53.65 F
New York, US
April 24, 2025
PreetNama
ਸਮਾਜ/Social

ਬਿ੍ਟੇਨ ‘ਚ ਸ਼ਰੀਫ ਨੂੰ ਸੌਂਪਿਆ ਗਿਆ ਗ਼ੈਰ-ਜ਼ਮਾਨਤੀ ਵਾਰੰਟ

ਬਿ੍ਟੇਨ ਦੀ ਰਾਜਧਾਨੀ ਲੰਡਨ ਵਿਚ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਗ਼ੈਰ-ਜ਼ਮਾਨਤੀ ਗਿ੍ਫ਼ਤਾਰੀ ਵਾਰੰਟ ਸੌਂਪ ਦਿੱਤਾ ਗਿਆ ਹੈ। ਇਹ ਵਾਰੰਟ ਇਸਲਾਮਾਬਾਦ ਹਾਈ ਕੋਰਟ ਵੱਲੋਂ ਜਾਰੀ ਕੀਤਾ ਗਿਆ ਹੈ।

‘ਐਕਸਪ੍ਰਰੈੱਸ ਟਿ੍ਬਿਊਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਆਪਣੀ ਖ਼ਬਰ ਵਿਚ ਦੱਸਿਆ ਕਿ ਹਾਈ ਕੋਰਟ ਦੇ ਰਜਿਸਟਰਾਰ ਨੇ ਪਿਛਲੇ ਵੀਰਵਾਰ ਨੂੰ ਵਿਦੇਸ਼ ਵਿਭਾਗ ਦੇ ਸਕੱਤਰ ਕੋਲ ਇਹ ਵਾਰੰਟ ਭੇਜਿਆ ਸੀ। ਬਾਅਦ ਵਿਚ ਇਹ ਵਾਰੰਟ ਬਿ੍ਟੇਨ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਭੇਜ ਦਿੱਤਾ ਗਿਆ ਸੀ। ਇਹ ਵੀ ਖ਼ਬਰ ਹੈ ਕਿ ਪਾਕਿਸਤਾਨ ਨੇ ਬਿ੍ਟੇਨ ਦੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸ਼ਰੀਫ ਨੂੰ ਗਿ੍ਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਸ਼ਰੀਫ ਨੂੰ ਪਿਛਲੇ ਸਾਲ ਨਵੰਬਰ ਵਿਚ ਸਿਰਫ਼ ਚਾਰ ਹਫ਼ਤੇ ਲਈ ਲੰਡਨ ਜਾਣ ਲਈ ਇਕ ਅਦਾਲਤ ਤੋਂ ਇਜਾਜ਼ਤ ਮਿਲੀ ਸੀ ਪ੍ਰੰਤੂ ਤਦ ਤੋਂ ਉਹ ਦੇਸ਼ ਨਹੀਂ ਪਰਤੇ। ਉਨ੍ਹਾਂ ਨੂੰ ਭਿ੍ਸ਼ਟਾਚਾਰ ਨਾਲ ਜੁੜੇ ਅਲ-ਅਜ਼ੀਜ਼ੀਆ ਸਟੀਲ ਮਿਲਜ਼ ਮਾਮਲੇ ਵਿਚ ਸੱਤ ਸਾਲ ਜੇਲ੍ਹ ਦੀ ਸਜ਼ਾ ਮਿਲੀ ਹੈ। ਉਨ੍ਹਾਂ ਨੇ ਆਪਣੀ ਇਸ ਸਜ਼ਾ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਵਿਚ ਅਦਾਲਤ ਉਨ੍ਹਾਂ ਨੂੰ ਕਈ ਵਾਰ ਨੋਟਿਸ ਜਾਰੀ ਕਰ ਚੁੱਕੀ ਹੈ ਪ੍ਰੰਤੂ ਉਹ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਇਕ ਵਾਰ ਵੀ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਭਗੌੜਾ ਵੀ ਐਲਾਨਿਆ ਜਾ ਚੁੱਕਾ ਹੈ।

Related posts

ਆਉਣ ਵਾਲੇ ਦਿਨਾਂ ‘ਚ ਪਿਆਜ਼ ਵਿਕੇਗਾ 100 ਰੁਪਏ ਪ੍ਰਤੀ ਕਿੱਲੋ !

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur

ਪਾਕਿਸਤਾਨ ਦਾ ਦੌਰਾ ਕਰਨਗੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, SCO ਦੀ ਬੈਠਕ ‘ਚ ਲੈਣਗੇ ਹਿੱਸਾ SCO ਇੱਕ ਸਥਾਈ ਅੰਤਰ-ਸਰਕਾਰੀ ਅੰਤਰਰਾਸ਼ਟਰੀ ਸੰਸਥਾ ਹੈ। ਇਹ ਇੱਕ ਰਾਜਨੀਤਕ, ਆਰਥਿਕ ਅਤੇ ਫੌਜੀ ਸੰਗਠਨ ਹੈ ਜਿਸਦਾ ਉਦੇਸ਼ ਖੇਤਰ ਵਿੱਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਨੂੰ ਬਣਾਈ ਰੱਖਣਾ ਹੈ। ਇਹ ਸਾਲ 2001 ਵਿੱਚ ਬਣਾਈ ਗਈ ਸੀ।

On Punjab