ਨਵੀਂ ਦਿੱਲੀ: ਹਾਲ ਹੀ ‘ਚ ਫੋਟੋ ਨੂੰ ਐਡਿਟ ਕਰਨ ਵਾਲੀ ਐਪ ਫੇਸਐਪ ਕਾਫੀ ਜ਼ਿਆਦਾ ਫੇਮਸ ਹੋ ਰਹੀ ਹੈ। ਜਿਸ ‘ਚ ਯੂਜ਼ਰਸ ਆਪਣੀ ਤਸਵੀਰ ਨੂੰ ਬਦਲ ਕੇ ਖੁਦ ਨੂੰ ਬੁੱਢਾ ਕਰ ਦੇਖ ਰਹੇ ਹਨ। ਇਸ ਐਪ ਦੇ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਐਪ ਨੇ ਆਪਣੇ ਯੂਜ਼ਰਸ ਨੂੰ ਵੱਖ–ਵੱਖ ਤਰੀਕੇ ਨਾਲ ਬਦਲਣ ਦਾ ਆਪਸ਼ਨ ਦਿੱਤਾ ਹੈ। ਪਰ ਇਸ ਦੇ ਦੂਜੇ ਪਾਸੇ ਰਾਂਚੀ ਦੇ ਇੱਕ ਮੌਲਾਨਾ ਨੇ ਕਿਹਾ ਕਿ ਇਹ ਹਰਾਮ ਹੈ। ਇਸ ਐਪ ਦਾ ਇਸਤੇਮਾਲ ਕਰਨਾ ਅੱਲ੍ਹਾ ਦੀ ਨਜ਼ਰਾਂ ‘ਚ ਗੁਨਾਹ ਹੈ।
ਜੀ ਹਾਂ, ਝਾਰਖੰਡ ਨਾਜ਼ੀਮ ਏ ਆਲਾ ਮੌਨਾਲਾ ਕੁਤੁਬੁਦੀਨ ਰਿਜ਼ਵੀ ਨੇ ਇਸ ਐਪ ਦੀ ਵਰਤੋਂ ਦੀ ਸਖ਼ਤੀ ਨਾਲ ਮਨਾਹੀ ਕੀਤੀ ਹੈ। ਮੌਲਾਨਾ ਮੁਤਾਬਕ ਇਹ ਐਪ ਅੱਲ੍ਹਾ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਇਸ ਦਾ ਇਸਤੇਮਾਲ ਹਰਾਮ ਹੈ। ਜੇਕਰ ਕੋਈ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਉਹ ਗੁਨਾਹਗਾਰ ਹੋਵੇਗਾ।
ਇਸ ਲਈ ਮੌਲਾਨਾ ਨੇ ਇਸ ਐਪ ਦੀ ਵਰਤੋਂ ਨਾ ਕਰਨ ਦੀ ਨਸੀਹਤ ਦਿੱਤੀ ਹੈ। ਜਦਕਿ ਮੁਸਲਿਮ ਵਿਦਿਆਰਥੀਆਂ ਦਾ ਇਸ ‘ਤੇ ਕਹਿਣਾ ਹੈ ਕਿ ਇਹ ਹੁਕਮ ਗ਼ਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਦਾ ਐਪ ਹੈ ਅਤੇ ਇਸ ਨੂੰ ਧਰਮ ਦਾ ਰੰਗ ਦੇਣਾ ਗਲਤ ਹੈ।