ਸ਼ਾਹੀ ਪਰਿਵਾਰ ਨਾਲ ਜੁੜੀ ਇਕ ਵਿਵਾਦਤ ਦਸਤਾਵੇਜ਼ੀ ਦੇ ਯੂਟਿਊਬ ‘ਤੇ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਕਈ ਦਹਾਕੇ ਪਹਿਲੇ ਇਸ ‘ਤੇ ਰੋਕ ਲਗਾ ਦਿੱਤੀ ਸੀ। ਪੀਪਲਜ਼ ਮੈਗਜ਼ੀਨ ਮੁਤਾਬਕ ‘ਫਲਾਈ ਆਨ ਦ ਵਾਲ ਬੀਬੀਸੀ’ ਦਸਤਾਵੇਜ਼ੀ ਤਹਿਤ ‘ਰਾਇਲ ਫੈਮਿਲੀ’ ਸਿਰਲੇਖ ਵਾਲੀ ਇਹ ਦਸਤਾਵੇਜ਼ੀ 1969 ਵਿਚ ਪ੍ਰਸਾਰਿਤ ਕੀਤੀ ਗਈ ਸੀ। ਇਸ ਵਿਚ ਮਹਾਰਾਣੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਨਿੱਜੀ ਜੀਵਨ ਦੇ ਪਲਾਂ ਨੂੰ ਦਿਖਾਇਆ ਗਿਆ ਹੈ।
ਇਸ ਦਸਤਾਵੇਜ਼ੀ ਦੇ ਨਿਰਮਾਣ ਦੀ ਮਨਜ਼ੂਰੀ ਦਿੰਦੇ ਸਮੇਂ ਪਿ੍ਰੰਸ ਫਿਲਿਪ ਦਾ ਮੰਨਣਾ ਸੀ ਕਿ ਆਮ ਲੋਕਾਂ ਨੂੰ ਇਹ ਪਤਾ ਚੱਲੇ ਕਿ ਰਾਇਲ ਫੈਮਿਲੀ ਦੇ ਮੈਂਬਰਾਂ ਦਾ ਜੀਵਨ ਕਿਹੋ ਜਿਹਾ ਹੈ। ਹਾਲਾਂਕਿ ਐਲਿਜ਼ਾਬੈੱਥ ਨੂੰ ਦਸਤਾਵੇਜ਼ੀ ਬਣਾਉਣ ਦੇ ਫ਼ੈਸਲੇ ‘ਤੇ ਪਛਤਾਵਾ ਹੋਇਆ ਅਤੇ ਉਸ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਇਕ ਵਾਰ ਮਹਾਰਾਣੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਰਾਇਲ ਫੈਮਿਲੀ ਉਪਰ ਫਿਲਮ ਬਣਾਉਣ ਦਾ ਵਿਚਾਰ ਕਦੀ ਪਸੰਦ ਨਹੀਂ ਆਇਆ। ਉਨ੍ਹਾਂ ਦਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਇਹ ਠੀਕ ਵਿਚਾਰ ਨਹੀਂ ਹੈ। ਫਿਲਮ ਵਿਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਯਾਤਰਾ ਨੂੰ ਵੀ ਦਿਖਾਇਆ ਗਿਆ ਹੈ ਜੋ ਪਿ੍ਰੰਸ ਚਾਰਲਸ ਅਤੇ ਏਨੀ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਵੀ ਉਨ੍ਹਾਂ ਦਾ ਪਾਲਣ ਕਰਦੀਆਂ ਹਨ। ਫਿਲਮ ਵਿਚ ਚਾਰਲਸ ਨੂੰ ਉੈਤਰਾਧਿਕਾਰੀ ਬਣਾਇਆ ਗਿਆ ਹੈ। ਜਿਸ ਸਮੇਂ ਇਹ ਦਸਤਾਵੇਜ਼ੀ ਤਿਆਰ ਕੀਤੀ ਗਈ ਸੀ ਉਸ ਸਮੇਂ ਚਾਰਲਸ ਕੈਂਬਰਿਜ ਵਿਚ ਪੜ੍ਹ ਰਹੇ ਸਨ। ਫਿਲਮ ਦੇ ਅੰਤ ਵਿਚ ਇਕ ਦਿ੍ਸ਼ ਅਜਿਹਾ ਹੈ ਜਿੱਥੇ ਪੂਰਾ ਸ਼ਾਹੀ ਪਰਿਵਾਰ ਚਾਹ ਲਈ ਇਕੱਠਾ ਬੈਠਾ ਹੋਇਆ ਹੈ ਅਤੇ ਮਹਾਰਾਣੀ ਇਕ ਕਿੱਸਾ ਸੁਣਾਉਂਦੀ ਹੈ। ਉਹ ਦੱਸਦੀ ਹੈ ਕਿ ਅਸੀਂ ਲੋਕ ਬੈਠਕ ਕਰ ਰਹੇ ਸੀ ਕਿ ਤਦ ਗ੍ਹਿ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਮੀਟਿੰਗ ਵਿਚ ਗੁਰੀਲਾ ਆਉਣ ਵਾਲਾ ਹੈ। ਮੰਨਿਆ ਜਾਂਦਾ ਹੈ ਕਿ ਇਸੇ ਬਿਆਨ ਕਾਰਨ ਇਸ ਦਸਤਾਵੇਜ਼ੀ ‘ਤੇ ਮਹਾਰਾਣੀ ਨੇ ਰੋਕ ਲਗਾ ਦਿੱਤੀ ਸੀ।