42.13 F
New York, US
February 24, 2025
PreetNama
ਫਿਲਮ-ਸੰਸਾਰ/Filmy

ਬੇਟੇ ਦੇ ਤਬਲੇ ਦੀ ਤਾਲ ‘ਤੇ ਕੀਤਾ ਮਾਧੁਰੀ ਨੇ ਧਮਾਕੇਦਾਰ ਡਾਂਸ, ਵੀਡੀਓ ਹੋ ਰਿਹਾ ਖੂਬ ਵਾਇਰਲ

Madhuri Dixit Dance Video: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਇੱਕ ਸਮੇਂ ‘ਚ ਮਾਧੁਰੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ। ਮਾਧੁਰੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਅਤੇ ਦਰਸ਼ਕਾ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ ਤੇ ਇਸੀ ਵਜ੍ਹਾ ਕਰਕੇ ਅੱਜ ਉਹਨਾਂ ਦਾ ਨਾਮ ਟਾਪ ਅਦਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੈ।ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ ਵਿੱਚ ਮਾਧੁਰੀ ਦੀਕਸ਼ਿਤ ਦਾ ਵੀਡਿੳ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡਿੳ ਵਿੱਚ ਮਾਧੁਰੀ ਦਾ ਬੇਟਾ ਤਬਲਾ ਵਜਾਉਂਦੇ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਹੀ ਅਦਾਕਾਰਾ ਤਬਲੇ ਦੀ ਤਾਲ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਹ ਵੀਡੀਓ ਕੁਝ ਹੀ ਦੇਰ ਪਹਿਲਾਂ ਸ਼ੇਅਰ ਕੀਤੀ ਹੈ ਪਰ ਵੀਡੀਓ ਨੂੰ ਹੁਣ ਤੱਕ 7 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇੰਨਾ ਹੀ ਨਹੀਂ ਬਾਲੀਵੁੱਡ ਕਲਾਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ।ਉਨ੍ਹਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਕੁਆਰੰਟਾਈਨ ਸਾਨੂੰ ਉਨ੍ਹਾਂ ਚੀਜ਼ਾਂ ਨੂੰ ਕਰਨ ‘ਚ ਮਦਦ ਕਰ ਰਿਹਾ ਹੈ, ਜਿਸ ਨੂੰ ਅਸੀਂ ਕਰਨਾ ਚਾਹੁੰਦੇ ਹਾਂ। ਇਸ ਨੂੰ ਅਖੀਰ ਤੱਕ ਦੇਖੋ ਅਤੇ ਜਾਣੋ ਕਿ ਮੈਂ ਆਖਿਰਕਾਰ ਹਮੇਸ਼ਾਂ ਡਾਂਸ ਕਰਨਾ ਕਿਉਂ ਚਾਹੁੰਦੀ ਹਾਂ।

ਵੀਡੀਓ ‘ਚ ਜਿੱਥੇ ਮਾਧੁਰੀ ਦੀਕਸ਼ਿਤ ਦੇ ਬੇਟੇ ਤਬਲਾ ਵਜਾਉਂਦੇ ਦਿਖਾਈ ਦੇ ਰਹੇ ਹਨ ਤਾਂ ਉੱਥੇ ਹੀ ਅਦਾਕਾਰਾ ਲਗਾਤਾਰ ਉਸ ਦੀ ਤਾਲ ‘ਤੇ ਥਿਰਕਦੀ ਨਜ਼ਰ ਆ ਰਹੀ ਹੈ।

ਪੈਰਾਂ ‘ਚ ਘੁੰਘਰੂ ਬੰਨ੍ਹ ਕੇ ਮਾਧੁਰੀ ਦਿਕਸ਼ਿਤ ਵੀਡੀਓ ‘ਚ ਕਾਫੀ ਧਮਾਕੇਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ ਇਸ ਦੌਰਾਨ ਮਾਧੁਰੀ ਨੇ ਆਪਣੇ ਪੈਰਾਂ ‘ਚ ਘੁੰਘਰੂ ਪਹਿਨੇ ਹੋਏ ਹਨ। ਦੱਸਣਯੋਗ ਹੈ ਕਿ ਮਾਧੁਰੀ ਇੱਕ ਬਹੁਤ ਹੀ ਵਧੀਆ ਕੱਥਕ ਡਾਂਸਰ ਹੈ। ਉਨ੍ਹਾਂ ਨੇ ਅੱਠ ਸਾਲ ਤੱਕ ਇਸ ਡਾਂਸ ਦੀ ਸਿੱਖਿਆ ਲਈ ਹੈ।

Related posts

ਸੁਸ਼ਾਂਤ ਦੀ ਵੀਡੀਓ ਸ਼ੇਅਰ ਕਰਨ ‘ਤੇ ਭੜਕੀ ਦੀਪਿਕਾ, ਕਿਹਾ- ਇਸ ਤਰ੍ਹਾਂ ਪੈਸੇ ਕਮਾਉਣਾ ਗਲਤ

On Punjab

Sad News : ਤਾਰਕ ਮਹਿਤਾ ਸ਼ੋਅ ਦੇ ਮਸ਼ਹੂਰ ਐਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ…

On Punjab

‘ਬੈਡ ਨਿਊਜ਼’ ਨੇ ਦੋ ਦਿਨਾਂ ਵਿੱਚ 18.17 ਕਰੋੜ ਕਮਾਏ

On Punjab