Jasprit Bumrah Ranji match miss: ਸਟ੍ਰੈਸ ਫ੍ਰੈਕਚਰ ਕਾਰਨ ਭਾਰਤੀ ਟੀਮ ਦੇ ਸਰਵਸ਼੍ਰੇਸ਼ਠ ਖਿਡਾਰੀ ਜਸਪ੍ਰੀਤ ਬੁਮਰਾਹ ਜੋ ਪਿਛਲੇ 4 ਮਹੀਨਿਆਂ ਤੋਂ ਟੀਮ ਵਿਚੋਂ ਬਾਹਰ ਸਨ ਦੀ ਸ਼੍ਰੀਲੰਕਾ ਟੀ-20 ਸੀਰੀਜ਼ ਖਿਲਾਫ ਵਾਪਸੀ ਹੋਵੇਗੀ । ਇਸ ਸੀਰੀਜ਼ ਤੋਂ ਪਹਿਲਾਂ ਬੁਮਰਾਹ ਨੂੰ ਫਿੱਟਨੈਸ ਟੈਸਟ ਦੇ ਤਹਿਤ ਰਣਜੀ ਮੈਚ ਖੇਡਣਾ ਸੀ, ਪਰ ਹੁਣ ਉਸ ਨੂੰ ਫਿੱਟਨੈਸ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਸਿੱਧੇ ਭਾਰਤੀ ਟੀਮ ਵਿੱਚ ਖੇਡਦੇ ਹੋਏ ਦਿਖਾਈ ਦੇਣਗੇ ।
ਹਾਲ ਹੀ ਵਿੱਚ ਜਸਪ੍ਰੀਤ ਬੁਮਰਾਹ ਨੂੰ ਭਾਰਤੀ ਟੀਮ ਦੇ ਨਾਲ ਨੈਟ ਪ੍ਰੈਕਟਿਸ ਕਰਦੇ ਹੋਏ ਦਿਖਾਇਆ ਗਿਆ ਸੀ ਅਤੇ ਇਸ ਦੌਰਾਨ ਉਸ ਨੇ ਕਾਫੀ ਪਸੀਨਾ ਵਹਾਇਆ ਸੀ । ਇਸ ਮਾਮਲੇਵਿੱਚ ਗਾਂਗੁਲੀ BCCI ਸਕੱਤਰ ਜੈ ਸ਼ਾਹ ਅਤੇ ਜਸਪ੍ਰੀਤ ਬੁਮਰਾਹ ਵਿਚਾਲੇ ਗੱਲਬਾਤ ਹੋਈ, ਜਿਸ ਤੋਂ ਬਾਅਦ ਇਸ ਧਾਕੜ ਗੇਂਦਬਾਜ਼ ਦੀ ਸਿੱਧਾ ਟੀਮ ਵਿੱਚ ਵਾਪਸੀ ਦੀ ਗੱਲ ਸਾਹਮਣੇ ਆਈ ਹੈ ।
ਦੱਸ ਦੇਈਏ ਕਿ ਬੁਮਰਾਹ ਨੂੰ ਫਿੱਟਨੈਸ ਦੇ ਤੌਰ ‘ਤੇ ਗੁਜਰਾਤ ਅਤੇ ਕੇਰਲ ਵਿਚਾਲੇ ਬੁੱਧਵਾਰ ਤੋਂ ਸ਼ੁਰੂ ਹੋਏ ਰਣਜੀ ਟਰਾਫੀ ਦੇ ਇਲੀਟ ਗਰੁਪ ਏ ਮੁਕਾਬਲੇ ਵਿੱਚ ਹਿੱਸਾ ਲੈਣਾ ਸੀ । ਉੱਥੇ ਹੀ ਬੁਮਰਾਹ ਤੋਂ ਇਲਾਵਾ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੀ ਰਣਜੀ ਟਰਾਫੀ ਵਿੱਚ ਖੇਡ ਰਹੇ ਹਨ ।