PreetNama
ਰਾਜਨੀਤੀ/Politics

ਬੀਜੇਪੀ ਨਾਲੋਂ ਯਾਰੀ ਟੁੱਟਣ ਮਗਰੋਂ ਮਜੀਠੀਆ ਨੇ ਜੋੜੇ ਕੈਪਟਨ ਦੇ ਮੋਦੀ ਨਾਲ ਤਾਰ

ਅੰਮ੍ਰਿਤਸਰ: ਗਠਜੋੜ ਵੇਲੇ ਬੀਜੇਪੀ ਦੀਆਂ ਸਿਫਤਾਂ ਕਰਨ ਵਾਲੇ ਅਕਾਲੀ ਲੀਡਰ ਬਿਕਰਮ ਮਜੀਠੀਆ ਹੁਣ ਬੀਜੇਪੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਦੀ ਗੱਲ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਕੈਪਟਨ ਕੇਂਦਰ ਨਾਲ ਮਿਲ ਕੇ ਖੇਡਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਕੈਪਟਨ ਖਿਲਾਫ ਪ੍ਰੀਵਲੇਜ ਮੋਸ਼ਨ ਲੈ ਕੇ ਆਉਣਗੇ। ਮਜੀਠੀਆ ਨੇ ਦੱਸਿਆ ਕਿ ਪਿਛਲੇ ਸੈਸ਼ਨ ਫਰੈਂਡਲੀ ਮੈਚ ਸੀ।

ਕੈਪਟਨ ਵਲੋਂ ਵਿਧਾਨ ਸਭਾ ‘ਚ ਤਿੰਨਾਂ ਬਿੱਲਾਂ ਖਿਲਾਫ ਮਤਾ ਪੇਸ਼ ਕੀਤਾ ਗਿਆ ਸੀ। ਇਹ ਮਤਾ ਲੋਕ ਸਭਾ ਤੇ ਰਾਜ ਸਭਾ ਭੇਜਣ ਲਈ ਪਾਸ ਵੀ ਹੋ ਗਿਆ ਸੀ ਪਰ 12 ਦਿਨ ਤੱਕ ਮਤਾ ਵਿਧਾਨ ਸਭਾ ‘ਚ ਹੀ ਪਿਆ ਰਿਹਾ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ 12 ਦਿਨ ਤੱਕ ਮਤਾ ਕਿਉਂ ਦਬਾ ਕੇ ਰੱਖਿਆ ਗਿਆ? ਇੰਨੇ ਦਿਨਾਂ ਬਾਅਦ ਹੀ ਚੀਫ ਸੈਕਟਰੀ ਕੋਲ ਕਿਉਂ ਭੇਜਿਆ ਗਿਆ? ਇੱਕ ਮਹੀਨੇ ਬਾਅਦ ਵੀ ਮਤਾ ਚੀਫ ਸੈਕਟਰੀ ਤੋਂ ਅੱਗੇ ਨਹੀਂ ਗਿਆ। ਲੋਕ ਸਭਾ ਤੇ ਰਾਜ ਸਭਾ ‘ਚ ਬਿੱਲ ਪਾਸ ਹੋ ਕੇ ਕਨੂੰਨ ਬਣਨ ਗਿਆ, ਪਰ ਮਤਾ ਅਜੇ ਵੀ ਇੱਥੇ ਹੀ ਪਿਆ ਹੈ।

ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਕਿਸਾਨਾਂ ਨੂੰ ਮੂਰਖ ਬਣਾ ਰਹੇ ਹਨ। ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਮੰਗ ਕੀਤੀ ਗਈ ਹੈ। ਮਜੀਠੀਆ ਮੁਤਾਬਕ ਰਾਜਸਥਾਨ ਦੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੀ ਮੰਗ ‘ਤੇ ਧਿਆਨ ਦਿੰਦਿਆਂ ਸਾਰੇ ਸੂਬੇ ਨੂੰ ਮੰਡੀ ਐਲਾਨ ਦਿੱਤਾ। ਕੈਪਟਨ ਏਪੀਐਮਸੀ ਦੇ ਮੁੱਦੇ ‘ਤੇ ਮੁੱਕਰ ਰਹੇ ਹਨ। ਜਿੰਨਾ ਚਿਰ ਤੱਕ ਏਪੀਐਮਸੀ ਐਕਟ ਦਾ ਐਲਾਨ ਨਹੀਂ ਹੁੰਦਾ, ਅਕਾਲੀ ਦਲ ਕੈਪਟਨ ਦਾ ਘਿਰਾਓ ਕਰੇਗਾ। ਉਨ੍ਹਾਂ ਕਿਹਾ ਕੈਪਟਨ ਯੂ ਟਰਨ ਲੈਣ ‘ਚ ਮਾਹਿਰ ਹਨ। ਕੈਪਟਨ ਵਲੋਂ 2017 ‘ਚ ਜਿਹੜੇ ਐਕਟ ਪਾਸ ਕੀਤੇ ਗਏ, ਉਨ੍ਹਾਂ ਨੂੰ ਰੱਦ ਕਰਨ ਲਈ ਅਕਾਲੀ ਦਲ ਉਨ੍ਹਾਂ ਨੂੰ ਮਜਬੂਰ ਕਰੇਗਾ।

Related posts

ਸਿੱਧੂ ਦੇ ਹੱਕ ‘ਚ ਆਏ ਸ਼ੱਤਰੂਘਨ ਸਿਨ੍ਹਾ, ਕਹੀ ਇਹ ਗੱਲ

On Punjab

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

On Punjab

India Pakistan Relations: ਪਾਕਿਸਤਾਨ ‘ਚ ਭਾਰਤੀ ਸ਼ੋਅ ਦਿਖਾਉਣ ਵਾਲੇ ਟੀਵੀ ਚੈਨਲਾਂ ‘ਤੇ ਐਕਸ਼ਨ, ਕਿਹਾ- ‘ਤੁਰੰਤ ਬੰਦ ਕਰ ਦਿਓ…’

On Punjab