PreetNama
ਫਿਲਮ-ਸੰਸਾਰ/Filmy

ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਕੋਰੋਨਾ ਟੈਸਟ ਨੈਗੇਟਿਵ

ਪਿਛਲੇ ਦਿਨੀਂ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਨੂੰ ਸਾਹ ਲੈਣ ਵਿੱਚ ਤਕਲੀਫ ਦੇ ਚੱਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। 71 ਸਾਲਾ ਸਰੋਜ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ ਪਰ ਅਜਿਹਾ ਨਹੀਂ ਹੈ।

ਸਰੋਜ ਦੇ ਕਰੀਬੀ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਦਿਆਂ ਹੀ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਹਾਲਾਂਕਿ, ਹੁਣ ਸਰੋਜ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਏਗੀ।

ਦੱਸਣਯੋਗ ਹੈ ਕਿ ਸਰੋਜ ਖ਼ਾਨ ਦਾ ਬਾਲੀਵੁੱਡ ਵਿੱਚ ਵੱਡਾ ਨਾਂ ਉਸ ਦੀ ਕੋਰੀਓਗ੍ਰਾਫੀ ਤੇ ਨ੍ਰਿਤ ਦੀ ਸਮਝ ਕਰਕੇ ਹੈ। ਉਸ ਨੇ ਵੱਡੇ ਵੱਡੇ ਕਲਾਕਾਰਾਂ ਦੇ ਗੀਤਾਂ ਨੂੰ ਕੋਰੀਓਗ੍ਰਾਫ ਕੀਤਾ ਹੈ ਅਤੇ ਮਾਧੁਰੀ ਦੀਕਸ਼ਿਤ ਦੇ ਲਗਪਗ ਸਾਰੇ ਹੀ ਹਿੱਟ ਗੀਤਾਂ ਨੂੰ ਸਰੋਜ ਖ਼ਾਨ ਨੇ ਹੀ ਤਿਆਰ ਕਰਵਾਇਆ ਸੀ।

Related posts

ਸਟਾਰ ਕਿਡਜ਼ ‘ਤੇ ਫਿਰ ਭੜਕੀ ਕੰਗਨਾ, #Boycott_kangana ਦਾ ਦਿੱਤਾ ਠੋਕਵਾਂ ਜਵਾਬ

On Punjab

ਅਸਾਮ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਆਮਿਰ ਖਾਨ, ਦਿੱਤੀ ਇੰਨੀ ਵੱਡੀ ਰਕਮ

On Punjab

Deepa aka Pauline Jessica Dead : ਤਮਿਲ ਅਦਾਕਾਰਾ ਪੌਲੀਨ ਜੈਸਿਕਾ ਨੇ ਕੀਤੀ ਖੁਦਕੁਸ਼ੀ, ਲਵ ਲਾਈਫ ਨੂੰ ਦੱਸਿਆ ਜਾ ਰਿਹੈ ਕਾਰਨ

On Punjab