37.67 F
New York, US
February 7, 2025
PreetNama
ਸਿਹਤ/Health

ਬਿਊਟੀ ਟਿਪਸ ਬਲੀਚਿੰਗ ਨਾਲ ਲਿਆਓ ਚਿਹਰੇ ‘ਤੇ ਚਮਕ

ਸਾਫ-ਸੁਥਰਾ ਅਤੇ ਚਮਕਦਾਰ ਚਿਹਰਾ ਭਲਾ ਕਿਸ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰਦਾ, ਅਜਿਹੇ ਚਿਹਰੇ ‘ਤੇ ਤਾਂ ਹਰ ਕਿਸੇ ਦੀ ਨਜ਼ਰ ਟਿਕ ਜਾਂਦੀ ਹੈ। ਸਾਫ-ਸੁਥਰੇ ਚਿਹਰੇ ‘ਤੇ ਭਾਵੇਂ ਹੀ ਤੁਸੀਂ ਮੇਕਅਪ ਕਰੋ ਜਾਂ ਫਿਰ ਇਸ ਨੂੰ ਉਂਝ ਹੀ ਬਿਨਾਂ ਮੇਕਅਪ ਦੇ ਛੱਡ ਦਿਓ। ਚਿਹਰੇ ਨੂੰ ਚਮਕਦਾਰ ਬਣਾ ਕੇ ਉਸ ‘ਤੇ ਨਿਖਾਰ ਲਿਆਉਣ ਲਈ ਫੇਸ਼ੀਅਲ, ਮਸਾਜ, ਸਟੀਮ, ਫੇਸ ਪੈਕ ਅਤੇ ਬਲੀਚਿੰਗ ਵਰਗੀਆਂ ਵੱਖ-ਵੱਖ ਟੈਕਨੀਕਸ ਨੂੰ ਵਰਤਿਆ ਜਾਂਦਾ ਹੈ। ਇਨ੍ਹਾਂ ‘ਚੋਂ ਬਲੀਚ ਕਾਫੀ ਕਾਮਨ ਅਤੇ ਪਾਪੂਲਰ ਹੈ ਕਿਉਂਕਿ ਇਸ ਨੂੰ ਵਰਤਣਾ ਜਿੱਥੇ ਸਭ ਤੋਂ ਸੌਖਾ ਹੈ, ਉਥੇ ਸਸਤੀ ਹੋਣ ਕਾਰਨ ਇਹ ਸਾਰਿਆਂ ਨੂੰ ਸੂਟ ਕਰਦੀ ਹੈ। ਭਾਵੇਂ ਲੜਕੀਆਂ ਸਭ ਤੋਂ ਵੱਧ ਬਲੀਚ ਕਰਦੀਆਂ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜੀ ਬਲੀਚ ਕਦੋਂ ਅਤੇ ਕਿਉਂ ਇਸਤੇਮਾਲ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਹੋਣ ਵਾਲਾ ਫਾਇਦਾ ਜਾਂ ਨੁਕਸਾਨ ਕੀ ਹੈ।
ਇਨ੍ਹੀਂ ਦਿਨੀਂ ਮਾਰਕੀਟ ਵਿੱਚ ਬਲੀਚ ਲਈ ਕਈ ਤਰ੍ਹਾਂ ਦੀ ਵੈਰਾਇਟੀ ਹੈ, ਗੋਲਡ ਬਲੀਚ, ਆਕਸੀ ਬਲੀਚ, ਹਰਬਲ ਬਲੀਚ ਅਤੇ ਪ੍ਰੀ-ਬਲੀਚ ਕ੍ਰੀਮ, ਜਿਸ ਨੂੰ ਤੁਸੀਂ ਮੌਕੇ ਅਤੇ ਆਪਣੀ ਸਕਿਨ ਟਾਈਪ ਦੇ ਅਨੁਸਾਰ ਸਿਲੈਕਟ ਕਰ ਸਕਦੇ ਹੋ।
ਆਕਸੀ ਬਲੀਚ
ਜੇ ਤੁਹਾਡੀ ਉਮਰ ਵੱਧ ਹੈ ਅਤੇ ਚਿਹਰੇ ਦੀ ਸ਼ਾਈਨ ਖਤਮ ਹੋ ਗਈ ਹੈ ਤਾਂ ਤੁਹਾਡੇ ਲਈ ਬੈਸਟ ਆਪਸ਼ਨ ਹੈ ਆਕਸੀ ਬਲੀਚ। ਕਿਉਂਕਿ ਖੁੱਲ੍ਹ ਕੇ ਸਾਹ ਲੈਣ ਦੀ ਚਿਹਰੇ ਨੰ ਲੋੜ ਹੁੰਦੀ ਹੈ ਤੇ ਜੇ ਚਿਹਰਾ ਖੁੱਲ੍ਹ ਕੇ ਸਾਹ ਨਹੀਂ ਲੈ ਸਕਦਾ ਹੈ ਤਾਂ ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ ਅਤੇ ਉਹ ਡੱਲ ਲੱਗਣ ਲੱਗਦਾ ਹੈ। ਇਸ ਦੇ ਇਸਤੇਮਾਲ ਨਾਲ ਤੁਹਾਡੀ ਮੁਰਝਾਈ ਸਕਿਨ ‘ਚ ਵੀ ਜਾਨ ਆ ਜਾਂਦੀ ਹੈ।
ਹਰਬਲ ਬਲੀਚ
ਘੱਟ ਉਮਰ ਦੀਆਂ ਲੜਕੀਆਂ ਲਈ ਹਰਬਲ ਬਲੀਚ ਸਹੀ ਰਹਿੰਦੀ ਹੈ। ਇਸ ਨਾਲ ਚਿਹਰੇ ਦੇ ਅਣਚਾਹੇ ਵਾਲ ਵੀ ਲੁਕ ਜਾਂਦੇ ਹਨ ਅਤੇ ਕੋਈ ਖਾਸ ਕੈਮੀਕਲ ਨਾ ਹੋਣ ਕਾਰਨ ਚਿਹਰੇ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ।
ਪ੍ਰੀ-ਬਲੀਚ ਕ੍ਰੀਮ
ਜੇ ਤੁਹਾਡੀ ਨਾਜ਼ੁਕ ਸਕਿਨ ਹੈ ਤਾਂ ਤੁਹਾਡੇ ਲਈ ਪ੍ਰੀ-ਬਲੀਚ ਕ੍ਰੀਮ ਮਾਰਕੀਟ ‘ਚ ਹੈ। ਇਹ ਬਲੀਚ ਤੋਂ ਪਹਿਲਾਂ ਤੁਹਾਡੇ ਚਿਹਰੇ ਨੂੰ ਬਲੀਚ ਲਈ ਤਿਆਰ ਕਰਦੀ ਹੈ, ਤਾਂ ਕਿ ਤੁਹਾਡੀ ਨਾਜ਼ੁਕ ਸਕਿਨ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਗੋਲਡ ਬਲੀਚ
ਕਿਸੇ ਖਾਸ ਪਾਰਟੀ ਜਾਂ ਓਕੇਜਨ ਲਈ ਤਿਆਰ ਹੋਣਾ ਹੋਵੇ ਤਾਂ ਗੋਲਡ ਬਲੀਚ ਦਾ ਇਸਤੇਮਾਲ ਨਹੀਂ ਰਹਿੰਦਾ ਹੈ। ਇਹ ਸਕਿਨ ਨੂੰ ਸੋਨੇ ਵਰਾਗਾ ਨਿਖਾਰ ਦਿੰਦੀ ਹੈ।
ਕਿੱਥੇ ਅਤੇ ਕਿਵੇਂ ਕਰੀਏ ਅਪਲਾਈ
ਬਲੀਚ ਦਾ ਇਸਤੇਮਾਲ ਹੱਥਾਂ, ਪੈਰਾਂ ਤੇ ਪੇਟ ‘ਤੇ ਵੀ ਵੈਕਸ ਦੇ ਬਦਲ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਚਿਹਰੇ ‘ਤੇ ਬਲੀਚ ਵਰਤਣ ਤੋਂ ਪਹਿਲਾਂ ਫੇਸਵਾਸ਼ ਨਾਲ ਚੰਗੀ ਤਰ੍ਹਾਂ ਧੋ ਲਓ, ਫਿਰ ਇਸ ਨੂੰ ਕਲੀਜਿੰਗ ਮਿਲਕ ਨਾਲ ਸਾਫ ਕਰੋ। ਜੇ ਸਕ੍ਰਬਿੰਗ ਕਰਨੀ ਹੋਵੇ ਤਾਂ ਉਹ ਵੀ ਪਹਿਲਾਂ ਹੀ ਕਰ ਲਓ, ਪਰ ਬਲੀਚ ਤੋਂ ਬਾਅਦ ਨਾ ਕਰੋ। ਬਲੀਚ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇੱਕ ਵਾਰ ਪੈਚ ਟੈਸਟ ਕਰ ਲਓ।
ਕਿਸੇ ਵੀ ਤਰ੍ਹਾਂ ਦੀ ਜਲਨ ਨਾ ਹੋਣ ‘ਤੇ ਬਲੀਚ ਚਿਹਰੇ ‘ਤੇ ਅਪਲਾਈ ਕਰੋ। ਅਪਲਾਈ ਲਈ ਡਾਇਰੈਕਸ਼ਨ ਉਪਰ ਤੋਂ ਹੇਠਾਂ ਵੱਲ ਰਹਿਣੀ ਚਾਹੀਦੀ ਹੈ। ਧਿਆਨ ਰਹੇ ਕਿ ਅੱਖਾਂ, ਨੱਕ ਅਤੇ ਬੁੱਲ੍ਹਾਂ ‘ਤੇ ਬਲੀਚ ਕਰੀਮ ਨਾ ਲੱਗੇ। ਲਗਭਗ 15 ਤੋਂ 20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ, ਉਦੋਂ ਇਸ ਨੂੰ ਸਾਫ ਕਰੋ। ਚਿਹਰੇ ‘ਤੇ ਕੋਈ ਚੰਗੀ ਕੋਲਡ ਕਰੀਮ ਲਾ ਲਓ। ਇਸ ਨਾਲ ਤੁਹਾਨੂੰ ਆਪਣੇ ਚਿਹਰੇ ‘ਤੇ ਸਹਿਜ ਹੀ ਗਲੋ ਮਹਿਸੂਸ ਹੋਵੇਗਾ।

Related posts

Mask Causing Headache: ਮਾਸਕ ਪਾਉਣ ‘ਤੇ ਹੁੰਦਾ ਹੈ ਸਿਰ ਦਰਦ? ਤਾਂ ਜਾਣੋ ਇਸਦੇ ਪਿੱਛੇ ਦਾ ਕਾਰਨ!

On Punjab

ਨਵੀਂ ਖੋਜ ‘ਚ ਹੈਰਾਨ ਕਰਨ ਵਾਲਾ ਖ਼ੁਲਾਸਾ ! ਬਚਪਨ ‘ਚ ਮਾੜੇ ਆਂਢ-ਗੁਆਂਢ ਦਾ ਅਸਰ ਜਵਾਨੀ ‘ਚ ਇਸ ਤਰ੍ਹਾਂ ਆ ਸਕਦਾ ਸਾਹਮਣੇ

On Punjab

ਠੰਡੀ ਮੱਛੀ ਦਾ ਭੁੱਲ ਕੇ ਵੀ ਨਾ ਕਰੋ ਸੇਵਨ

On Punjab