ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਯੋਗ ਦਿਵਸ ਪਹਿਲੀ ਵਾਰ ਵਰਚੂਅਲ ਤਰੀਕੇ ਨਾਲ ਮਨਾਇਆ ਜਾ ਰਿਹਾ। ਇਸ ‘ਚ ਲੋਕ ਇਕ ਥਾਂ ਇਕੱਠਾ ਹੋਕੇ ਯੋਗ ਨਹੀਂ ਕਰਨਗੇ। ਯੋਗ ਦਿਵਸ ਮੌਕੇ ‘ਤੇ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਯੋਗ ਦੀ ਖਾਸੀਅਤ ਦੱਸੀ ਹੈ।
ਵਿਸ਼ਵ ਯੋਗ ਦਿਵਸ ਮੌਕੇ ਬਿਪਾਸ਼ਾ ਬਾਸੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਯੋਗ ਮੁਦਰਾ ਵਾਲੀ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਦੇ ਕੈਪਸ਼ਨ ‘ਚ ਲਿਖਿਆ “ਮੈਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਯੋਗ ਕਰਨ ਲਈ ਤਿਆਰ ਹਾਂ। 5000 ਤੋਂ ਜ਼ਿਆਦਾ ਸਾਲਾਂ ਤੋਂ ਇਹ ਸਾਡੇ ਪ੍ਰਾਚੀਨ ਸ਼ਾਸਤਰਾਂ ਤੇ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਰਿਹਾ ਹੈ। ਜਿਵੇਂ ਹੀ ਦੁਨੀਆਂ ਯੋਗ ਦੇ ਸੰਦੇਸ਼ ਨੂੰ ਫੈਲਾਉਣ ਲਈ ਇਕਜੁੱਟ ਹੋਵੇਗੀ, ਮੈਂ ਸਾਰਿਆਂ ਨਾਲ ਸ਼ਾਮ ਛੇ ਵਜੇ ਇੰਸਟਾਗ੍ਰਾਮ ਤੇ ਲਾਈਵ ਚੈਟ ਕਰਾਂਗੀ ਕਿ ਮੈਂ ਕਿਵੇਂ ਆਪਣੇ ਘਰ ‘ਚ ਯੋਗ ਵਰਕਆਊਟ ਕਰ ਰਹੀ ਹਾਂ।”
ਅੰਤਰ ਰਾਸ਼ਟਰੀ ਯੋਗ ਦਿਵਸ ਪਹਿਲੀ ਵਾਰ ਦੁਨੀਆਂ ‘ਚ 21 ਜੂਨ, 2015 ਨੂੰ ਮਨਾਇਆ ਗਿਆ। ਉਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਵੱਡੇ ਪੱਧਰ ‘ਤੇ ਇਹ ਦਿਵਸ ਮਨਾਇਆ ਜਾਂਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਡਿਜੀਟਲ ਤਰੀਕੇ ਨਾਲ ਅੰਤਰ ਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ।