Siwan Becomes Corona Hotspot: ਸਿਵਾਨ: ਦੇਸ਼ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਇਸ ਨਾਲ ਸਬੰਧਿਤ ਹਰ ਮਿੰਟ ਵਿੱਚ ਕੁਝ ਅਜਿਹਾ ਡਾਟਾ ਜਾਂ ਜਾਣਕਾਰੀ ਸਾਹਮਣੇ ਆਉਂਦੀ ਹੈ ਜੋ ਹੈਰਾਨ ਕਰ ਦਿੰਦੀ ਹੈ । ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਹੌਟਸਪੌਟ ਸਿਵਾਨ ਤੋਂ ਸਾਹਮਣੇ ਆਇਆ ਹੈ । ਜਿੱਥੇ ਕੁੱਲ 29 ਮਰੀਜ਼ਾਂ ਵਿੱਚੋਂ ਇੱਕ ਹੀ ਪਰਿਵਾਰ ਦੇ 29 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਦੱਸ ਦਈਏ ਕਿ ਬਿਹਾਰ ਵਿੱਚ ਕੋਰੋਨਾ ਦੇ ਕੁੱਲ 60 ਮਰੀਜ਼ ਹਨ ।
ਦਰਅਸਲ, ਇਸ ਪਰਿਵਾਰ ਦੇ ਪਹਿਲੇ ਚਾਰ ਨਤੀਜੇ ਸਾਹਮਣੇ ਆਏ, ਜਿਸ ਵਿੱਚ ਚਾਰ ਮਹਿਲਾਵਾਂ ਜਿਨ੍ਹਾਂ ਦੀ ਉਮਰ 26 ਸਾਲ, 18 ਸਾਲ, 12 ਸਾਲ ਅਤੇ 29 ਸਾਲ ਹੈ, ਨੂੰ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ । ਇਸ ਤੋਂ ਬਾਅਦ ਇਸ ਪਰਿਵਾਰ ਦੇ ਪੰਜ ਹੋਰ ਨਤੀਜੇ ਆਏ, ਜਿਸ ਵਿੱਚ ਸਾਰੇ ਸੰਕਰਮਿਤ ਵੀ ਪਾਏ ਗਏ । ਇਨ੍ਹਾਂ ਵਿੱਚ ਤਿੰਨ ਮਹਿਲਾਵਾਂ ਅਤੇ ਦੋ ਮਰਦ ਸ਼ਾਮਿਲ ਹਨ । ਇਨ੍ਹਾਂ ਮਹਿਲਾਵਾਂ ਦੀ ਉਮਰ 50 ਸਾਲ, 12 ਸਾਲ ਅਤੇ 20 ਸਾਲ ਅਤੇ ਮਰਦਾਂ ਦੀ ਉਮਰ 30 ਅਤੇ 10 ਸਾਲ ਦੱਸੀ ਗਈ ਹੈ ।
ਇਸ ਤੋਂ ਬਾਅਦ ਇਸ ਪਰਿਵਾਰ ਦੇ ਸੱਤ ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਸਾਰੇ ਸਕਾਰਾਤਮਕ ਪਾਏ ਗਏ । ਉਨ੍ਹਾਂ ਵਿੱਚ ਪੰਜ ਮਹਿਲਾਵਾਂ ਅਤੇ ਦੋ ਮਰਦ ਹਨ । ਇਸ ਵਿੱਚ ਸ਼ਾਮਿਲ ਮਹਿਲਾਵਾਂ ਦੀ ਉਮਰ 19, 22, 25, 19 ਅਤੇ 11 ਹੈ ਜਦਕਿ ਮਰਦ ਕ੍ਰਮਵਾਰ 19 ਅਤੇ 60 ਸਾਲ ਦੇ ਹਨ ।
ਦੱਸ ਦੇਈਏ ਕਿ ਚੀਨ ਤੋਂ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਭਾਰਤ ‘ਤੇ ਤੇਜ਼ੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ । ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 6412 ਹੋ ਗਈ ਹੈ, ਜਦਕਿ 199 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 781 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ । ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਦਿਨ ਵਿੱਚ 598 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਸਨ ।