ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਅਤੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਵਿਚਾਲੇ ਬੇਲਆਊਟ ਪੈਕੇਜ ਨੂੰ ਲੈ ਕੇ ਦਸ ਦਿਨਾਂ ਤੋਂ ਜਾਰੀ ਵਾਰਤਾ ਵੀਰਵਾਰ ਨੂੰ ਪੂਰੀ ਹੋ ਗਈ। ਵਾਰਤਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਸੱਤ ਅਰਬ ਡਾਲਰ ਕਰਜ਼ ਪੈਕੇਜ ਵਿਚੋਂ 1.1 ਅਰਬ ਡਾਲਰ ਰਿਲੀਜ਼ ਕਰਨ ਨੂੰ ਲੈ ਕੇ ਸਰਕਾਰ ਆਈਐੱਮਐੱਫ ਦੇ ਨਿਯਮਾਂ ਤੇ ਸ਼ਰਤਾਂ ’ਤੇ ਸਹਿਮਤ ਹੈ। ਹਾਲਾਂਕਿ, ਇਹ ਵੀ ਸਵੀਕਾਰ ਕੀਤਾ ਕਿ ਹਾਲੇ ਦੋਵਾਂ ਪੱਖਾਂ ਵਿਚਾਲੇ ਕਰਮਚਾਰੀ ਪੱਧਰ ’ਤੇ ਸਮਝੌਤਾ ਨਹੀਂ ਹੋਇਆ ਹੈ।
ਇਸ਼ਾਕ ਡਾਰ ਵੀਰਵਾਰ ਰਾਤ ਨੂੰ ਆਈਐੱਮਐੱਫ ਟੀਮ ਦੇ ਰਵਾਨਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸੱਤ ਅਰਬ ਡਾਲਰ ਦੇ ਕਰਜ਼ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਆਈਐੱਮਐੱਫ ਨੂੰ ਨਿਯਮਾਂ ਤੇ ਸ਼ਰਤਾਂ ’ਤੇ ਇਕ ਮੈਮੋਰੰਡਮ ਪ੍ਰਾਪਤ ਹੋਇਆ ਹੈ। ਕਿਹਾ, ਪਾਕਿਸਤਾਨ ਆਈਐੱਮਐੱਫ ਪ੍ਰੋਗਰਾਮ ਪੂਰਾ ਕਰਨ ਨੂੰ ਲੈ ਕੇ ਭਰੋਸਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵਾਰਤਾ ਸਮਾਪਤ ਹੋਣ ਤੋਂ ਬਾਅਦ ਵੀ ਅਸੀਂ ਮੁਲਾਜ਼ਮ ਪੱਧਰ ਦੇ ਸਮਝੌਤੇ ’ਤੇ ਪਹੁੰਚਣ ਲਈ ਸੋਮਵਾਰ ਨੂੰ ਟੀਮ ਨਾਲ ਵਰਚੁਅਲੀ ਜੁੜੇ ਰਹਿਣਗੇ। ਇਸ ਦੀ ਆਈਐੱਮਐੱਫ ਮਿਸ਼ਨ ਦੇ ਪ੍ਰਮੁੱਖ ਨਾਥਨ ਪਾਰਟਰ ਨੇ ਵੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਗੋਂ ਦੀ ਪ੍ਰਕਿਰਿਆ ਪੂਰੀ ਕਰਨ ਲਈ ਗੱਲਬਾਤ ਜਾਰੀ ਰਹੇਗੀ। ਇਮਰਾਨ ਸਰਕਾਰ ਦੌਰਾਨ 2019 ਵਿਚ 6.5 ਅਰਬ ਡਾਲਰ ਪੈਕੇਜ ’ਤੇ ਹਸਤਾਖ਼ਰ ਹੋਏ ਸਨ, ਜਿਸ ਨੂੰ ਲੰਘੇ ਦਸੰਬਰ ਵਿਚ ਵਧਾ ਕੇ ਸੱਤ ਅਰਬ ਡਾਲਰ ਕਰ ਦਿੱਤਾ ਗਿਆ ਸੀ। ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ ’ਤੇ ਹੈ, ਇਸ ਲਈ ਆਈਐੱਮਐੱਫ ਪੈਕੇਜ ਦੀ ਉਸ ਨੂੰ ਬਹੁਤ ਹੀ ਜ਼ਰੂਰਤ ਹੈ।