17.92 F
New York, US
December 22, 2024
PreetNama
ਸਮਾਜ/Social

ਬੈਂਕ ਆਫ ਇੰਗਲੈਂਡ ਦਾ ਐਲਾਨ, 2024 ਤਕ ਕਰੰਸੀ ਨੋਟ ‘ਤੇ ਹੋਵੇਗੀ ਕਿੰਗ ਚਾਰਲਸ III ਦੀ ਤਸਵੀਰ

ਬੈਂਕ ਆਫ ਇੰਗਲੈਂਡ ਨੇ ਇਕ ਬਿਆਨ ‘ਚ ਕਿਹਾ ਕਿ ਕੇਂਦਰੀ ਬੈਂਕ ਸਾਲ ਦੇ ਅੰਤ ਤਕ ਪੋਲੀਮਰ ਨੋਟਾਂ ‘ਤੇ ਨਵੇਂ ਸਮਰਾਟ ਦੀ ਤਸਵੀਰ ਜਾਰੀ ਕਰ ਦੇਵੇਗਾ। ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ 5, 10, 20 ਤੇ 50 ਪੌਂਡ ਦੇ ਨੋਟਾਂ ‘ਚ ਕੋਈ ਵਾਧੂ ਬਦਲਾਅ ਨਹੀਂ ਕੀਤਾ ਜਾਵੇਗਾ।

ਬੈਂਕ ਆਫ ਇੰਗਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਕਿੰਗ ਚਾਰਲਸ III ਦੀ ਤਸਵੀਰ ਵਾਲੇ ਬੈਂਕ ਨੋਟ 2024 ਦੇ ਮੱਧ ਤਕ ਚਲਨ ‘ਚ ਆਉਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬੈਂਕ ਆਫ ਇੰਗਲੈਂਡ ਦੀ ਕਰੰਸੀ ‘ਤੇ ਮਹਾਰਾਣੀ ਐਲਿਜ਼ਾਬੈੱਥ II ਦੀ ਤਸਵੀਰ ਲੱਗੀ ਹੋਈ ਹੈ। 70 ਸਾਲ ਦੇ ਰਾਜ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬ੍ਰਿਟੇਨ ਦੇ ਕਰੰਸੀ ਨੋਟ ‘ਤੇ ਮਹਾਰਾਣੀ ਦੀ ਤਸਵੀਰ 1960 ਤੋਂ ਲਗਾਈ ਜਾ ਰਹੀ ਹੈ।

ਮਹਾਰਾਣੀ ਦੇ ਚਿੱਤਰ ਵਾਲੇ ਪੌਲੀਮਰ ਨੋਟ ਵੈਲਿਡ

ਬੈਂਕ ਆਫ ਇੰਗਲੈਂਡ ਨੇ ਕਿਹਾ ਹੈ ਕਿ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਪੌਲੀਮਰ ਨੋਟ ਕਾਨੂੰਨੀ ਕਰੰਸੀ ਬਣੇ ਰਹਿਣਗੇ ਤੇ ਸਿਰਫ਼ ਖਰਾਬ ਹੋਣ ਤੋਂ ਬਾਅਦ ਹੀ ਪ੍ਰਚਲਨ ‘ਚੋਂ ਹਟਾਏ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕ ਆਫ ਇੰਗਲੈਂਡ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ ਜਦੋਂ ਕਾਗਜ਼ੀ ਨੋਟਾਂ ਦੇ ਸਰਕੂਲੇਸ਼ਨ ਦੀ ਡੈੱਡਲਾਈਨ ਨੇੜੇ ਆ ਰਹੀ ਹੈ। 30 ਸਤੰਬਰ ਨੂੰ ਯੂਕੇ ‘ਚ ਕਾਗਜ਼ੀ ਨੋਟ ਹੁਣ ਕਾਨੂੰਨੀ ਕਰੰਸੀ ਦੇ ਰੂਪ ‘ਚ ਸਵੀਕਾਰ ਨਹੀਂ ਕੀਤੇ ਜਾਣਗੇ। BOE ਦਾ ਕਹਿਣਾ ਹੈ ਕਿ ਪਿਛਲੇ ਹਫਤੇ ਤਕ ਅਜਿਹੇ 11 ਅਰਬ ਨੋਟ ਸਰਕੂਲੇਸ਼ਨ ‘ਚ ਬਚੇ ਸਨ।

ਨਵੇਂ ਪੌਲੀਮਰ ਨੋਟਾਂ ਦੀ ਮੌਜੂਦਾ ਲੜੀ ‘ਚ ਵਿੰਸਟਨ ਚਰਚਿਲ, ਜੇਨ ਆਸਟਨ, ਜੇਐਮਡਬਲਯੂ ਟਰਨਰ ਤੇ ਐਲਨ ਟਿਊਰਿੰਗ ਦੇ ਚਿੱਤਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਬ੍ਰਿਟਿਸ਼ ਬੈਂਕ ਨੋਟਾਂ, ਪੌਂਡ ਦੇ ਸਿੱਕਿਆਂ ਤੇ ਡਾਕ ਟਿਕਟਾਂ ਦੀ ਪਛਾਣ ਬਣ ਗਈ ਹੈ। ਮਹਾਰਾਣੀ ਦੀ ਮੌਤ ਤੋਂ ਬਾਅਦ ਲੋਕ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦੀ ਤਸਵੀਰ ਵਾਲੇ ਬ੍ਰਿਟਿਸ਼ ਨੋਟਾਂ ਤੇ ਸਿੱਕਿਆਂ ਦਾ ਕੀ ਹੋਵੇਗਾ।

ਪਹਿਲਾਂ ਸਿੱਕਿਆਂ ‘ਤੇ ਨਜ਼ਰ ਆਉਣਗੇ ਕਿੰਗ ਚਾਰਲਸ

ਪਹਿਲੀ ਵਾਰ ਕਿੰਗ ਚਾਰਲਸ ਬ੍ਰਿਟੇਨ ਦੇ ਸ਼ਾਹੀ ਟਕਸਾਲ ਵੱਲੋਂ ਜਾਰੀ ਕੀਤੇ ਗਏ ਸਿੱਕਿਆਂ ‘ਤੇ ਨਜ਼ਰ ਆਉਣਗੇ। 17ਵੀਂ ਸਦੀ ‘ਚ ਕਿੰਗ ਚਾਰਲਸ II ਦੇ ਰਾਜਗੱਦੀ ਉੱਤੇ ਬਿਰਾਜਮਾਨ ਹੋਣ ਤੋਂ ਬਾਅਦ ਬ੍ਰਿਟਿਸ਼ ਸਿੱਕਿਆਂ ਲਈ ਇਕ ਵਿਸ਼ੇਸ਼ ਰਿਵਾਜ ਦਾ ਪਾਲਣ ਕੀਤਾ ਗਿਆ ਹੈ। ਨਵੇਂ ਰਾਜੇ ਦਾ ਉਸਦੇ ਪਿਛਲੇ ਗੱਦੀਨਸ਼ੀਨ ਤੋਂ ਉਲਟੀ ਦਿਸ਼ਾ ਵਿਚ ਮੂੰਹ ਕੀਤੇ ਹੋਏ ਚਿੱਤਰ ਬਣਾਇਆ ਹੈ। ਐਲਿਜ਼ਾਬੈੱਥ ਦਾ ਮੂੰਹ ਸਿੱਕਿਆਂ ‘ਤੇ ਸੱਜੇ ਪਾਸੇ ਸੀ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਚਾਰਲਸ ਦਾ ਮੂੰਹ ਖੱਬੇ ਪਾਸੇ ਦਿਖਾਇਆ ਜਾਵੇਗਾ।

Related posts

COP29 ‘ਤੇ ਹਾਵੀ ਹੋਵੇਗਾ ਦਿੱਲੀ ਪ੍ਰਦੂਸ਼ਣ ਦਾ ਮੁੱਦਾ; ਦੇਸ਼ ਦੇ ਕਈ ਸ਼ਹਿਰਾਂ ‘ਚ AQI 500 ਤੋਂ ਪਾਰ, ਮਾਹਿਰਾਂ ਨੇ ‘health emergency’ ਦਾ ਕੀਤਾ ਐਲਾਨ

On Punjab

ਇੰਗਲੈਂਡ ‘ਚ ਨਰਸ ਨੇ ਕੀਤਾ ਅਜਿਹਾ ਕਾਰਾ ਕੀ ਰੂਹ ਤਕ ਕੰਬ ਜਾਏ, ਜਾਣੋ ਪੂਰਾ ਮਾਮਲਾ

On Punjab

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

On Punjab