ’ ‘ਚ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਨੂੰ ਫ਼ੀਚਰ ਕੀਤਾ ਗਿਆ ਸੀ ਜਿਸ ਦੇ ਅਗਲੇ ਵਰਜ਼ਨ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਹੈ। ਸਿਰਫ ਇੰਨਾ ਹੀ ਨਹੀਂ ਗੀਤ ‘ਪਛਤਾਓਗੇ’ ‘ਚ ਵਿੱਕੀ ਕੌਸ਼ਲ ਤੇ ਨੋਰਾ ਫਤੇਹੀ ਦੀ ਪ੍ਰਫੌਰਮੰਸ ਨੂੰ ਕੌਣ ਭੁੱਲ ਸਕਦਾ ਹੈ। ਇਸ ਗੀਤ ਦੀ ਪੇਸ਼ਕਾਰੀ ਵੀ ਜਾਨੀ ਤੇ ਬੀ ਪ੍ਰਾਕ ਨੇ ਹੀ ਕੀਤੀ ਸੀ।

ਹੁਣ ਇਸ ਟੀਮ ਨੇ ਨਵਾਜ਼ੂਦੀਨ ਸਿਦੀਕੀ ਨੂੰ ਵੀ ਆਪਣੇ ਗਾਣੇ ਦਾ ਫੈਨ ਬਣਾ ਦਿੱਤਾ ਹੈ। ਇਹੀ ਕਾਰਨ ਹੈ ਕਿ ਨਵਾਜ਼ ਨੇ ਗੀਤ ‘ਚ ਫ਼ੀਚਰ ਕਰਨ ਲਈ ਹਾਂ ਕੀਤੀ ਹੈ। ਟੀਜ਼ਰ ਵੇਖ ਲੱਗ ਰਿਹਾ ਕਿ ਗਾਣੇ ਦੀ ਵੀਡੀਓ ਇਸ ਵਾਰ ਅਲੱਗ ਹੋਣ ਵਾਲਾ ਹੈ। ਨਿਰਦੇਸ਼ਕ ਅਰਵਿੰਦਰ ਖਹਿਰਾ ਇਸ ਵਾਰ ਨਵਾਂ Concept ਲੈ ਕੇ ਆਏ ਹਨ।

ਉੱਥੇ ਹੀ ਦੂਜੇ ਪਾਸੇ ਸੁਨੰਦਾ ਸ਼ਰਮਾ ਦੇ ਕਿਰਦਾਰ ਦੀ ਵੀ ਤਾਰੀਫ ਕਰਨੀ ਬਣਦੀ ਹੈ। ਟੀਜ਼ਰ ‘ਚ ਸੁਨੰਦਾ ਵੀ ਅਲੱਗ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸੋਨੂੰ ਸੂਦ ਨਾਲ ‘ਪਾਗਲ ਨਹੀਂ ਹੋਣਾ’ ਗੀਤ ‘ਚ ਸੁਨੰਦਾ ਨੇ ਆਪਣੀ ਆਵਾਜ਼ ਤੇ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਸੋ ਹੁਣ ਉਮੀਦ ਹੈ ਕਿ ‘ਬਾਰਿਸ਼ ਕੀ ਜਾਏ’ ਨੂੰ ਵੀ ਦਰਸ਼ਕਾਂ ਉਨ੍ਹਾਂ ਹੀ ਪਿਆਰ ਦੇਣਗੇ।

Related posts

ਕੀ ਸ਼ਮਿਤਾ ਸ਼ੈੱਟੀ ਦਾ ਖਰਚਾ ਵੀ ਉਠਾਉਂਦੇ ਹਨ ਰਾਜ ਕੁੰਦਰਾ? ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

On Punjab

The Sky Is Pink’ ਦਾ ਟ੍ਰੇਲਰ ਰਿਲੀਜ਼, ਇਸ ਤੋਂ ਬਾਅਦ ਜ਼ਾਇਰਾ ਵਸੀਮ ਨੇ ਛੱਡੀ ਐਕਟਿੰਗ

On Punjab

ਮਿਆ ਖਲੀਫ਼ਾ ਮਸ਼ਹੂਰ ਐਕਸ ਪੋਰਨ ਸਟਾਰ ਦਾ TikTok ਅਕਾਊਂਟ ਪਾਕਿਸਤਾਨੀ ਸਰਕਾਰ ਨੇ ਕੀਤਾ ਬੈਨ

On Punjab