ਔਰਤਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਮਰ ਵਧਣ ਦੇ ਬਾਅਦ ਚਿਹਰੇ ‘ਤੇ ਦਾਗ ਧੱਬੇ, ਝੁਰੜੀਆਂ, ਛਾਈਆਂ, ਡਾਰਕ ਸਰਕਲ, ਪੈਣ ਲੱਗਦੇ ਹਨ। ਇਸ ਲਈ ਇਸ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਬਹੁਤ ਸਾਰੇ ਪ੍ਰੋਡਕਟਸ ਜਾਂ ਫਿਰ ਬਹੁਤ ਸਾਰੇ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ, ਪਰ ਉਸ ਦਾ ਅਸਰ ਕੁਝ ਸਮੇਂ ਤੱਕ ਹੀ ਹੰੁਦਾ ਹੈ। ਅਜਿਹੇ ਵਿੱਚ ਜੇ ਤੁਸੀਂ ਗੁਲਾਬ ਦੇ ਤੇਲ ਦਾ ਇਸਤੇਮਾਲ ਕਰੋ ਤਾਂ ਉਹ ਤੁਹਾਡੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਤਾਂ ਚਲੋ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਸ ਤਰ੍ਹਾਂ ਇਸ ਤੇਲ ਨੂੰ ਤਿਆਰ ਅਤੇ ਇਸਤੇਮਾਲ ਕਰ ਸਕਦੇ ਹੋ।
ਸਮੱਗਰੀ-ਗੁਲਾਬ ਦੇ ਫੁੱਲ 10, ਆਲਿਵ ਆਇਲ ਇੱਕ ਟੇਬਲ ਸਪੂਨ, ਪਾਣੀ ਇੱਕ ਕੱਪ।
ਵਿਧੀ- * ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਤੋੜ ਲਓ।
* ਉਨ੍ਹਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਬਾਉਲ ਵਿੱਚ ਰੱਖੋ।
* ਹੁਣ ਉਸ ਵਿੱਚ ਆਲਿਵ ਆਇਲ ਪਾ ਕੇ ਮਿਕਸ ਕਰ ਕੇ ਇੱਕ ਬੋਤਲ ਵਿੱਚ ਭਰ ਲਓ।
* ਇੱਕ ਪੈਨ ਵਿੱਚ ਪਾਣੀ ਗਰਮ ਕਰੋ। ਪਾਣੀ ਗਰਮ ਹੋਣ ਦੇ ਬਾਅਦ ਉਸ ਵਿੱਚ ਤੇਲ ਵਾਲੀ ਬੋਤਲ ਸਾਰੀ ਰਾਤ ਲਈ ਰੱਖ ਦਿਓ।
* ਸਵੇਰੇ ਤੇਲ ਵਿੱਚੋਂ ਗੁਲਾਬ ਦੀਆਂ ਪੱਤੀਆਂ ਨੂੰ ਕੱਢ ਕੇ ਨਿਚੋੜ ਲਓ।
* ਤੁਹਾਡਾ ਗੁਲਾਬ ਦਾ ਤੇਲ ਬਣ ਕੇ ਤਿਆਰ ਹੈ।
ਰੋਜ਼ਾਨਾ ਇਸ ਦੀਆਂ ਚਾਰ-ਪੰਜ ਬੂੰਦਾਂ ਕੱਢ ਕੇ ਚਿਹਰੇ ‘ਤੇੇ ਹਲਕੇ ਹੱਥਾਂ ਨਾਲ ਮਸਾਜ ਕਰੋ।
ਚਿਹਰੇ ‘ਤੇ ਕੁਦਰਤੀ ਗਲੋ ਲਿਆਉਂਦਾ ਹੈ
ਗੁਲਾਬ ਦੇ ਤੇਲ ਦੇ ਫਾਇਦੇ-ਗੁਲਾਬ ਵਿੱਚ ਐਂਟੀ ਆਕਸੀਡੈਂਟ, ਐਂਟੀ ਇੰਫਲੇਮੈਟਰੀ, ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਚਿਹਰੇ ਦੀ ਕੋਮਲਤਾ ਨਾਲ ਸਫਾਈ ਕਰ ਕੇ ਸਕਿਨ ‘ਤੇ ਜਮ੍ਹਾ ਗੰਦਗੀ ਨੂੰ ਸਾਫ ਕਰਦਾ ਹੈ। ਪਿੰਪਲਸ, ਦਾਗ-ਧੱਬੇ, ਛਾਈਆਂ, ਝੁਰੜੀਆਂ, ਡਾਰਕ ਸਰਕਲ ਆਦਿ ਨੂੰ ਹਟਾ ਕੇ ਚਿਹਰੇ ‘ਤੇ ਨਿਖਾਰ ਲਿਆਉਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇਸ ਤੇਲ ਨਾਲ ਚਿਹਰੇ ਦੀ ਮਸਾਜ ਕਰਨ ਨਾਲ ਅੱਖਾਂ ਦੇ ਆਸਪਾਸ ਢਿੱਲੀ ਪਈ ਸਕਿਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
next post