PreetNama
ਸਮਾਜ/Social

ਬੈਂਕਾਂ ‘ਚ 5 ਦਿਨ ਨਹੀਂ ਹੋਵੇਗਾ ਕੰਮਕਾਜ, ਦੇਸ਼ ਵਿਆਪੀ ਹੜਤਾਲ ਦਾ ਐਲਾਨ

Bank unions strike: ਨਵੀਂ ਦਿੱਲੀ: ਭਾਰਤੀ ਬੈਂਕ ਸੰਘ (IBA) ਨਾਲ ਤਨਖ਼ਾਹ ਸੋਧ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਬੈਂਕ ਯੂਨੀਅਨਾਂ ਨੇ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਵਿਆਪੀ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ । ਇਹ ਹੜਤਾਲ ਜਨਵਰੀ ਦੇ ਆਖ਼ਰੀ ਹਫ਼ਤੇ ਤੇ ਫਰਵਰੀ ਦੇ ਸ਼ੁਰੂ ਵਿੱਚ ਹੋਵੇਗੀ । ਇਸ ਤੋਂ ਇਲਾਵਾ ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ਦਾ ਵੀ ਐਲਾਨ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਬੈਂਕ ਮੁਲਾਜ਼ਮ ਮਾਰਚ ਵਿੱਚ ਵੀ ਤਿੰਨ ਦਿਨਾਂ ਦੀ ਹੜਤਾਲ ਕਰਨਗੇ । ਅਜਿਹੇ ਵਿੱਚ ਅਗਲੇ ਤਿੰਨ ਮਹੀਨੇ ਤੱਕ ਕਿਸੇ-ਨਾ-ਕਿਸੇ ਦਿਨ ਆਮ ਜਨਤਾ ਦਾ ਹੜਤਾਲ ਕਾਰਨ ਬੈਂਕ ਦਾ ਕੰਮ ਪ੍ਰਭਾਵਿਤ ਹੋਣਾ ਤੈਅ ਮੰਨਿਆ ਜਾ ਰਿਹਾ ਹੈ । ਦਰਅਸਲ, ਮਾਰਚ ਵਿੱਚ ਹੜਤਾਲ ਦੇ ਤਿੰਨ ਦਿਨ, ਹੋਲੀ ਅਤੇ ਹੋਰ ਛੁੱਟੀਆਂ ਨੂੰ ਮਿਲਾ ਕੇ ਬੈਂਕ ਦੇ ਅੱਠ ਦਿਨ ਬੰਦ ਹੋਣ ਦੀ ਉਮੀਦ ਹੈ ।

ਇਸ ਸਬੰਧੀ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਬੈਂਕ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਲਈ ਮਜਬੂਰ ਹੋਵੇਗਾ । ਇਜ਼ੀਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਜਨਵਰੀ ਨੂੰ ਵੀ ਬੈਂਕਾਂ ਵੱਲੋਂ ਹੜਤਾਲ ਕੀਤੀ ਗਈ ਸੀ । ਇਸ ਮਾਮਲੇ ਵਿੱਚ ਬੈਂਕ ਮੁਲਾਜ਼ਮ early wage revision settlement ਦੀ ਮੰਗ ਕਰ ਰਹੇ ਹਨ ਜੋ 1 ਨਵੰਬਰ 2017 ਤੋਂ ਲੰਬਿਤ ਹੈ ।

ਦੱਸ ਦੇਈਏ ਕਿ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਬੈਂਕ ਮੁਲਾਜ਼ਮ ਇਸ ਦਾ ਹਿੱਸਾ ਬਣ ਸਕਦੇ ਹਨ । ਦੱਸ ਦੇਈਏ ਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤਹਿਤ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ ਤੈਅ ਕੀਤਾ ਗਿਆ ਹੈ ਕਿ 31 ਜਨਵਰੀ ਤੇ 1 ਫਰਵਰੀ ਯਾਨੀ ਦੋ ਦਿਨਾਂ ਤਕ ਬੈਂਕ ਮੁਲਾਜ਼ਮ ਮੰਗਾਂ ਨੂੰ ਲੈ ਕੇ ਵਿਰੋਧ ਜਤਾਉਂਦੇ ਹੋਏ ਹੜਤਾਲ ਕਰਨਗੇ । ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਾਵੇਗਾ ।

Related posts

ਕੌਮਾਂਤਰੀ ਨਗਰ ਕੀਰਤਨ ਬਾਰੇ ਜਾਣਕਾਰੀ ਲਈ ਕਰੋ ਇਨ੍ਹਾਂ ਨੰਬਰਾਂ ‘ਤੇ ਫੋਨ

On Punjab

ਆਪ ਵੱਲੋਂ ਜਲੰਧਰ ਜਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ

On Punjab

ਪਾਕਿਸਤਾਨ ‘ਚ ਸਿੱਖ ਲੜਕੀ ਮਨਮੀਤ ਕੌਰ ਨੂੰ ਧਮਕੀਆਂ ਦਾ ਸੱਚ ਆਇਆ ਸਾਹਮਣੇ

On Punjab