ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਨੂੰ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਨਹੀਂ ਹੈ। ਇਸ ਦੇ ਬਾਵਜੂਦ ਉਸ ਦੇ ਇਕ ਧੜੇ ਨੇ ਬਿਨਾਂ ਇਜਾਜ਼ਤ ਸਰਬੀਆ ਦੇ ਬੇਲਗ੍ਰੇਡ ਵਿਚ ਅੰਡਰ-15 ਵਿਸ਼ਵ ਸਕੂਲ ਗੇਮਜ਼ ਵਿਚ ਖੇਡਣ ਲਈ ਭਾਰਤ ਦੀ ਟੀਮ ਭੇਜ ਦਿੱਤੀ। ਹੁਣ ਦੂਜੇ ਧੜੇ ਨੇ ਇਸ ਦੀ ਸ਼ਿਕਾਇਤ ਖੇਡ ਮੰਤਰਾਲੇ ਤੋਂ ਕੀਤੀ ਹੈ। ਸ਼ਿਕਾਇਤ ਵਿਚ ਬੱਚਿਆਂ ਤੋਂ ਤਿੰਨ-ਤਿੰਨ ਲੱਖ ਰੁਪਏ ਲੈਣ ਦਾ ਵੀ ਦੋਸ਼ ਹੈ।