36.37 F
New York, US
February 23, 2025
PreetNama
ਖਾਸ-ਖਬਰਾਂ/Important News

ਬਿਨਾਂ ਵਿਦੇਸ਼ੀ ਮਦਦ ਦੇ ਅਫ਼ਗਾਨਿਸਤਾਨ ਦਾ ਪਹਿਲਾ ਬਜਟ ਤਿਆਰ ਕਰੇਗਾ ਤਾਲਿਬਾਨ, ਅੰਦਰੂਨੀ ਆਮਦਨ ਨਾਲ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ ਤਨਖ਼ਾਹ

ਤਾਲਿਬਾਨ ਵਿਦੇਸ਼ੀ ਮਦਦ ਦੇ ਬਿਨਾਂ ਅਫ਼ਗਾਨਿਸਤਾਨ ਦੇ ਪਹਿਲੇ ਬਜਟ ਨੂੰ ਅੰਤਿਮ ਰੂਪ ਦੇਵੇਗਾ। ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਜੰਗ ਤੋਂ ਜ਼ਰਜ਼ਰ ਦੇਸ਼ ’ਚ ਪੈਦਾ ਹੋਏ ਮਨੁੱਖੀ ਸੰਕਟ ਸਬੰਧੀ ਚਿੰਤਾ ਵਿਚਾਲੇ ਤਾਲਿਬਾਨ ਇਹ ਕਦਮ ਚੁੱਕਣ ਜਾ ਰਿਹਾ ਹੈ। ਤਾਲਿਬਾਨ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਵਿੱਤੀ ਸਾਲ ਲਈ ਬਜਟ ਨੂੁੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਜਲਦ ਹੀ ਉਸ ਨੂੰ ਅੰਤ੍ਰਿਮ ਸਰਕਾਰ ਦੇ ਮੰਤਰੀ ਪ੍ਰੀਸ਼ਦ ਕੋਲ ਪਾਸ ਕਰਨ ਲਈ ਭੇਜਿਆ ਜਾਵੇਗਾ। ਮੰਤਰਾਲੇ ਦੇ ਬੁਲਾਰੇ ਅਹਿਮਦ ਵਲੀ ਹਕਮਾਲ ਨੇ ਕਿਹਾ ਕਿ ਪਹਿਲੀ ਵਾਰ ਅਫ਼ਗਾਨਿਸਤਾਨ ਦਾ ਬਜਟ ਬਿਨਾਂ ਵਿਦੇਸ਼ੀ ਮਦਦ ਦੇ ਤਿਆਰ ਕੀਤਾ ਗਿਆ ਹੈ। ਆਮ ਬਜਟ ਨਾਲ ਛੋਟੀ ਜਿਹੀ ਰਕਮ ਦਾ ਵਿਕਾਸ ਬਜਟ ਵੀ ਸ਼ਾਮਲ ਕੀਤਾ ਗਿਆ ਹੈ। ਅਫ਼ਗਾਨ ਇਸਲਾਮਿਕ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਬੈਂਕਾਂ ’ਚ ਢੁੱਕਵੇਂ ਪੈਸੇ ਹਨ ਤੇ ਦੇਸ਼ ਦੀ ਅੰਦਰੂਨੀ ਆਮਦਨ ਨਾਲ ਮੁਲਾਜ਼ਮਾਂ ਦੀ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਅਗਸਤ ’ਚ ਤਾਲਿਬਾਨ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਤੋਂ ਕੌਮਾਂਤਰੀ ਵਿੱਤੀ ਮਦਦ ਬੰਦ ਹੈ। ਸਰਕਾਰੀ ਮੁਲਾਜ਼ਮਾਂ ਨੰ ਸਿਰਫ਼ ਇਕ ਮਹੀਨੇ ਦੀ ਤਨਖ਼ਾਹ ਦਿੱਤੀ ਗਈ ਹੈ

Related posts

ਸਰਕਾਰੀ ਸਕੂਲ ਤਰਨਤਾਰਨ ‘ਚ ਉੱਚ-ਅਧਿਕਾਰੀਆਂ ਵੱਲੋਂ ਅਚਨਚੇਤ ਨਿਰੀਖਣ, ਲੈਕਚਰਾਰ ਸਸਪੈਂਡ

On Punjab

ਕੈਨੇਡਾ ‘ਚ ਪੜ੍ਹਾਈ ਲਈ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ 40 ਫੀਸਦੀ ਗਿਰਾਵਟ

On Punjab

ਬੇਅਦਬੀ ਤੇ ਗੋਲੀ ਕਾਂਡ ਬਾਰੇ ਖੁੱਲ੍ਹੀਆਂ ਨਵੀਆਂ ਪਰਤਾਂ, ਸਿੱਟ ਵੱਲੋਂ ਅਦਾਲਤ ‘ਚ ਵੱਡਾ ਖੁਲਾਸਾ

Pritpal Kaur