PreetNama
ਖਾਸ-ਖਬਰਾਂ/Important News

ਬੈਂਕਾਂ ਨੂੰ ਮੋੜਾਂਗਾ 100% ਲੋਨ, ਪਰ ਨਹੀਂ ਜਾਣਾ ਭਾਰਤ: ਵਿਜੇ ਮਾਲਿਆ

mallya royal court: ਭਾਰਤ ਤੋਂ ਫਰਾਰ ਕਾਰੋਬਾਰੀ ਵਿਜੇ ਮਾਲਿਆ ਬੁੱਧਵਾਰ ਨੂੰ ਲੰਡਨ ਦੇ ਰਾਇਲ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਇਆ। ਅਦਾਲਤ ਦੇ ਸਾਮ੍ਹਣੇ ਮਾਲਿਆ ਨੇ ਕਿਹਾ, “ਮੈਂ ਬੈਂਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ 100 ਪ੍ਰਤੀਸ਼ਤ ਲੋਨ ਤੁਰੰਤ ਵਾਪਿਸ ਲੈ ਲੈਣ, ਪਰ ਮੈਂ ਭਾਰਤ ਜਾਣ ਲਈ ਤਿਆਰ ਨਹੀਂ ਹਾਂ।” ਤੁਹਾਨੂੰ ਦੱਸ ਦਈਏ ਕਿ 64 ਸਾਲਾ ਮਾਲਿਆ ਭਾਰਤ ਵਿੱਚੋ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਭਗੋੜਾ ਹੈ।

ਮਾਲਿਆ ਨੇ ਕਿਹਾ, ‘ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਬੈਂਕਾਂ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਮੈਂ ਉਨ੍ਹਾਂ ਨੂੰ ਭੁਗਤਾਨ ਨਹੀਂ ਕਰ ਰਿਹਾ ਹਾਂ। ਮੈਂ ਪੀ.ਐਮ.ਐਲ.ਏ ਤਹਿਤ ਕੋਈ ਜੁਰਮ ਨਹੀਂ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਮੇਰੀ ਜਾਇਦਾਦ ਜ਼ਬਤ ਕਰਨੀ ਚਾਹੀਦੀ ਹੈ। ਮਾਲਿਆ ਦੇ ਕੇਸ ਦੀ ਸੁਣਵਾਈ ਦੋ ਜੱਜਾਂ ਦੇ ਬੈਂਚ ਨੇ ਕੀਤੀ। ਇਨ੍ਹਾਂ ਵਿੱਚ ਲਾਰਡ ਜਸਟਿਸ ਸਟੀਫਨ ਇਰਵਿਨ ਅਤੇ ਜਸਟਿਸ ਐਲਿਜ਼ਾਬੈਥ ਵਿੰਗ ਸ਼ਾਮਿਲ ਸਨ।

ਮਾਲਿਆ ਦੇ ਹਵਾਲਗੀ ਦੇ ਆਦੇਸ਼ ਵਿਰੁੱਧ ਉਸ ਦੀ ਅਪੀਲ ਇਸ ਉੱਤੇ ਨਿਰਭਰ ਕਰਦੀ ਹੈ ਕਿ ਕੀ ਕਾਰੋਬਾਰੀ ਦੇ ਖ਼ਿਲਾਫ਼ ਧੋਖਾਧੜੀ ਦਾ ਮੁੱਖ ਕੇਸ ਹੈ? ਮਾਲਿਆ ਦੇ ਵਕੀਲ ਨੇ ਕਿਹਾ, “ਕਿੰਗਫਿਸ਼ਰ ਇੱਕ“ ਵਪਾਰਕ ਅਸਫਲਤਾ ”ਸੀ। ਮਾਰਕ ਸਮਰਸ, ਜਿਸ ਨੇ ਭਾਰਤ ਸਰਕਾਰ ਲਈ ਕੇਸ ਦੀ ਅਗਵਾਈ ਕੀਤੀ, ਉਨਾਂ ਨੇ ਕਿਹਾ ਕਿ, “ਸਾਨੂੰ ਵਿਸ਼ਵਾਸ ਹੈ ਕਿ ਮਾਲਿਆ ਨੇ ਕਰਜ਼ਾ ਲੈਣ ਲਈ ਝੂਠ ਬੋਲਿਆ, ਅਤੇ ਫਿਰ ਉਸਨੇ ਪੈਸੇ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ। ਮਿਲੀ ਜਾਣਕਰੀ ਦੇ ਅਨੁਸਾਰ ਕੁੱਝ ਦਿਨਾਂ ਤੱਕ ਇਸ ਮਾਮਲੇ ਤੇ ਫੈਸਲਾ ਆਉਣ ਦੀ ਉਮੀਦ ਹੈ।ਮਾਲਿਆ ਦੇ ਹਵਾਲਗੀ ਦੇ ਆਦੇਸ਼ ਵਿਰੁੱਧ ਉਸ ਦੀ ਅਪੀਲ ਇਸ ਉੱਤੇ ਨਿਰਭਰ ਕਰਦੀ ਹੈ ਕਿ ਕੀ ਕਾਰੋਬਾਰੀ ਦੇ ਖ਼ਿਲਾਫ਼ ਧੋਖਾਧੜੀ ਦਾ ਮੁੱਖ ਕੇਸ ਹੈ? ਮਾਲਿਆ ਦੇ ਵਕੀਲ ਨੇ ਕਿਹਾ, “ਕਿੰਗਫਿਸ਼ਰ ਇੱਕ“ ਵਪਾਰਕ ਅਸਫਲਤਾ ”ਸੀ। ਮਾਰਕ ਸਮਰਸ, ਜਿਸ ਨੇ ਭਾਰਤ ਸਰਕਾਰ ਲਈ ਕੇਸ ਦੀ ਅਗਵਾਈ ਕੀਤੀ, ਉਨਾਂ ਨੇ ਕਿਹਾ ਕਿ, “ਸਾਨੂੰ ਵਿਸ਼ਵਾਸ ਹੈ ਕਿ ਮਾਲਿਆ ਨੇ ਕਰਜ਼ਾ ਲੈਣ ਲਈ ਝੂਠ ਬੋਲਿਆ, ਅਤੇ ਫਿਰ ਉਸਨੇ ਪੈਸੇ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ। ਮਿਲੀ ਜਾਣਕਰੀ ਦੇ ਅਨੁਸਾਰ ਕੁੱਝ ਦਿਨਾਂ ਤੱਕ ਇਸ ਮਾਮਲੇ ਤੇ ਫੈਸਲਾ ਆਉਣ ਦੀ ਉਮੀਦ ਹੈ।

Related posts

Russia-Ukraine War : ਯੂਰਪੀ ਸੁਰੱਖਿਆ ‘ਤੇ ਮੁੜ ਵਿਚਾਰ ਕਰ ਸਕਦਾ ਹੈ ਅਮਰੀਕਾ

On Punjab

ਬੰਗਲਾਦੇਸ਼ ‘ਚ ਭਾਰਤੀ ਬੱਸ ‘ਤੇ ਹਮਲਾ, ਯਾਤਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ; ਭਾਰਤ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ

On Punjab

ਕੋਰੋਨਾਵਾਇਰਸ: ਫਰਾਂਸ ‘ਚ ਨਸਲਵਾਦ ਦਾ ਸ਼ਿਕਾਰ ਏਸ਼ੀਆਈ ਲੋਕ

On Punjab