ਮੁੰਬਈ: ਸੋਮਵਾਰ ਯਾਨੀ 5 ਅਗਸਤ ਨੂੰ ਸੰਨੀ ਦਿਓਲ ਨੇ ਆਪਣੇ ਬੇਟੇ ਕਰਨ ਦਿਓਲ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨੂੰ ਬਾਲੀਵੁੱਡ ‘ਚ ਡੈਬਿਊ ਕਰਦੇ ਦੇਖ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕੀਤਾ ਹੈ। ਫ਼ਿਲਮ ਦਾ ਡਾਇਰੈਕਸ਼ਨ ਵੀ ਸੰਨੀ ਦਿਓਲ ਨੇ ਹੀ ਕੀਤਾ ਹੈ।
ਸੰਨੀ ਨੇ ਕਿਹਾ, “ਬੇਟੇ ਨੂੰ ਵੱਡੇ ਪਰਦੇ ‘ਤੇ ਡੈਬਿਊ ਕਰਦੇ ਦੇਖਣਾ ਮੇਰੇ ਲਈ ਕਾਫੀ ਇਮੋਸ਼ਨਲ ਕਰ ਦੇਣ ਵਾਲਾ ਪਲ ਹੈ।” ਸੰਨੀ ਨੇ ਅੱਗੇ ਕਿਹਾ, “ਮੈਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਸੰਦ ਕਰਨਗੇ ਤੇ ਜਿਵੇਂ ਉਨ੍ਹਾਂ ਨੇ ਕਈ ਸਾਲਾਂ ਤਕ ਮੇਰੇ ‘ਤੇ ਪਿਆਰ ਵਰਸਾਇਆ ਹੈ, ਉਸੇ ਤਰ੍ਹਾਂ ਕਰਨ ‘ਤੇ ਵੀ ਉਨ੍ਹਾਂ ਦਾ ਪਿਆਰ ਬਰਸੇਗਾ।”ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੇ ਟੀਜ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਕਰਨ ਤੇ ਸਹਿਰ ਬਾਂਬਾ ਦੀ ਪਹਿਲੀ ਝਲਕ ਓਡੀਅੰਸ ਸਾਹਮਣੇ ਆ ਗਈ ਹੈ। ਫ਼ਿਲਮ ਅਗਲੇ ਮਹੀਨੇ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ।