ਇੱਟ, ਰੇਤਾ, ਸਰੀਆ, ਸੀਮੈਂਟ ਤੋਂ ਬਿਨਾਂ ਵੀ ਘਰ ਬਣਾਏ ਜਾ ਸਕਦੇ ਹਨ, ਬਣਾਏ ਵੀ ਜਾ ਰਹੇ ਹਨ। ਦੇਸ਼ ਦੇ ਛੇ ਸ਼ਹਿਰਾਂ ’ਚ ਇਨ੍ਹੀਂ ਦਿਨੀਂ ਆਧੁਨਿਕ ਤਰੀਕੇ ਨਾਲ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ, ਜਿਸ ’ਚ ਵਿਭਿੰਨ ਦੇਸ਼ਾਂ ਦੀ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ। ਇਨ੍ਹਾਂ ਤਕਨੀਕਾਂ ਨਾਲ ਹੋਣ ਵਾਲੇ ਨਿਰਮਾਣ ਨੂੰ ਲਾਈਟ ਹਾਊਸ ਯੋਜਨਾ (Light House Projects) ਦਾ ਨਾਮ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੋਨ ਦੇ ਮਾਧਿਅਮ ਨਾਲ ਲਾਈਟ ਹਾਊਸ ਯੋਜਨਾਵਾਂ ਦੀ ਸਮੀਖਿਆ ਕੀਤੀ।
ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲਖਨਊ, ਇੰਦੌਰ, ਰਾਜਕੋਟ, ਰਾਂਚੀ, ਚੇਨੱਈ ਅਤੇ ਅਗਰਤਲਾ ’ਚ ਚੱਲ ਰਹੀਆਂ ਲਾਈਟ ਹਾਊਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਨ੍ਹਾਂ ਯੋਜਨਾਵਾਂ ਤਹਿਤ ਹਜ਼ਾਰਾਂ ਦੀ ਸੰਖਿਆ ’ਚ ਤੇਜ਼ ਗਤੀ ਨਾਲ ਮਕਾਨ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸਨੂੰ ਇਨਕਿਊਬੇਸ਼ਨ ਸੈਂਟਰ ਦੇ ਰੂਪ ’ਚ ਇਸਤੇਮਾਲ ’ਚ ਲਿਆਂਦਾ ਜਾਵੇਗਾ। ਇਸ ਸਾਲ ਪਹਿਲੀ ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਛੇ ਸੂਬਿਆਂ ’ਚ ਲਾਈਟ ਹਾਊਸ ਯੋਜਨਾਵਾਂ ਦੀ ਆਧਾਰਸ਼ਿਲਾ ਰੱਖੀ ਸੀ। ਲਾਈਟ ਹਾਊਸ ਯੋਜਨਾ ਤਹਿਤ ਇਸਤੇਮਾਲ ਹੋਣ ਵਾਲੀ ਨਵੀਂ ਤਕਨੀਕ ਨਾਲ ਘੱਟ ਸਮੇਂ ’ਚ ਸਸਤਾ, ਟਿਕਾਊ ਤੇ ਮਜ਼ਬੂਤ ਹਾਊਸਿੰਗ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।