38.23 F
New York, US
November 22, 2024
PreetNama
ਖਾਸ-ਖਬਰਾਂ/Important News

ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹੈ ਨੀਰਾ ਟੰਡਨ : ਜੋਅ ਬਾਇਡਨ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਨੀਰਾ ਟੰਡਨ ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਹਾਸਲ ਹੈ। ਬਾਇਡਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਸਿਖਰਲੇ ਅਹੁਦੇ ਪ੍ਰਬੰਧਨ ਤੇ ਬਜਟ ਦਫ਼ਤਰ (ਓਐੱਮਬੀ) ਡਾਇਰੈਕਟਰ ਲਈ ਨੀਰਾ ਟੰਡਨ ਨੂੰ ਨਾਮਜ਼ਦ ਕਰਨ ਦੇ ਅਧਿਕਾਰਤ ਐਲਾਨ ਤੋਂ ਬਾਅਦ ਇਹ ਗੱਲ ਕੀਤੀ ਹੈ। ਜੇਕਰ ਅਮਰੀਕੀ ਸੈਨੇਟ ਤੋਂ ਵੀ ਇਸ ਅਹੁਦੇ ਲਈ ਟੰਡਨ ਦੇ ਨਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਉਹ ਵ੍ਹਾਈਟ ਹਾਊਸ ‘ਚ ਅਸਰਦਾਰ ‘ਪ੍ਰਬੰਧਨ ਤੇ ਬਜਟ ਦਫ਼ਤਰ’ ਦੀ ਪ੍ਰਮੁੱਖ ਬਣਨ ਵਾਲੀ ਪਹਿਲੀ ਸਿਆਹਫਾਮ ਮਹਿਬਾਇਡਨ ਨੇ ਕਿਹਾ ਪ੍ਰਬੰਧਨ ਤੇ ਬਜਟ ਦਫ਼ਤਰ ਦੇ ਡਾਇਰੈਕਟਰ ਦੇ ਅਹੁਦੇ ਲਈ ਮੈਂ ਨੀਰਾ ਟੰਡਨ ਨੂੰ ਨਾਮਜ਼ਦ ਕਰਦਾ ਹਾਂ। ਮੈਂ ਨੀਰਾ ਨੂੰ ਕਾਫ਼ੀ ਲੰਬੇ ਸਮੇਂ ਤੋਂ ਜਾਣਦਾ ਹਾਂ। ਉਹ ਬਿਹਤਰੀਨ ਨੀਤੀ ਬਣਾਉਣ ‘ਚ ਸਮਰੱਥ ਹਨ ਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰਾਂ ਨਾਲ ਕੰਮ ਕਰਨ ਦਾ ਅਹਿਮ ਤਜਰਬਾ ਹਾਸਲ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਨੇ ਇਕੱਲੇ ਪਾਲਿਆ ਹੈ। ਉਨ੍ਹਾਂ ਦੀ ਮਾਂ ਭਾਰਤ ਤੋਂ ਆਈ ਪਰਵਾਸੀ ਹੈ, ਜਿਨ੍ਹਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ, ਸਖ਼ਤ ਮਿਹਨਤ ਕੀਤੀ ਤੇ ਅਮਰੀਕਾ ਬਾਰੇ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ ਹਰ ਉਹ ਕੰਮ ਕੀਤਾ, ਜੋ ਉਹ ਕਰ ਸਕਦੀਆਂ ਸਨ।

ਨੀਰਾ ਨੇ ਵੀ ਬਿਲਕੁਲ ਉਹੀ ਕੀਤਾ। ਉਹ ਲੱਖਾਂ ਅਮਰੀਕੀਆਂ ਦੇ ਸਾਹਮਣੇ ਮੌਜੂਦ ਪਰੇਸ਼ਾਨੀਆਂ ਨੂੰ ਸਮਝਦੀਆਂ ਹਨ। ਨਵੇੇਂ ਚੁਣੇ ਗਏ ਰਾਸ਼ਟਰਪਤੀ ਨੇ ਕਿਹਾ ਕਿ ਬਜਟ ਬਣਾਉਣ ‘ਚ ਉਨ੍ਹਾਂ ਦੀ ਅਹਿਮ ਜ਼ਿੰਮੇਵਾਰੀ ਹੋਵੇਗੀ, ਜਿਸ ਨਾਲ ਨਾ ਸਿਰਫ਼ ਕੋਰੋਨਾ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ ਬਲਕਿ ਆਰਥਿਕ ਸੰਕਟ ਨਾਲ ਨਜਿੱਠਣ ‘ਚ ਵੀ ਕਾਰਗਰ ਹੋਵੇਗਾ। ਟੰਡਨ ਨੇ ਆਪਣੇ ਬਿਆਨ ‘ਚ ਕਿਹਾ ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸਰਕਾਰ ਸਾਰੇ ਅਮਰੀਕੀਆਂ ਦੇ ਹਿੱਤ ‘ਚ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਨੀਰਾ ਟੰਡਨ ਸਾਬਕਾ ਵਿਦੇਸ਼ ਮੰਤਰੀ ਤੇ ਸਾਲ 2016 ‘ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਦੀ ਕਰੀਬੀ ਹੈ।ਨੀਰਾ ਟੰਡਨ ਨੇ ਮੰਗਲਵਾਰ ਨੂੰ ਭਾਰਤ ਤੋਂ ਅਮਰੀਕਾ ਆਈ ਆਪਣੀ ਮਾਂ ਦੀ ਪ੍ਰਰੇਰਣਾਦਾਈ ਕਹਾਣੀ ਲੋਕਾਂ ਨਾਲ ਸਾਂਝੀ ਕੀਤੀ। ਡੈਲਾਵੇਅਰ ਦੇ ਵਿਲਮਿੰਗਟਨ ‘ਚ ਬਾਇਡਨ ਦੇ ਸੱਤਾ ਤਬਦੀਲੀ ਦੇ ਹੈੱਡਕੁਆਰਟਰ ‘ਚ ਟੰਡਨ ਨੇ ਕਿਹਾ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਾਂ ਸ਼ਿਆਮਲਾ ਵਾਂਗ ਮੇਰੀ ਮਾਂ ਦਾ ਜਨਮ ਵੀ ਭਾਰਤ ‘ਚ ਹੋਇਆ ਸੀ। ਲੱਖਾਂ ਲੋਕਾਂ ਵਾਂਗ ਉਹ ਬਿਹਤਰ ਜ਼ਿੰਦਗੀ ਦੀ ਭਾਲ ‘ਚ ਅਮਰੀਕਾ ਆਈ ਸੀ। ਨੀਰਾ ਟੰਡਨ ਦਾ ਜਨਮ ਮੈਸਚੁਸੇਟਸ ਦੇ ਬੈਡਫੋਰਡ ‘ਚ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਬੋਸਟਨ ਦੇ ਇਕ ਉਪਨਗਰ ‘ਚ ਮੱਧਵਰਗੀ ਪਰਿਵਾਰ ‘ਚ ਪਲੀ-ਵਧੀ। ਜਦੋਂ ਮੈਂ ਪੰਜ ਸਾਲ ਦੀ ਸੀ ਤਾਂ ਮੇਰੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਤੇ ਮੇਰੀ ਮਾਂ ‘ਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਆ ਗਈ। ਉਦੋਂ ਉਨ੍ਹਾਂ ਕੋਲ ਨੌਕਰੀ ਵੀ ਨਹੀਂ ਸੀ। ਨੀਰਾ ਨੇ ਕਿਹਾ ਕਿ ਤਲਾਕ ਤੋਂ ਬਾਅਦ ਮੇਰੀ ਮਾਂ ਕੋਲ ਸਿਰਫ਼ ਦੋ ਬਦਲ ਸਨ। ਜਾਂ ਤਾਂਉਹ ਭਾਰਤ ਵਾਪਸ ਚਲੇ ਜਾਣ, ਜਿੱਥੇ ਇਕ ਕਲੰਕ ਸੀ, ਜਾਂ ਅਮਰੀਕੀ ਸੁਪਨੇ ਲਈ ਲੜਦੇ ਰਹਿਣ। ਦੋ ਸਾਲਾਂ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਟ੍ਰੈਵਲ ਏਜੰਟ ਦੀ ਨੌਕਰੀ ਮਿਲੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਬੈਡਫੋਰਡ ‘ਚ ਘਰ ਲੈ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਪੂਰੀ ਕੀਤੀ।

ਨੀਰਾ ਦੀ ਨਾਮਜ਼ਦਗੀ ‘ਤੇ ਹੇਲੀ ਨੇ ਪ੍ਰਗਟਾਈ ਚਿੰਤਾਰਿਪਬਲਿਕਨ ਸਿਆਸਤਦਾਨ ਨਿੱਕੀ ਹੇਲੀ ਨੇ ਨੀਰਾ ਟੰਡਨ ਨੂੰ ਪ੍ਰਬੰਧਨ ਤੇ ਬਜਟ ਦਫ਼ਤਰ ਦਾ ਡਾਇਰੈਕਟਰ ਨਾਮਜ਼ਦ ਕੀਤੇ ਜਾਣ ‘ਤੇ ਚਿੰਤਾ ਪ੍ਰਗਟਾਈ ਹੈ। ਅਤੀਤ ‘ਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਹਵਾਲਾ ਦਿੰਦਿਆਂ ਹੇਲੀ ਨੇ ਕਿਹਾ ਕਿ ਉਹ ਰਿਪਬਲਿਕਨ ਸੈਨੇਟਰਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ। ਜ਼ਿਕਰਯੋਗ ਹੈ ਕਿ ਦੱਖਣੀ ਕੈਰੀਲੋਨਾ ਦੀਆਂ ਦੋ ਵਾਰ ਗਵਰਨਰ ਰਹਿ ਚੁੱਕੀ ਨਿੱਕੀ ਇੱਕੋ

Related posts

ਅਫ਼ਗਾਨੀ ਔਰਤਾਂ ਦੇ ਪੈਰਾਂ ‘ਚ ਪੈਣ ਲੱਗੀਆਂ ਨੌਕਰੀ ਨਾ ਕਰਨ ਦੀਆਂ ਜੰਜ਼ੀਰਾਂ

On Punjab

ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮੰਤਰੀ ਬਣਾਉਣਾ ਮਮਤਾ ਬੈਨਰਜੀ ਨੂੰ ਪੈ ਨਾ ਜਾਵੇ ਭਾਰੀ, ਸਿਆਸੀ ਵਿਸ਼ਲੇਸ਼ਕ ਕਿਉਂ ਦੇ ਰਹੇ ਹਨ ਚਿਤਾਵਨੀ

On Punjab

ਪਿੰਡ ਕੋਠੇ ਨਾਥੀਆਣਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ ਪਿੰਡ ਕੋਠੇ ਨਾਥੀਆਣਾ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ

On Punjab