ਮੈਰੀਲੈਂਡ: ਇੱਕ ਔਰਤ ਬੀਅਰ ਨਾਲ ਰੱਜ ਕੇ ਚਾਰ ਮਹੀਨੇ ਦੀ ਨਵਜੰਮੀ ਬੱਚੀ ਨਾਲ ਉਸ ਦੇ ਪਲੰਘ ‘ਤੇ ਸੌਂ ਗਈ। ਇਸ ਤੋਂ ਬਾਅਦ ਸਵੇਰੇ ਬੱਚੀ ਦੀ ਲਾਸ਼ ਮਿਲੀ। ਮਾਮਲਾ ਅਦਾਲਤ ਵਿੱਚ ਗਿਆ ਤਾਂ ਔਰਤ ਨੂੰ 20 ਸਾਲ ਦੀ ਸਜ਼ਾ ਹੋ ਗਈ। ਔਰਤ ਨੇ ਇਸ ਫੈਸਲੇ ਨੂੰ ਉਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਤਾਂ ਉਹ ਸਾਫ ਬਰੀ ਹੋ ਗਈ। ਮੈਰੀਲੈਂਡ ਸੂਬੇ ਦੀ ਸਰਵਉੱਚ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਲਟਾ ਦਿੱਤਾ।
ਦਰਅਸਲ ਇਹ ਮਮਲਾ 2013 ਦਾ ਹੈ। ਔਰਤ ਸ਼ਰਾਬ ਪੀਣ ਤੋਂ ਬਾਅਦ ਆਪਣੇ ਚਾਰ ਮਹੀਨੇ ਦੀ ਨਵਜੰਮੀ ਬੱਚੀ ਨਾਲ ਉਸ ਦੇ ਪਲੰਘ ‘ਤੇ ਸੌਂ ਗਈ। ਰਾਤ ਬੱਚੀ ਦਾ ਦਮ ਘੁਟਣ ਨਾਲ ਮੌਤ ਹੋ ਗਈ। ਨਵਜੰਮੇ ਬੱਚੇ ਦੇ ਕਤਲ ਦੇ ਦੋਸ਼ ‘ਚ ਅਦਾਲਤ ਵਿੱਚ ਔਰਤ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ। ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਔਰਤ ਨੂੰ ਲੜਕੀ ਦੀ ਮੌਤ ਲਈ ਦੋਸ਼ੀ ਕਰਾਰ ਦਿੱਤਾ ਤੇ 20 ਸਾਲ ਦੀ ਸਜ਼ਾ ਸੁਣਾਈ।
ਹੇਠਲੀ ਅਦਾਲਤ ਨੇ ਕਿਹਾ ਸੀ ਕਿ ਬੱਚੀ ਨਾਲ ਸੌਂਦਿਆਂ ਉਸ ਦਾ ਦਮ ਘੁੱਟ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨਾਲ ਇੱਕੋ ਬਿਸਤਰਾ ਸਾਂਝਾ ਕਰਨਾ ਅਦਾਲਤ ਦੀ ਨਜ਼ਰ ਵਿੱਚ ਜੁਰਮ ਮੰਨਿਆ ਗਿਆ ਪਰ 2013 ਦੇ ਫੈਸਲੇ ਨੂੰ ਰੱਦ ਕਰਦਿਆਂ ਉਪਰਲੀ ਅਦਾਲਤ ਨੇ ਕਿਹਾ ਕਿ ਇੱਕੋ ਬਿਸਤਰੇ ‘ਤੇ ਸੌਣਾ ਕੋਈ ਗੁਨਾਹ ਨਹੀਂ।
ਦੱਸ ਦਈਏ ਕਿ ਔਰਤਾਂ ‘ਤੇ ਅਧਾਰਤ ਬਹੁਮਤ ਵਾਲੇ ਫੈਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਔਰਤ ਨੂੰ ਅਣਗਹਿਲੀ ਲਈ ਜ਼ਿੰਮੇਵਾਰ ਠਹਿਰਾਉਣ ਦਾ ਕੋਈ ਸਬੂਤ ਨਹੀਂ ਮਿਲਿਆ। ਫੈਸਲੇ ਵਿੱਚ ਕਿਹਾ ਗਿਆ ਹੈ, “ਚਾਰ ਮਹੀਨਿਆਂ ਦੇ ਨਵੇਂ ਜਨਮੇ ਬੱਚੇ ਨਾਲ ਸ਼ਰਾਬ ਪੀਣ ਤੋਂ ਬਾਅਦ ਸਹਿ-ਨੀਂਦ ਲੈਣਾ ਗੰਭੀਰ ਸਰੀਰਕ ਨੁਕਸਾਨ ਜਾਂ ਮੌਤ ਦਾ ਖ਼ਤਰਾ ਪੈਦਾ ਨਹੀਂ ਕਰਦਾ।”