31.48 F
New York, US
February 6, 2025
PreetNama
ਰਾਜਨੀਤੀ/Politics

ਬਿਨਾਂ ਇੱਟ ਤੇ ਰੇਤਾ-ਸੀਮੈਂਟ ਬਣ ਰਹੇ ਘਰ, ਪੀਐੱਮ ਨੇ ਦੇਸ਼ ਦੇ ਛੇ ਸਥਾਨਾਂ ’ਤੇ ਹੋ ਰਹੇ ਨਿਰਮਾਣ ਕਾਰਜਾਂ ਦਾ ਡ੍ਰੋਨ ਰਾਹੀਂ ਕੀਤਾ ਮੁਆਇਨਾ

ਇੱਟ, ਰੇਤਾ, ਸਰੀਆ, ਸੀਮੈਂਟ ਤੋਂ ਬਿਨਾਂ ਵੀ ਘਰ ਬਣਾਏ ਜਾ ਸਕਦੇ ਹਨ, ਬਣਾਏ ਵੀ ਜਾ ਰਹੇ ਹਨ। ਦੇਸ਼ ਦੇ ਛੇ ਸ਼ਹਿਰਾਂ ’ਚ ਇਨ੍ਹੀਂ ਦਿਨੀਂ ਆਧੁਨਿਕ ਤਰੀਕੇ ਨਾਲ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ, ਜਿਸ ’ਚ ਵਿਭਿੰਨ ਦੇਸ਼ਾਂ ਦੀ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ। ਇਨ੍ਹਾਂ ਤਕਨੀਕਾਂ ਨਾਲ ਹੋਣ ਵਾਲੇ ਨਿਰਮਾਣ ਨੂੰ ਲਾਈਟ ਹਾਊਸ ਯੋਜਨਾ (Light House Projects) ਦਾ ਨਾਮ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੋਨ ਦੇ ਮਾਧਿਅਮ ਨਾਲ ਲਾਈਟ ਹਾਊਸ ਯੋਜਨਾਵਾਂ ਦੀ ਸਮੀਖਿਆ ਕੀਤੀ।

ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲਖਨਊ, ਇੰਦੌਰ, ਰਾਜਕੋਟ, ਰਾਂਚੀ, ਚੇਨੱਈ ਅਤੇ ਅਗਰਤਲਾ ’ਚ ਚੱਲ ਰਹੀਆਂ ਲਾਈਟ ਹਾਊਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਨ੍ਹਾਂ ਯੋਜਨਾਵਾਂ ਤਹਿਤ ਹਜ਼ਾਰਾਂ ਦੀ ਸੰਖਿਆ ’ਚ ਤੇਜ਼ ਗਤੀ ਨਾਲ ਮਕਾਨ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸਨੂੰ ਇਨਕਿਊਬੇਸ਼ਨ ਸੈਂਟਰ ਦੇ ਰੂਪ ’ਚ ਇਸਤੇਮਾਲ ’ਚ ਲਿਆਂਦਾ ਜਾਵੇਗਾ। ਇਸ ਸਾਲ ਪਹਿਲੀ ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਛੇ ਸੂਬਿਆਂ ’ਚ ਲਾਈਟ ਹਾਊਸ ਯੋਜਨਾਵਾਂ ਦੀ ਆਧਾਰਸ਼ਿਲਾ ਰੱਖੀ ਸੀ। ਲਾਈਟ ਹਾਊਸ ਯੋਜਨਾ ਤਹਿਤ ਇਸਤੇਮਾਲ ਹੋਣ ਵਾਲੀ ਨਵੀਂ ਤਕਨੀਕ ਨਾਲ ਘੱਟ ਸਮੇਂ ’ਚ ਸਸਤਾ, ਟਿਕਾਊ ਤੇ ਮਜ਼ਬੂਤ ਹਾਊਸਿੰਗ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।

ਇੰਦੌਰ ਦੀ ਲਾਈਟ ਹਾਊਸ ਯੋਜਨਾ ’ਚ ਇੱਟ ਅਤੇ ਰੇਤਾ-ਸੀਮੈਂਟ ਦੀਆਂ ਕੰਧਾਂ ਨਹੀਂ ਹੋਣਗੀਆਂ। ਇਸਦੀ ਥਾਂ ਪਹਿਲਾਂ ਨਿਰਮਾਣਿਤ ਸੈਂਡਵਿਚ ਪੈਨਲ ਪ੍ਰਣਾਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਰਾਜਕੋਟ ’ਚ ਲਾਈਟ ਹਾਊਸ ਦੇ ਨਿਰਮਾਣ ’ਚ ਫ੍ਰਾਂਸ ਦੀ ਤਕਨੀਕ ਦਾ ਇਸਤੇਮਾਲ ਹੋ ਰਿਹਾ ਹੈ। ਇਹ ਘਰ ਮੁਸੀਬਤਾਂ ਨੂੰ ਝੱਲਣ ’ਚ ਵੱਧ ਸਮਰਥ ਹੋਣਗੇ। ਚੇਨੱਈ ’ਚ ਅਮਰੀਕਾ ਅਤੇ ਫਿਨਲੈਂਡ ਦੀ ਤਕਨੀਕ ਪ੍ਰੀ-ਕਾਸਟ ਕੰਕਰੀਟ ਪ੍ਰਣਾਲੀ ਦਾ ਉਪਯੋਗ ਹੋ ਰਿਹਾ ਹੈ, ਜਿਸ ਨਾਲ ਸਸਤੇ ਘਰ ਦਾ ਨਿਰਮਾਣ ਤੇਜ਼ੀ ਨਾਲ ਹੋਵੇਗਾ।

 

 

ਜਰਮਨੀ ਦੀ ਥ੍ਰੀਡੀ ਨਿਰਮਾਣ ਪ੍ਰਣਾਲੀ ਦਾ ਉਪਯੋਗ ਕਰਕੇ ਰਾਂਚੀ ’ਚ ਮਕਾਨ ਬਣਾਏ ਜਾ ਰਹੇ ਹਨ। ਇਸਦੇ ਤਹਿਤ ਹਰੇਕ ਕਮਰੇ ਨੂੰ ਅਲੱਗ ਨਿਰਮਾਣਿਤ ਕੀਤਾ ਜਾਵੇਗਾ ਅਤੇ ਫਿਰ ਪੂਰੀ ਸੰਰਚਨਾ ਨੂੰ ਉਸੇ ਤਹਿਤ ਜੋੜਿਆ ਜਾਵੇਗਾ ਜਿਵੇਂ ਬਲਾਕਸ ਨੂੰ ਜੋੜ ਕੇ ਘਰ ਬਣਾਉਣ ਵਾਲੇ ਖਿਡੌਣਿਆਂ ’ਚ ਕੀਤਾ ਜਾਂਦਾ ਹੈ।ਅਗਰਤਲਾ ’ਚ ਸਟੀਲ ਦੇ ਫ੍ਰੇਮ ਨਾਲ ਨਿਊਜ਼ੀਲੈਂਡ ਦੀ ਤਕਨੀਕ ਦਾ ਉਪਯੋਗ ਕਰਦੇ ਹੋਏ ਮਕਾਨ ਬਣਾਏ ਜਾ ਰਹੇ ਹਨ ਜੋ ਭੂਚਾਲ ਦੇ ਨੁਕਸਾਨ ਨੂੰ ਆਸਾਨੀ ਨਾਲ ਝੱਲ ਸਕਦੇ ਹਨ। ਕੈਨੇਡਾ ਦੀ ਤਕਨੀਕ ਦੇ ਇਸਤੇਮਾਲ ਨਾਲ ਲਖਨਊ ’ਚ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ’ਚ ਪਲਾਸਟਰ ਅਤੇ ਪੇਂਟ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਤੇਜ਼ੀ ਨਾਲ ਮਕਾਨ ਬਣਾਉਣ ਲਈ ਪਹਿਲਾਂ ਤੋਂ ਤਿਆਰ ਕੀਤੀਆਂ ਗਈਆਂ ਪੂਰੀਆਂ ਕੰਧਾਂ ਦਾ ਉਪਯੋਗ ਕੀਤਾ ਜਾਂਦਾ ਹੈ।

Related posts

ਬਜਟ 2025 ਕੇਂਦਰੀ ਕੈਬਨਿਟ ਵੱਲੋਂ ਬਜਟ ਨੂੰ ਮਨਜ਼ੂਰੀ

On Punjab

ਸਾਨੂੰ ਹਰਾਉਣ ਲਈ ਪਤਾ ਨਹੀਂ ਕਿੱਥੋਂ -ਕਿੱਥੋਂ ਆਈਆਂ ਨੇ ਪਾਰਟੀਆਂ : ਕੇਜਰੀਵਾਲ

On Punjab

ਕੇਜਰੀਵਾਲ ਦਾ ਕੋਰੋਨਾ ਟੈਸਟ, ਰਿਪੋਰਟ ‘ਤੇ ਸਭ ਦੀਆਂ ਨਜ਼ਰਾਂ

On Punjab