29.44 F
New York, US
December 21, 2024
PreetNama
ਖਾਸ-ਖਬਰਾਂ/Important News

ਬੇਮਿਸਾਲ: ਨਾ ਲਾਕ ਡਾਊਨ, ਨਾ ਬਾਜ਼ਾਰ ਬੰਦ, ਫਿਰ ਵੀ ਇਸ ਦੇਸ਼ ਨੇ ਇੰਝ ਦਿੱਤੀ Covid-19 ਨੂੰ ਮਾਤ

South Korea Method: ਦੁਨੀਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ. ਉੱਥੇ ਹੀ ਇਸ ਚੀਨ ਦੇ ਗੁਆਂਢੀ ਦੇਸ਼ ਨੇ ਬਿਨ੍ਹਾ ਲਾਕ ਡਾਊਨ ਕੀਤੇ ਇਸ ਵਾਇਰਸ ‘ਤੇ ਜਿੱਤ ਹਾਸਿਲ ਕੀਤੀ ਹੈ । ਜੀ ਹਾਂ, ਕੋਰੋਨਾ ਵਾਇਰਸ ‘ਤੇ ਜਿੱਤ ਹਾਸਿਲ ਕਰਨ ਵਾਲਾ ਦੇਸ਼ ਹੋਰ ਕੋਈ ਨਹੀਂ ਬਲਕਿ ਦੱਖਣੀ ਕੋਰੀਆ ਹੈ । ਦਰਅਸਲ, ਦੱਖਣੀ ਕੋਰੀਆ ਦੁਨੀਆ ਦਾ ਅਜਿਹਾ ਦੇਸ਼ ਹੈ ਜਿਸਨੇ ਬਿਨ੍ਹਾਂ ਲਾਕ ਡਾਊਨ ਅਤੇ ਬਾਜ਼ਾਰ ਬੰਦ ਦੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ । ਦੱਸ ਦੇਈਏ ਕਿ ਚੀਨ ਦਾ ਖੇਤਰ ਵੁਹਾਨ ਜਿੱਥੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤੋਂ ਦੱਖਣੀ ਕੋਰੀਆ ਸਿਰਫ 1382 ਕਿਲੋਮੀਟਰ ਦੂਰ ਸਥਿਤ ਹੈ । ਇਸ ਦੇਸ਼ ਦੇ ਲੋਕਾਂ ਨੇ ਕੋਵਿਡ-19 ਨੂੰ ਹਰਾਉਣ ਦੇ ਕਈ ਤਰੀਕੇ ਵੀ ਅਪਨਾਏ ਜੋ ਕਾਰਗਰ ਰਹੇ । ਜਿਸ ਤਰੀਕੇ ਨਾਲ ਇਸ ਦੇਸ਼ ਨੇ ਕੋਰੋਨਾ ਨੂੰ ਹਰਾਉਣ ਲਈ ਲੜਾਈ ਲੜੀ, ਉਸ ਨੂੰ ਹੁਣ ਪੂਰੀ ਦੁਨੀਆ ਵਿੱਚ ਮਾਡਲ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਦੱਖਣੀ ਕੋਰੀਆ ਇਨਫੈਕਿਟਡ ਦੇਸ਼ਾਂ ਦੀ ਸੂਚੀ ਵਿੱਚ 8ਵੇਂ ਨੰਬਰ ‘ਤੇ ਹੈ । ਹੁਣ ਤੱਕ ਇੱਥੇ ਇਨਫੈਕਸ਼ਨ ਦੇ 9,137 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 3,500 ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ ਤੇ ਜਦਕਿ 129 ਲੋਕਾਂ ਦੀ ਮੌਤ ਹੋਈ ਹੈ । ਪਹਿਲਾਂ ਸਥਿਤੀ ਅਜਿਹੀ ਨਹੀਂ ਸੀ । 8-9 ਮਾਰਚ ਨੂੰ ਇਨਫੈਕਟਿਡ ਲੋਕਾਂ ਦੇ ਮਾਮਲੇ ਸਾਹਮਣੇ ਆਏ ਸਨ ਪਰ ਬੀਤੇ 2 ਦਿਨਾਂ ਵਿਚ ਸਿਰਫ 12 ਮਾਮਲੇ ਮਿਲੇ ਹਨ ।

ਇਸ ਸਬੰਧੀ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਯੁੰਗ ਵਾ ਨੇ ਦੱਸਿਆ ਜਲਦੀ ਟੈਸਟ ਅਤੇ ਬਿਹਤਰ ਇਲਾਜ ਨਾਲ ਹੀ ਕੋਰੋਨਾ ਵਾਇਰਸ ਦੇ ਮਾਮਲੇ ਘਟੇ ਹਨ । ਉਨ੍ਹਾਂ ਦੱਸਿਆ ਕਿ ਦੱਖਣੀ ਕੋਰੀਆ ਵਿੱਚ 600 ਤੋਂ ਜ਼ਿਆਦਾ ਟੈਸਟਿੰਗ ਸੈਂਟਰ ਖੋਲ੍ਹੇ ਗਏ ਤੇ 50 ਤੋਂ ਵਧੇਰੇ ਡ੍ਰਾਈਵਿੰਗ ਸਟੇਸ਼ਨਾਂ ‘ਤੇ ਸਕ੍ਰੀਨਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀਆਂ ਰਿਪੋਰਟਾਂ ਇੱਕ ਘੰਟੇ ਦੇ ਅੰਦਰ ਆਈਆਂ ।

ਦੱਖਣੀ ਕੋਰੀਆ ਵਿੱਚ ਇਨਫੈਕਸ਼ਨ ਜਾਂਚਣ ਲਈ ਸਰਕਾਰ ਨੇ ਵੱਡੀਆਂ ਇਮਾਰਤਾਂ, ਹੋਟਲਾਂ, ਪਾਰਕਿੰਗ ਅਤੇ ਜਨਤਕ ਥਾਵਾਂ ‘ਤੇ ਥਰਮਲ ਇਮੇਜਿੰਗ ਕੈਮਰੇ ਲਗਾਏ ਗਏ, ਤਾਂ ਜੋ ਬੁਖਾਰ ਪੀੜਤ ਵਿਅਕਤੀ ਦੀ ਤੁਰੰਤ ਪਛਾਣ ਹੋ ਸਕੇ । ਹੋਟਲ ਅਤੇ ਰੈਸਟੋਰੈਂਟ ਵੀ ਬੁਖਾਰ ਦੀ ਜਾਂਚ ਕਰਨ ਦੇ ਬਾਅਦ ਗਾਹਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਸਨ ।

ਇਸ ਤੋਂ ਇਲਾਵਾ ਉੱਥੇ ਇੱਕ ਹੋਰ ਨਵਾਂ ਤਰੀਕਾ ਅਪਣਾਇਆ ਗਿਆ ਸੀ । ਜਿਸ ਵਿੱਚ ਜੇਕਰ ਵਿਅਕਤੀ ਸੱਜੇ ਹੱਥ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਮੋਬਾਈਲ ਚਲਾਉਣ, ਦਰਵਾਜੇ ਦਾ ਹੈਂਡਲ ਫੜਨ ਅਤੇ ਹਰ ਛੋਟੇ-ਵੱਡੇ ਕੰਮ ਵਿੱਚ ਖੱਬੇ ਹੱਥ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ । ਠੀਕ ਇਸੇ ਤਰ੍ਹਾਂ ਖੱਬੇ ਹੱਥ ਨਾਲ ਜ਼ਿਆਦਾਤਰ ਕੰਮ ਕਰਨ ਵਾਲਿਆਂ ਨੂੰ ਸੱਜੇ ਹੱਥ ਦੀ ਵਰਤੋਂ ਕਰਨ ਲਈ ਕਿਹਾ ਗਿਆ । ਅਜਿਹਾ ਇਸ ਲਈ ਕਿਉਂਕਿ ਵਿਅਕਤੀ ਜਿਸ ਹੱਥ ਦੀ ਵਰਤੋਂ ਰੋਜ਼ਾਨਾ ਦੇ ਕੰਮਾਂ ਲਈ ਕਰਦਾ ਹੈ, ਉਹੀ ਹੱਥ ਸਭ ਤੋਂ ਪਹਿਲਾਂ ਚਿਹਰੇ ਤੇ ਜਾਂਦਾ ਹੈ । ਦੱਖਣੀ ਕੋਰੀਆ ਦੀ ਇਹ ਤਕਨੀਕ ਬਹੁਤ ਕਾਰਗਰ ਰਹੀ ।

Related posts

ਚੀਨ ਦੀਆਂ ਖਤਰਨਾਕਾਂ ਚਾਲਾਂ! ਹੁਣ ਤੱਕ ਭਾਰਤ ਸਣੇ 6 ਦੇਸ਼ਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ

On Punjab

ਸੌਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਮੇਲਿੰਡਾ ਫ੍ਰੈਂਚ ਗੇਟਸ ਨੇ ਰਸਮੀ ਤੌਰ ‘ਤੇ ਤਲਾਕ ਲੈ ਲਿਆ ਹੈ। ਇਸ ਦੀਆਂ ਰਸਮਾਂ ਸੋਮਵਾਰ ਨੂੰ ਪੂਰੀਆਂ ਹੋ ਗਈਆਂ। ਨਿਊਜ਼ ਵੈਬਸਾਈਟ ਬਿਜ਼ਨੈੱਸ ਇਨਸਾਈਡਰ ਨੇ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। 27 ਸਾਲਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਦੋਵਾਂ ਨੇ 3 ਮਈ ਨੂੰ ਤਲਾਕ ਲਈ ਅਰਜ਼ੀ ਦਿੱਤੀ ਸੀ।

On Punjab

PSL 2023 Final: ਲਾਹੌਰ ਕਲੰਦਰਸ ਤੇ ਮੁਲਤਾਨ ਸੁਲਤਾਨ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ, ਜਾਣੋ ਕੀ ਹੋ ਸਕਦੀ ਹੈ ਪਲੇਇੰਗ 11

On Punjab