ਸਮਾਰਟ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਬੱਚਾ ਬੱਚਾ ਇਸ ਦਾ ਆਦੀ ਹੋ ਗਿਆ ਹੈ। ਕਈ ਮਾਂ ਬਾਪ ਬਹੁਤ ਹੀ ਛੋਟੇ ਬੱਚੇ ਨੂੰ ਬਹਿਲਾਉਣ ਲਈ ਮੋਬਾਈਲ ਫੋਨ ਫਡ਼ਾ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋਏ ਕਿ ਬੱਚਿਆਂ ਨੂੰ ਮੋਬਾਈਲ ਦੇਣ ਉਨ੍ਹਾਂ ਦੀ ਸਿਹਤ ਨਾਲ ਖਿਲਵਾਡ਼ ਹੋਣ ਦੇ ਨਾਲ ਨਾਲ ਕਈ ਵਾਰ ਮਾਪਿਆਂ ਨੂੰ ਵੀ ਭਾਰੀ ਆਰਥਕ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਦੀ ਤਾਜ਼ਾ ਉਦਾਹਰਣ ਯੂਕੇ ਦੀ ਹੈ। ਇਥੇ ਇਕ ਪਿਤਾ ਨੂੰ ਆਪਣੀ ਕਾਰ ਇਸ ਲਈ ਵੇਚਣੀ ਪਈ ਕਿਉਂਕਿ ਉਸਨੇ ਆਪਣੇ ਬੇਟੇ ਨੂੰ ਇਕ ਘੰਟਾ ਗੇਮ ਖੇਡਣ ਲਈ ਆਪਣਾ ਮੋਬਾਈਲ ਫੋਨ ਦਿੱਤਾ ਸੀ। ਸੱਤ ਸਾਲ ਦੇ ਬੱਚੇ ਨੇ ਮੋਬਾਈਲ ਫੋਨ ’ਤੇ ਗੇਮ ਖੇਡਦੇ ਖੇਡਦੇ 1.3 ਲੱਖ ਰੁਪਏ ਭਾਵ 1800 ਡਾਲਰ ਦੀ ਟ੍ਰਾਂਜੈਕਸ਼ਨ ਕਰ ਦਿੱਤੀ। ਇਸ ਦੀ ਜਾਣਕਾਰੀ ਉਸ ਦੇ ਪਿਤਾ ਨੂੰ ਉਦੋਂ ਹੋਈ ਜਦੋਂ ਈਮੇਲ ’ਤੇ ਬਿੱਲ ਦੀ ਕਾਪੀ ਆਈ । ਇਸ ਬਿੱਲ ਨੂੰ ਭਰਨ ਲਈ ਮਜ਼ਬੂਰ ਪਿਤਾ ਨੂੰ ਆਪਣੀ ਕਾਰ ਵੇਚਣੀ ਗਈ।
ਦ ਸਨ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਰਹਿਣ ਵਾਲੇ ਡਾਕਟਰ ਮੁਹੰਮਦ ਮੁਤਾਸਾ ਦੇ ਬੇਟੇ ਅਸ਼ਾਜ ਮੁਤਾਸਾ ਨੇ ਰਾਈਸ ਆਫ ਬਰਕ ਨਾਂ ਦੀ ਗੇਮ ਖੇਡੀ ਸੀ। ਇਸ ਦੌਰਾਨ ਉਸ ਨੇ ਕਈ ਮਹਿੰਗੇ ਟਾਪ ਐਪਸ ਖਰੀਦ ਲਏ। ਈਮੇਲ ’ਤੇ ਬਿੱਲ ਆਉਣ ’ਤੇ ਡਾਕਟਰ ਪਿਤਾ ਦੇ ਹੋਸ਼ ਉਡ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਮੇਲ ਆ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇਕ ਆਨਲਾਈਨ ਸਾਇਬਰ ਕ੍ਰਾਈਮ ਦੇ ਸ਼ਿਕਾਰ ਹੋ ਚੁੱਕੇ ਹਨ।
ਇੰਝ ਹੋਇਆ ਖੁਲਾਸਾ
ਡਾਕਟਰ ਮੁਹੰਮਦ ਨੇ ਕਿਹਾ ਕਿ ਡੂੰਘੀ ਜਾਂਚ ਪਡ਼ਤਾਲ ਤੋਂ ਬਾਅਦ ਪਤਾ ਲੱਗਾ ਕਿ ਇਹ ਘਟਨਾਕ੍ਰਮ ਕਿੰਨਾ ਮਹਿੰਗਾ ਪਿਆ, ਇਸ ਦੀ ਕਲਪਨਾ ਕਰਨੀ ਵੀ ਮੁਸ਼ਕਲ ਹੈ। ਜਾਂਚ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਪੀਡ਼ਤ ਡਾਕਟਰ ਨੇ ਕਿਹਾ,‘ਬੱਚੇ ਤੋਂ ਅਣਜਾਣੇ ਵਿਚ ਹੋਈ ਇਸ ਗਲਤੀ ਨੂੰ ਲੈ ਕੇ ਕੰਪਨੀ ਨੇ ਮੈਨੂੰ ਲੁੱਟ ਲਿਆ। ਉਹ ਮੇਰੇ ਬੱਚੇ ਨੂੰ ਵੀ ਸ਼ਿਕਾਰ ਬਣਾਉਣ ਵਿਚ ਸਫ਼ਲ ਰਹੇ। ਬੱਚਿਆਂ ਦੀ ਗੇਮ ’ਤੇ ਏਨਾ ਪੈਸਾ ਖਰਚ ਹੋ ਸਕਦਾ ਹੈ ਮੈਂ ਇਸ ਬਾਰੇ ਬਿਲਕੁਲ ਨਹੀਂ ਜਾਣਦਾ ਸੀ।’
ਉਨ੍ਹਾਂ ਦੱਸਿਆ ਕਿ ਐਪਲ ਕੰਪਨੀ ਨੂੰ ਇਸ ਮਾਮਲੇ ਬਾਰੇ ਦੱਸਣ ’ਤੇ ਉਸ ਵੱਲੋਂ ਸਿਰਫ਼ 287 ਡਾਲਰ ਭਾਵ 21 ਹਜਾਰ ਰੁਪਏ ਹੀ ਰਿਫੰਡ ਕੀਤੇ ਗਏ। ਬਾਕੀ ਬਿੱਲ ਭਰਨ ਲਈ ਉਨ੍ਹਾਂ ਨੂੰ ਮਜਬੂਰਨ ਆਪਣੀ ਕਾਰ ਵੇਚਣੀ ਪਈ।