19.08 F
New York, US
December 23, 2024
PreetNama
ਸਿਹਤ/Health

ਬਿਊਟੀ ਟਿਪਸ ਘਰ ‘ਤੇ ਹੀ ਬਣਾਓ ਫੇਸ ਟੋਨਰ

ਤੁਲਸੀ-ਜੇ ਸਕਿਨ ਆਇਲੀ ਹੈ ਅਤੇ ਮੁਹਾਸੇ ਹਨ ਤਾਂ ਤੁਲਸੀ ਦੀਆਂ ਪੱਤੀਆਂ ਨਾਲ ਬਣਿਆ ਟੋਨਰ ਤੁਹਾਡੇ ਲਈ ਫਾਇਦੇਮੰਦ ਹੈ। ਪੱਤੀਆਂ ਨੂੰ ਪਾਣੀ ਵਿੱਚ ਉਬਾਲ ਲਓ। ਪੰਜ ਮਿੰਟ ਤੱਕ ਉਬਾਲਣ ਪਿੱਛੋਂ ਪਾਣੀ ਠੰਢਾ ਹੋਣ ਦਿਓ। ਫਿਰ ਛਾਣ ਕੇ ਸਪਰੇਅ ਬੋਤਲ ਜਾਂ ਆਮ ਬੋਤਲ ਵਿੱਚ ਭਰ ਕੇ ਰੱਖ ਸਕਦੇ ਹੋ। ਦਿਨ ਵਿੱਚ ਦੋ-ਤਿੰਨ ਵਾਰ ਇਸਤੇਮਾਲ ਕਰੋ।
ਪੁਦੀਨਾ-ਪੁਦੀਨੇ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਪਾਣੀ ਥੋੜ੍ਹਾ ਠੰਢਾ ਹੋ ਜਾਏ ਤਾਂ ਇਸ ਨੂੰ ਫਰਿਜ ਵਿੱਚ ਰੱਖ ਦਿਓ। ਇਸ ਨੂੰ ਕਿਸੇ ਬੋਤਲ ਵਿੱਚ ਭਰ ਕੇ ਰੱਖ ਸਕਦੇ ਹੋ। ਰੂੰ ਦੀ ਮਦਦ ਨਾਲ ਇਸ ਟੋਨਰ ਨੂੰ ਦਿਨ ਵਿੱਚ ਦੋ ਵਾਰ ਚਿਹਰੇ ‘ਤੇ ਲਗਾਓ। ਇਹ ਟੋਨਰ ਖੁਸ਼ਕ ਸਕਿਨ ਵਾਲਿਆਂ ਦੇ ਲਈ ਫਾਇਦੇਮੰਦ ਹੈ।
ਨਿੰਮ-ਨਿੰਮ ਦੇ 15-20 ਪੱਤਿਆਂ ਨੂੰ ਪਾਣੀ ਦਾ ਰੰਗ ਹਰਾ ਹੋਣ ਤੱਕ ਉਬਾਲੋ। ਇਸ ਪਾਣੀ ਨੂੰ ਠੰਢਾ ਕਰ ਕੇ ਬੋਤਲ ਵਿੱਚ ਭਰ ਕੇ ਰੱਖ ਲਓ। ਇਸ ਕੁਦਰਤੀ ਟੋਨਰ ਨੂੰ ਰੋਜ਼ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦਾ ਤੇਲੀਆਪਣ ਘੱਟ ਹੋਵੇਗਾ।
ਖੀਰਾ-ਇਹ ਟੋਨਰ ਗਰਮੀਆਂ ਲਈ ਫਾਇਦੇਮੰਦ ਹੈ। ਖੀਰੇ ਦਾ ਰਸ ਕੱਢ ਕੇ ਇਸ ਨੂੰ ਬੋਤਲ ਵਿੱਚ ਭਰ ਕੇ ਰੱਖ ਲਓ। ਕੱਦੂਕਸ ਕਰ ਕੇ ਇਸ ਨੂੰ ਆਈਸ ਕਿਊਬਸ ਵੀ ਜਮਾ ਸਕਦੇ ਹੋ। ਇਨ੍ਹਾਂ ਕਿਊਬਸ ਨਾਲ ਚਿਹਰੇ ਦੀ ਮਸਾਜ ਕਰੋ। ਖੀਰੇ ਦੇ ਰਸ ਵਿੱਚ ਰੂੰ ਭਿਉਂ ਕੇ ਅੱਖਾਂ ‘ਤੇ ਵੀ ਰੱਖ ਸਕਦੇ ਹੋ, ਠੰਢਕ ਮਿਲੇਗੀ।
ਸਿਰਕਾ-ਜੇ ਸਕਿਨ ਨਾਰਮਲ ਹੈ ਤਾਂ ਪੰਜ ਚਮਚ ਗੁਲਾਬ ਜਲ ਅਤੇ ਪੰਜ ਚਮਚ ਸਿਰਕਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਮਿਸ਼ਰਣ ਨੂੰ ਸਪਰੇਅ ਬੋਤਲ ਵਿੱਚ ਭਰ ਕੇ ਰੱਖ ਲਓ, ਜਦ ਥਕਾਵਟ ਜਾਂ ਸੁਸਤੀ ਲੱਗੇ ਤਾਂ ਚਿਹਰੇ ‘ਤੇ ਸਪਰੇਅ ਕਰ ਲਓ ਜਾਂ ਫਿਰ ਰੂੰ ਭਿਉ ਕੇ ਇਸਤੇਮਾਲ ਕਰ ਸਕਦੇ ਹੋ।
ਪਪੀਤਾ-ਤਾਜ਼ੇ ਪੱਕੇ ਪਪੀਤੇ ਦਾ ਰਸ ਕੱਢ ਲਓ। ਇਸ ਰਸ ਵਿੱਚ ਸੇਬ ਦਾ ਸਿਰਕਾ ਮਿਲਾ ਦਿਓ ਅਤੇ ਬੋਤਲ ਵਿੱਚ ਭਰ ਕੇ ਰੱਖ ਲਓ। ਇਸ ਟੋਨਰ ਨੂੰ ਚਿਹਰੇ ‘ਤੇ ਲਗਾਉਣ ਨਾਲ ਰੋਮਛਿਦਰਾਂ ਦੀ ਗੰਦਗੀ ਦੂਰ ਹੁੰਦੀ ਹੈ।
ਗ੍ਰੀਨ ਟੀਨ-ਇੱਕ ਕੱਪ ਗਰਮ ਪਾਣੀ ਵਿੱਚ ਗ੍ਰੀਨ ਟੀਨ ਬੈਗ ਨੂੰ ਡੁਬੋ ਦਿਓ। ਜਦ ਗ੍ਰੀਨ ਟੀਨ ਠੰਢੀ ਹੋ ਜਾਏ ਤਾਂ ਟੀ ਬੈਗ ਕੱਢ ਦਿਓ ਅਤੇ ਇਸ ਵਿੱਚ ਇੱਕ ਚਮਚ ਸੇਬ ਦਾ ਸਿਰਕਾ ਮਿਲਾਓ। ਇਸ ਟੋਨਰ ਨੂੰ ਫਰਿਜ ਵਿੱਚ ਠੰਢਾ ਕਰ ਲਓ ਅਤੇ ਦਿਨ ਵਿੱਚ ਦੋ-ਤਿੰਨ ਵਾਰ ਇਸਤੇਮਾਲ ਕਰ ਸਕਦੇ ਹੋ। ਗ੍ਰੀਨ ਟੀ ਸਕਿਨ ਵਿੱਚ ਕਸਾਵਟ ਲਿਆਉਂਦੀ ਹੈ ਅਤੇ ਇਸ ਨਿਖਾਰਦੀ ਹੈ।
ਐਲੋਵੇਰਾ-ਇੱਕ ਕੱਪ ਐਲੋਵੇਰਾ ਜੈਲ ਵਿੱਚ ਚੌਥਾਈ ਕੱਪ ਖੀਰੇ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਟੋਨਰ ਨੂੰ ਰੂੰ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ ਜਾਂ ਸਪਰੇਅ ਕਰੋ। ਇਸ ਨਾਲ ਗੰਦਗੀ ਸਾਫ ਹੁੰਦੀ ਹੈ। ਕੁਝ ਦੇਰ ਬਾਅਦ ਚਿਹਰਾ ਪੂੰਝ ਲਓ।
ਗੁਲਾਬ ਦੀਆਂ ਪੱਤੀਆਂ-ਦੋ-ਤਿੰਨ ਸੁੱਕੇ ਗੁਲਾਬ ਦੇ ਫੁੱਲਾਂ ਨੂੰ ਗਰਮ ਪਾਣੀ ਵਿੱਚ ਪਾ ਕੇ ਇੱਕ-ਦੋ ਘੰਟੇ ਲਈ ਛੱਡ ਦਿਓ। ਫਿਰ ਪਾਣੀ ਛਾਣ ਕੇ ਬੋਤਲ ਵਿੱਚ ਭਰ ਲਓ। ਤੁਹਾਡਾ ਰੋਜ਼ ਟੋਨਰ ਤਿਆਰ ਹੈ। ਇਸ ਨੂੰ ਠੰਢਾ ਕਰ ਕੇ ਦਿਨ ਵਿੱਚ ਦੋ-ਤਿੰਨ ਵਾਰ ਚਿਹਰੇ ‘ਤੇ ਸਪਰੇਅ ਜਾਂ ਰੂੰ ਦੀ ਮਦਦ ਨਾਲ ਲਗਾਓ।

Related posts

MS ਧੋਨੀ ਜੇਕਰ ਫਾਰਮ ‘ਚ ਹੈ ਤਾਂ ਉਸਨੂੰ ਟੀਮ ‘ਚ ਜਗ੍ਹਾ ਮਿਲਣੀ ਚਾਹੀਦੀ : ਵਸੀਮ ਜਾਫ਼ਰ

On Punjab

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

On Punjab

ਸ਼ੂਗਰ ਦੇ ਮਰੀਜ਼ ਕਰਨ ਇਸ ਆਟੇ ਦਾ ਇਸਤੇਮਾਲ

On Punjab