70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਬੇਟੀ ਦੇ ਨਾਲ ਗਰੀਬ ਦੀ ਝੁੱਗੀ ‘ਚ ਗੁੜ ਰੋਟੀ ਖਾਣ ਪਹੁੰਚੇ ਅਕਸ਼ੇ ਵਾਇਰਲ ਹੋਈ ਪੋਸਟ

Akshay daughter nitara sip water : ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਕਰੀਅਰ ਅਤੇ ਪਰਿਵਾਰ ਦੋਵਾਂ ਵਿੱਚ ਬਰਾਬਰ ਦਾ ਸੰਤੁਲਨ ਬਣਾਉਂਦੇ ਆਏ ਹਨ। ਅਕਸ਼ੇ ਕੁਮਾਰ ਨੂੰ ਜ਼ਮੀਨ ਨਾਲ ਜੁੜਿਆ ਇੱਕ ਸਿਤਾਰਾ ਮੰਨਿਆ ਜਾਂਦਾ ਹੈ। ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਉਤੇ ਮਾਰਨਿੰਗ ਵਾਕ ‘ਤੇ ਹੋਇਆ ਇੱਕ ਕਿੱਸਾ ਸ਼ੇਅਰ ਕੀਤਾ ਹੈ । ਅਕਸ਼ੇ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ,ਜਿਸ ਵਿੱਚ ਉਨ੍ਹਾਂ ਦੇ ਨਾਲ ਧੀ ਨਿਤਾਰਾ ਵੀ ਨਜ਼ਰ ਆ ਰਹੀ ਹੈ। ਅਕਸ਼ੇ ਕੁਮਾਰ ਦੀ ਵਾਇਰਲ ਪੋਸਟ ਦੀ ਸੋਸ਼ਲ ਮੀਡੀਆ ‘ਤੇ ਬਹੁਤ ਪ੍ਰਸ਼ੰਸਾ ਹੋ ਰਹੀ ਹੈ।

ਅਕਸ਼ੇ ਇੱਕ ਝੋਪੜੀ ਵਿੱਚ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਣੀ ਦੀ ਤਲਾਸ਼ ਵਿੱਚ ਪਹੁੰਚੇ ਹਨ। ਅਕਸ਼ੇ ਦਾ ਕਹਿਣਾ ਹੈ ਕਿ ਇਸ ਨਾਲ ਅੱਜ ਮੇਰੀ ਬੇਟੀ ਨੂੰ ਜੀਵਨ ਦਾ ਬਹੁਤ ਹੀ ਵੱਡਾ ਸਬਕ ਮਿਲਿਆ ਹੈ। ਉਹਨਾਂ ਪੋਸਟ ‘ਚ ਲਿਖਿਆ ,”ਅੱਜ ਦੀ ਮਾਰਨਿੰਗ ਵਾਕ ਛੋਟੀ ਨਿਤਾਰਾ ਲਈ ਜੀਵਨ ਦਾ ਸਬਕ ਬਣਿਆ ਹੈ। ਅਸੀਂ ਇਸ ਦਿਆਲੂ ਅਤੇ ਬਜ਼ੁਰਗ ਪਤੀ-ਪਤਨੀ ਦੇ ਘਰ ਪਾਣੀ ਦੀ ਤਲਾਸ਼ ‘ਚ ਗਏ ਸੀ ਪਰ ਉਨ੍ਹਾਂ ਨੇ ਸਾਡੇ ਲਈ ਬਹੁਤ ਸਵਾਦ ਗੁੜ ਰੋਟੀ ਬਣਾਈ। ਸੱਚੀ, ਦਿਆਲੂ ਹੋਣ ‘ਚ ਕੁੱਝ ਖ਼ਰਚ ਨਹੀਂ ਹੁੰਦਾ, ਪਰ ਇਸ ਤੋਂ ਮਿਲਦਾ ਬਹੁਤ ਕੁੱਝ ਹੈ”।

ਜ਼ਿਕਰ ਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਅਕਸ਼ੇ ਕੁਮਾਰ ਮਹਾਰਾਸ਼ਟਰ ਦੇ ਪਿੰਡ ਸ਼ਿਲਿਮ ‘ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਹਾਲ ਹੀ ‘ਚ ਉਹਨਾਂ ਇਥੇ ਆਪਣੀ ਨਾਨੀ ਸੱਸ ਦਾ 80 ਵਾਂ ਜਨਮ ਦਿਨ ਵੀ ਮਨਾਇਆ ਸੀ। ਦੱਸ ਦਈਏ 25 ਅਕਤੂਬਰ ਨੂੰ ਉਹਨਾਂ ਦੀ ਫ਼ਿਲਮ ‘ਹਾਊਸਫੁਲ 4’ ਰਿਲੀਜ਼ ਹੋਈ ਹੈ ਜਿਸ ਨੂੰ ਫ਼ਿਲਮ ਕ੍ਰਿਟਿਕਸ ਨੇ ਜ਼ਿਆਦਾ ਪਸੰਦ ਹੀ ਨਹੀਂ ਕੀਤਾ ਬਲਿਕ ਬਾਕਸ ਆਫ਼ਿਸ ‘ਤੇ ਚੰਗਾ ਪ੍ਰਦਰਸ਼ਨ ਵੀ ਕਰ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਫ਼ਿਲਮ ਨੇ ਪਹਿਲੇ ਹਫ਼ਤੇ ‘ਚ 109 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਫਿਲਮ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਅਤੇ ਰਵੀਨਾ ਟੰਡਨ ਦੇ ਟਿਪ-ਟਿਪ ਬਰਸਾ ਪਾਣੀ ਗਾਣੇ ਨੂੰ ਇੱਕ ਵਾਰ ਫਿਰ ਰੋਹਿਤ ਸ਼ੈੱਟੀ ਨਿਰਦੇਸ਼ਤ ਫਿਲਮ ‘ਸੂਰਯਵੰਸ਼ੀ’ ਵਿਚ ਬਣਾਇਆ ਜਾਵੇਗਾ। ਇਸ ਵਾਰ ਗਾਣੇ ਵਿੱਚ ਹੀਰੋ ਅਕਸ਼ੈ ਕੁਮਾਰ ਹੈ ਪਰ ਹੀਰੋਇਨ ਕੈਟਰੀਨਾ ਕੈਫ ਹੋਵੇਗੀ।

Related posts

ਕੋਰੋਨਾ ਦੇ ਚਲਦੇ ਲੋਕਾਂ ਨੇ ਅਭਿਸ਼ੇਕ ਬੱਚਨ ਤੋਂ ਮੰਗੀ ਸਲਾਹ, ਅਦਾਕਾਰ ਨੇ ਦਿੱਤਾ ਜਵਾਬ

On Punjab

ਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’

On Punjab

West Bengal Election 2021 : ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ ਤੁਲਨਾ, ਕਹੀ ਇਹ ਵੱਡੀ ਗੱਲ

On Punjab