PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਬੁਮਰਾਹ ਨੂੰ ਸਾਲ ਦਾ ਸਰਵੋਤਮ ਕ੍ਰਿਕਟਰ ਐਲਾਨਿਆ

ਦੁਬਈ:ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ ਨੇ ਸਾਲ 2024 ਵਿੱਚ ਸਾਰੇ ਫਾਰਮੈਟਾਂ ਵਿੱਚ ਹੁਨਰ, ਨਿਰੰਤਰਤਾ ਅਤੇ ਸਟੀਕ ਪ੍ਰਦਰਸ਼ਨ ਵਿੱਚ ਉੱਤਮਤਾ ਦੀ ਮਿਸਾਲ ਕਾਇਮ ਕੀਤੀ। 31 ਸਾਲਾ ਬੁਮਰਾਹ ਨੂੰ ਬੀਤੇ ਦਿਨ ਆਈਸੀਸੀ ਦਾ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਉਸ ਨੂੰ ਸਾਲ ਦੀ ਸਰਵੋਤਮ ਟੈਸਟ ਟੀਮ ਵਿੱਚ ਵੀ ਜਗ੍ਹਾ ਮਿਲੀ ਹੈ। ਆਈਸੀਸੀ ਨੇ ਕਿਹਾ, ‘ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਪੁਰਸਕਾਰਾਂ ਵਿੱਚ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ। ਸਾਲ 2024 ਵਿੱਚ ਉਸ ਨੇ ਟੈਸਟ ਅਤੇ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ ਵਿਰੋਧੀ ਟੀਮਾਂ ’ਤੇ ਦਬਾਅ ਬਣਾਈ ਰੱਖਿਆ।’ ਆਈਸੀਸੀ ਨੇ ਕਿਹਾ, ‘ਬੁਮਰਾਹ ਦੇ ਹੁਨਰ ਦੀ ਝਲਕ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚੋਂ ਮਿਲਦੀ ਹੈ, ਜਿਸ ’ਚ ਉਸ ਨੇ 900 ਅੰਕਾਂ ਦਾ ਅੰਕੜਾ ਪਾਰ ਕੀਤਾ ਅਤੇ ਸਾਲ ਦੇ ਅਖੀਰ ਵਿਚ ਉਸ ਦੇ ਨਾਂ 907 ਅੰਕ ਰਹੇ, ਜੋ ਇਤਿਹਾਸ ’ਚ ਕਿਸੇ ਵੀ ਭਾਰਤੀ ਗੇਂਦਬਾਜ਼ ਲਈ ਸਭ ਤੋਂ ਵੱਧ ਹਨ।’

Related posts

‘ਰੈਫਰੈਂਡਮ 2020’ ਵਾਲਿਆਂ ਨੂੰ ਸਿੱਧੀ ਹੋ ਕੇ ਟੱਕਰੀ ਮੋਦੀ ਸਰਕਾਰ

On Punjab

ਲੋਕਾਂ ਦੀ ਆਵਾਜ਼ ਦਬਾਉਣਾ ਭਾਰਤ ਦੀ ਰੂਹ ਦਾ ਅਪਮਾਨ : ਰਾਹੁਲ ਗਾਂਧੀ

On Punjab

ਰਾਸ਼ਟਰਪਤੀ ਨੇ 12 ਸੈਂਟਰਲ ਯੂਨੀਵਰਸਿਟੀਆਂ ਦੇ ਨਵੇਂ ਵਾਈਸ ਚਾਂਸਲਰਾਂ ਦੇ ਨਾਵਾਂ ਨੂੰ ਦਿੱਤੀ ਮਨਜ਼ੂਰੀ, ਦੇਖੋ ਲਿਸਟ

On Punjab