ਬਿ੍ਰਟੇਨ ਦੀ ਰਾਜ ਗੱਦੀ ਦੇ 72 ਸਾਲਾਂ ਉੱਤਰਾਧਿਕਾਰੀ ਅਤੇ ਵਾਤਾਵਰਨ ਕਾਰਕੁੰਨ ਚਾਰਲਸ ਨੇ ‘ਇੰਡੀਆ ਗਲੋਬਲ ਫੋਰਮ ਸੈਸ਼ਨ ਆਨ ਕਲਾਈਮੇਟ ਐਕਸ਼ਨ’ ’ਚ ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਭਾਰਤੀ ਉੱਦਮੀਆਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਸਸਟੇਨੇਬਲ ਮਾਰਕਿਟਸ ਇੰਡੀਆ ਕਾਊਂਸਿਲ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

 

 

ਸਸਟੇਨੇਬਲ ਮਾਰਕਿਟਸ ਇੰਡੀਆ ਕਾਊਂਸਿਲ ਜਲਵਾਯੂ ਸਬੰਧੀ ਉਦੇਸ਼ਾਂ ਦੀ ਦਿਸ਼ਾ ’ਚ ਗਤੀ ਨੂੰ ਵਧਾਉਣ ਲਈ ਨਿਰੰਤਰ ਨਿਵੇਸ਼ ਦੀ ਮੰਗ ਕਰਨ ਦੇ ਉਦੇਸ਼ ਨਾਲ ਗਠਿਤ ਕੀਤਾ ਗਿਆ ਹੈ। ਚਾਰਲਸ ਨੇ ਕਿਹਾ, ਭਾਰਤ ਦੀ ਵਿਸ਼ਵੀ ਪਹੁੰਚ ਅਤੇ ਮਜ਼ਬੂਤ ਨਿੱਜੀ ਖੇਤਰ ਦੇ ਨਾਲ, ਮੈਨੂੰ ਲੱਗਦਾ ਹੈ ਕਿ ਕੁਝ ਮਹੱਤਵਪੂਰਨ ਰਾਸਤੇ ਹਨ, ਜਿਥੇ ਅਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਅਤੇ ਇਕ ਜ਼ਿਆਦਾ ਨਿਰੰਤਰ ਭਵਿੱਖ ਦੇ ਨਿਰਮਾਣ ਦੀ ਖ਼ਾਤਰ ਮਿਲ ਕੇ ਕੰਮ ਕਰ ਸਕਦੇ ਹਨ। ਸਭ ਤੋਂ ਪਹਿਲਾਂ ਸਾਨੂੰ ਇਸ ਬਦਲਾਅ ’ਚ ਮਦਦ ਕਰਨ ਲਈ ਨਿੱਜੀ ਪੂੰਜੀ ਦੇ ਪ੍ਰਵਾਹ ਨੂੰ ਤੇਜ਼ ਕਰਨ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ।