47.34 F
New York, US
November 21, 2024
PreetNama
ਸਿਹਤ/Health

ਬਿਊਟੀ ਟਿਪਸ

ਚਿਹਰੇ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ। ਮਿੱਟੀ ਘੱਟੇ ਕਾਰਨ ਚਮੜੀ ਦਾ ਮੁਰਝਾ ਜਾਣਾ, ਕਾਲੇ ਦਾਗ ਧੱਬਿਆਂ, ਝੁਰੜੀਆਂ ਤੇ ਛਾਹੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਤਾ ਨਹੀਂ ਕਿਹੜੇ ਕਿਹੜੇ ਉਪਾਅ ਵਰਤਦੇ ਹਨ। ਤੁਹਾਡੀ ਇਨ੍ਹਾਂ ਸਮੱਸਿਆਵਾਂ ਲਈ ਤੁਹਾਨੂੰ ਖਾਸ ਮਿਹਨਤ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਇਸ ਲਈ ਇਮਲੀ ਦਾ ਫੇਸ ਸਕਰੱਬ ਵੀ ਲਾ ਸਕਦੇ ਹੋ। ਵਿਟਾਮਿਨ-ਸੀ ਨਾਲ ਭਰਪੂਰ ਇਮਲੀ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਇਸ ਨਾਲ ਮੁਰਝਾਈ ਚਮੜੀ ਚਮਕਦਾਰ ਬਣ ਜਾਂਦੀ ਹੈ।
ਜ਼ਰੂਰੀ ਸਾਮਾਨ: ਇੱਕ ਚਮਚ ਇਮਲੀ, ਇੱਕ ਕੌਲੀ ਪਾਣੀ, ਇੱਕ ਚਮਚ ਨਮਕ, ਘਰ ਤਿਆਰ ਕੀਤੀ ਇਮਲੀ।
ਸਕਰੱਬ ਬਮਾਉਣ ਦਾ ਤਰੀਕਾ: ਇਮਲੀ ਨੂੰ ਗਰਮ ਪਾਣੀ ਵਿੱਚ ਕੁਝ ਦੇਰ ਲਈ ਭਿਉਂ ਕੇ ਰੱਖੋ। ਕੁਝ ਦੇਰ ਬਾਅਦ ਇਸ ਦਾ ਗੁੱਦਾ ਕੱਢ ਕੇ ਗੁਠਲੀਆਂ ਨੂੰ ਵੱਖਰਾ ਕਰ ਲਓ। ਇਸ ਵਿੱਚ ਨਮਕ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਸਕਰੱਬ ਨੂੰ ਚਿਹਰੇ ‘ਤੇ ਲਾ ਕੇ ਹਲਕੇ ਹੱਥਾਂ ਨਾਲ ਗੋਲਾਕਾਰ ਆਕਾਰ ਵਿੱਚ ਲਾਓ।
ਇੱਕ ਮਿੰਟ ਮਾਲਿਸ਼ ਕਰਨ ਤੋਂ ਬਾਅਦ ਇਸ ਨੂੰ ਸੁੱਕਣ ਤੱਕ ਲਾ ਕੇ ਰੱਖੋ। ਸੁੱਕਣ ਤੋਂ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਮਰੀ ਹੋਈ ਚਮੜੀ ਦੂਰ ਹੋਵੇਗੀ ਅਤੇ ਦਾਗ ਧੱਬੇ ਵੀ ਦੂਰ ਹੋ ਜਾਣਗੇ।

Related posts

ਦਿਲ ਲਈ ਫ਼ਾਇਦੇਮੰਦ ਹੈ ਬਿਨਾਂ ਲੂਣ ਦਾ ਟਮਾਟਰ ਜੂਸ

On Punjab

ਲੰਬੇ ਸਮੇਂ ਤਕ ਰਿਹਾ ਤਾਂ ਇਕ ਮੌਸਮੀ ਬਿਮਾਰੀ ਬਣ ਸਕਦਾ ਹੈ ਕੋਰੋਨਾ ਵਾਇਰਸ : ਸੰਯੁਕਤ ਰਾਸ਼ਟਰ

On Punjab

ਜਾਣੋ ਗ੍ਰੀਨ ਕੌਫੀ ਪੀਣ ਦੇ ਲਾਭ

On Punjab