Neha sharma viral images: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇਹਾ ਸ਼ਰਮਾ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਹੈ ਪਰ ਉਹ ਕਦੇ ਵੀ ਸੁਰਖੀਆਂ ਤੋਂ ਦੂਰ ਨਹੀਂ ਰਹਿੰਦੀ।
ਨੇਹਾ ਸ਼ਰਮਾ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਲਈ ਆਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਮੇਂ ਨੇਹਾ ਨੇ ਆਪਣੀ ਛੁੱਟੀਆਂ ਮਨਾਉਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਉਹ ਇਸ ਸਮੇਂ ਹਵਾਈ ਟਾਪੂ ਤੇ ਛੁੱਟੀਆਂ ਦਾ ਆਨੰਦ ਲੈ ਰਹੀ ਹੈ ਨੇਹਾ ਸ਼ਰਮਾ ਨੇ ਹਵਾਈ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਸਮੇ ਉਹ ਬੀਚ ‘ਤੇ ਖੜੀ ਹੈ ਤਸਵੀਰ ਵਿੱਚ ਨੇਹਾ ਬਿਕਨੀ ਟਾਪ ਵਿੱਚ ਨਜ਼ਰ ਆ ਰਹੀ ਹੈ। ਨੇਹਾ ਸ਼ਰਮਾ ਨੇ ਪਹਿਲਾਂ ਵੀ ਕਈ ਫੋਟੋਸ਼ੂਟ ਦੀਆ ਤਸਵੀਰਾ ਸ਼ੇਅਰ ਕੀਤੀਆਂ ਸਨ।
ਉਹਨਾਂ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਨੇਹਾ ਸ਼ਰਮਾ ਆਪਣੇ ਵੱਖਰੇ ਲੁੱਕ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਨੇਹਾ ਸ਼ਰਮਾ ਨੇ ਸਾਲ 2007 ਵਿਚ ਤੇਲਗੂ ਫਿਲਮ ਨਾਲ ਬੋਲੀਵੁਡ ਇੰਡਸਟਰੀ ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਉਹ ਇਮਰਾਨ ਹਾਸ਼ਮੀ ਦੀ ਵਿਪਰੀਤ ਫਿਲਮ ਕਰੂਕ ‘ਚ ਨਜ਼ਰ ਆਈ ਸੀ। ਇਹ ਫਿਲਮ ਸਾਲ 2010 ਵਿੱਚ ਰਿਲੀਜ਼ ਹੋਈ ਸੀ।
ਨੇਹਾ ਹੁਣ ਅਜੇ ਦੇਵਗਨ ਦੀ ਫਿਲਮ ਤਾਨਾਜੀ ਵਿੱਚ ਨਜ਼ਰ ਆਵੇਗੀ।
ਤਾਨਾਜੀ ਵਿੱਚ ਨੇਹਾ ਕਮਲਾ ਦੇਵੀ ਦਾ ਕਿਰਦਾਰ ਨਿਭਾਏਗੀ। ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।