ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ (Narendra Singh Tomar) ਨੇ ਸੋਮਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ (Sharad Pawar) ਜਿਨ੍ਹਾਂ ਨੇ ਯੂਪੀਏ ਸਰਕਾਰ ਦੌਰਾਨ ਖੇਤੀ ਮੰਤਰੀ ਦੇ ਰੂਪ ‘ਚ ਕੰਮ ਕੀਤਾ ਸੀ, ਉਹ ਖੇਤੀ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ, ਪਰ ‘ਬਾਹਰੀ ਤਾਕਤਾਂ’ ਕਾਰਨ ਅਜਿਹਾ ਨਹੀਂ ਹੋ ਸਕਿਆ।
ਤੋਮਰ ਨੇ ਕਿਹਾ ਕਿ ਕਈ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਵਿਚ ਖੇਤੀ ਸੈਕਟਰ ‘ਚ ਸੁਧਾਰ ਲਈ ਤਿਆਰ ਕੀਤੇ, ਪਰ ਇਨ੍ਹਾਂ ਬਾਹਰੀ ਦਬਾਵਾਂ ਕਾਰਨ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।
ਕਿਸਾਨ ਸੰਘਾਂ ਨੂੰ ਸੰਬੋਧਨ ਕਰਦਿਆਂ ਤੋਮਰ ਨੇ ਕਿਹਾ, ‘ਕਈ ਕਮਿਸ਼ਨਾਂ, ਮੰਤਰੀਆਂ, ਮੁੱਖ ਮੰਤਰੀਆਂ ਤੇ ਸਰਕਾਰਾਂ ਨੇ ਖੇਤੀ ਸੈਕਟਰ ‘ਚ ਸੁਧਾਰ ਦੀ ਦਿਸ਼ਾ ‘ਚ ਕੰਮ ਕਰਨ ਦਾ ਯਤਨ ਕੀਤਾ। ਯੂਪੀਏ ਸ਼ਾਸਨ ਦੌਰਾਨ ਡਾ. ਮਨਮੋਹਨ ਸਿੰਘ ਤੇ ਸ਼ਰਦਪ ਵਾਰ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਸਨ। ਹਾਲਾਂਕਿ ਕੁਝ ਦਬਾਵਾਂ ਕਾਰਨ, ਉਹ ਇਨ੍ਹਾਂ ਨੂੰ ਲਾਗੂ ਨਹੀਂ ਕਰ ਸਕੇ।’
ਇਹ ਬਿਆਨ ਇਕ ਦਿਨ ਪਹਿਲਾਂ ਆਇਆ ਹੈ ਜਦੋਂ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਇਕ ਸੰਯੁਕਤ ਕਮੇਟੀ ਨੇ ਵੀ ਸੋਮਵਾਰ ਨੂੰ ਖੇਤੀ ਕਾਨੂੰਨਾਂ ਨੂੰ ਸਮਰਥਨ ਦੇਣ ਲਈ ਨਰੇਂਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ।
ਮੰਤਰੀ ਨੇ ਕਿਹਾ, ਹੁਣ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਉਨ੍ਹਾਂ ਇਕੋ-ਇਕ ਮਿਸ਼ਨ ਵਿਕਾਸ ਹੈ। ਉਨ੍ਹਾਂ ਦਾ ਇਕਮਾਤਰ ਮਿਸ਼ਨ ਲੋਕਾਂ ਦੀ ਭਲਾਈ ਹੈ। ਕਿਸੇ ਵੀ ਤਰ੍ਹਾਂ ਦਾ ਬਲ ਜਾਂ ਦਬਾਅ ਸਾਡੇ ਪ੍ਰਧਾਨ ਮੰਤਰੀ ‘ਤੇ ਦਬਾਅ ਨਹੀਂ ਬਣਾ ਸਕਦਾ। ਜਦੋਂ ਇਹ ਤਾਕਤਾਂ ਅਸਫ਼ਲ ਹੋ ਜਾਂਦੀਆਂ ਹਨ, ਤਾਂ ਉਹ ਨਿਰਾਸ਼ ਹੋ ਜਾਂਦੇ ਹਨ।