50.11 F
New York, US
March 13, 2025
PreetNama
ਖਬਰਾਂ/News

ਬੈਂਕ ‘ਚੋਂ ਸੇਫ਼ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪਿਛਲੇ ਦਿਨੀਂ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਭਾਗੋਕੇ ਸਥਿਤ ਐਚ . ਡੀ . ਐਫ . ਸੀ . ਬੈਂਕ ਵਿੱਚੋਂ ਕੁਝ ਅਣਪਛਾਤੇ ਲੁਟੇਰਿਆਂ ਨੇ ਬੈਂਕ ਗਾਰਡ ਨੂੰ ਜ਼ਖਮੀ ਕਰਕੇ ਬੈਂਕ ਦਾ ਸਟਰ ਤੋੜ ਕੇ ਬੈਂਕ ਵਿੱਚੋਂ ਸੇਫ ਚੋਰੀ ਕਰਕੇ ਲੈ ਗਏ ਸਨ, ਜਿਸ ਦੇ ਸਬੰਧ ਵਿਚ ਪੁਲਿਸ ਥਾਣਾ ਮੱਲਾਂਵਾਲਾ ਪੁਲਿਸ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਦੀ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਦੇ ਵਲੋਂ ਟੈਕਨੀਕਲ ਤਰੀਕੇ ਦੇ ਨਾਲ ਜਾਂਚ ਕਰਦਿਆ ਹੋਇਆ ਬੈਂਕ ਵਿਚੋਂ ਸੇਫ ਚੋਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਦੱਸਿਆ ਕਿ ਪੁਲਿਸ ਦੇ ਵਲੋਂ ਚੋਰਾਂ, ਲੁੱਟਖੋਹ ਕਰਨ ਵਾਲਿਆਂ ਦੇ ਵਿਰੁੱਧ ਚਲਾਈ ਮੁਹਿੰਮ ਚਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਅਜੈ ਰਾਜ ਸਿੰਘ ਪੀਪੀਐਸ ਕਪਤਾਨ ਪੁਲਿਸ (ਇੰਨਵ) ਫਿਰੋਜ਼ਪੁਰ, ਬਲਜੀਤ ਸਿੰਘ ਪੀ ਪੀ ਐਸ ਕਪਤਾਨ ਪੁਲਿਸ, ਅਪ੍ਰੇਸ਼ਨ ਫਿਰੋਜ਼ਪੁਰ, ਕਰਨਸ਼ੇਰ ਸਿੰਘ ਪੀ . ਪੀ ਐਸ ਉਪ ਕਪਤਾਨ ਪੁਲਿਸ (ਸਥਾਨਿਕ ਕਮ ਇੰਨਵ) ਫਿਰੋਜ਼ਪੁਰ ਅਤੇ ਰਾਜਵਿੰਦਰ ਸਿੰਘ ਪੀ . ਪੀ ਐਸ ਉਪ ਕਪਤਾਨ ਪੁਲਿਸ ਜ਼ੀਰਾ ਦੀ ਅਗਵਾਈ ਵਿੱਚ ਇੰਸਪੈਕਟਰ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਮੱਲਾਵਾਲਾ ਅਤੇ ਸਬ – ਇੰਸਪੈਕਟਰ ਕੌਰ ਸਿੰਘ ਇੰਚਾਰਜ ਸੀਆਈਏ ਸਟਾਫ ਫਿਰੋਜ਼ਪੁਰ ਨੂੰ ਮਿਤੀ 6 ਫਰਵਰੀ 2020 ਨੂੰ ਸੂਚਨਾ ਮਿਲੀ ਸੀ ਕਿ ਐਚ . ਡੀ . ਐਫ . ਸੀ . ਬੈਂਕ ਵਿੱਚ ਪਿੰਡ ਭਾਗੋਕੇ ਵਿਖੇ ਨਾਮਲੂਮ ਵਿਅਕਤੀਆਂ ਵੱਲੋਂ ਬੈਂਕ ਦਾ ਸਟਰ ਤੋੜ ਕੇ ਬੈਂਕ ਵਿੱਚ ਸੇਫ ਚੋਰੀ ਕਰਕੇ ਲੈ ਗਏ ਹਨ, ਜਿਸ ਤੋਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੌਰਾਂਨੇ ਤਫਤੀਸ਼ ਟੈਕਨੀਕਲ ਅਤੇ ਖੂਫੀਆ ਸੋਰਸਾ ਰਾਹੀਂ ਬੀਤੇ ਦਿਨ ਉਕਤ ਬੈਂਕ ਵਿਚੋਂ ਲੁੱਟਖੋਹ ਕਰਨ ਵਾਲੇ ਮੁਲਜ਼ਮ ਅਮਨਦੀਪ ਸਿੰਘ ਉਰਫ ਸਾਬੂ / ਵਾਸੀ ਫਰੀਦੇਵਾਲਾ, ਸ਼ਿੰਦੂ ਵਾਸੀ ਫਰੀਦੇਵਾਲਾ, ਕਮਲਦੀਪ ਉਰਫ ਨਿੱਕਾ ਵਾਸੀ ਫਰੀਦੇਵਾਲਾ ਅਤੇ ਲਵਪ੍ਰੀਤ ਉਰਫ਼ ਲੱਭੂ ਵਾਸੀ ਰੱਤਾ ਖੇੜਾ ਭਾਈ ਗੁਲਾਬ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਦੌਰਾਨ ਵਰਤੀ ਗਈ ਕਾਰ ਆਈ – 20 ਅਤੇ ਮੋਟਰਸਾਇਕਲ ਬਰਾਮਦ ਕਰਵਾਏ ਗਏ। ਐਸਐਸਪੀ ਨੇ ਦੱਸਿਆ ਕਿ ਦੋਰਾਨੇ ਪੁੱਛਗਿੱਛ ਉਕਤ ਮੁਲਜ਼ਮ ਮੰਨੇ ਕਿ ਉਨ੍ਹਾਂ ਨੇ ਮਿਤੀ 23 ਜਨਵਰੀ 2020 ਨੂੰ ਸਤੀਏ ਵਾਲਾ ਬਾਈਪਾਸ ਜ਼ੀਰਾ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਦਾ ਏ ਟੀ ਐਮ ਤੋੜਿਆ ਸੀ, ਜਿਸ ਸਬੰਧੀ ਮੁੱਕਦਮਾ ਨੰਬਰ 08 ਮਿਤੀ 23 ਜਨਵਰੀ 2020 ਥਾਣਾ ਕੁੱਲਗੜੀ ਵਿਖੇ ਦਰਜ ਰਜਿਸਟਰ ਹੋਇਆ ਹੈ । ਉਕਤ ਮੁਲਜ਼ਮ ਇਹ ਵੀ ਮੰਨੇ ਕਿ ਕਸਬਾ ਮੱਲਾਵਾਲਾ ਦੇ ਏਰੀਆ ਵਿਚ ਇਕ ਕੱਪੜੇ ਦੀ ਦੁਕਾਨ ਵਿਚ ਮਿਤੀ 31 ਜਨਵਰੀ ਅਤੇ 1 ਫਰਵਰੀ ਦੀ 2020 ਦੀ ਦਰਮਿਆਨੀ ਰਾਤ ਨੂੰ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚੋਂ 22000 ਰੁਪਏ ਨਗਦ ਅਤੇ ਕੁਝ ਸੀਤੇ ਅਤੇ ਅਣਸੀਤੇ ਕੱਪੜੇ ਚੋਰੀ ਕੀਤੇ ਸੀ। ਇਸ ਸਬੰਧੀ ਮੁੱਕਦਮਾ ਨੰਬਰ 95 ਮਿਤੀ 1 ਫਰਵਰੀ 2020 ਥਾਣਾ ਮੱਲਾਂਵਾਲਾ ਦਰਜ ਰਜਿਸਟਰ ਹੋਇਆ ਹੈ।

Related posts

ਅਹਿਮਦਾਬਾਦ ਪਹੁੰਚੇ ਟਰੰਪ, PM ਮੋਦੀ ਨੇ ਗਲੇ ਲਗਾ ਕੀਤਾ ਸਵਾਗਤ

On Punjab

ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

On Punjab

ਕੋਈ ਮਰੇ ਜਾਂ ਜੀਵੇਂ ਸੁਥਰਾ ਘੋਲ ਪਤਾਸੇ ਪੀਵੇ -ਪਰ ਟਰੂਡੋ ਸਰਕਾਰ ਨੂੰ ਕੈਨੇਡਾ ਦੀ ਵਸੋਂ ਵਧਾਉਣ ਅਤੇ ਟੈਕਸ ਨਾਲ ਮਤਲਬ ਹੈ

On Punjab