ਵਿਗਿਆਨੀਆਂ ਦਾ ਮੰਨਣਾ ਹੈ ਕਿ ਲਗਾਤਾਰ ਬੈਠੇ ਰਹਿਣ ਦੇ ਸਮੇਂ ’ਚ ਜੇਕਰ ਕਮੀ ਲਿਆਂਦੀ ਜਾਵੇ, ਤਾਂ ਜੀਵਨਸ਼ੈਲੀ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ‘ਸਾਇੰਸ ਐਂਡ ਮੈਡੀਸਨ ਇਨ ਸਪੋਰਟ’ ਨਾਂ ਦੇ ਮੈਗਜ਼ੀਨ ’ਚ ਛਪੇ ਇਕ ਹਾਲੀਆ ਅਧਿਐਨ ’ਚ ਖੋਜਕਰਤਾਵਾਂ ਨੇ ਕਿਹਾ ਹੈ ਕਿ ਰੋਜ਼ਾਨਾ ਜੇਕਰ ਬੈਠਣ ਦੇ ਸਮੇਂ ’ਚ ਇਕ ਘੰਟੇ ਦੀ ਵੀ ਕਟੌਤੀ ਕੀਤੀ ਜਾਵੇ ਤੇ ਹਲਕੀ ਫੁਲਕੀ ਕਸਰਤ ਕੀਤੀ ਜਾਵੇ, ਤਾਂ ਜੀਵਨ ਸ਼ੈਲੀ ਨਾਲ ਜੁਡ਼ੀਆਂ ਬਿਮਾਰੀਆਂ ਨੂੰ ਰੋਕਣ ’ਚ ਮਦਦ ਮਿਲਦੀ ਹੈ। ਫਿਨਲੈਂਡ ਸਥਿਤ ਤੁਰਕੂ ਪੀਈਟੀ ਸੈਂਟਰ ਤੇ ਯੂਕੇ ਦੇ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਅਧਿਐਨ ਨੂੰ ਇਸ ਗੱਲ ’ਤੇ ਕੇਂਦਰਿਤ ਕੀਤਾ ਕਿ ਕੀ ਬੈਠਣ ਦਾ ਸਮਾਂ ਘੱਟ ਕਰ ਕੇ ਤੇ ਕਸਰਤ ਦੇ ਜ਼ਰੀਏ ਸਰੀਰਕ ਲਾਭ ਹਾਸਲ ਕੀਤਾ ਜਾ ਸਕਦਾ ਹੈ। ਖੋਜ ’ਚ ਹਿੱਸਾ ਲੈਣ ਵਾਲਿਆਂ ’ਚ ਟਾਈਪ-2 ਡਾਇਬਟੀਜ਼ ਤੇ ਦਿਲ ਦੇ ਮਰੀਜ਼ਾਂ ਦੇ ਨਾਲ ਨਾਲ ਸਰੀਰਕ ਰੂਪ ਨਾਲ ਨਕਾਰਾ ਬਾਲਿਗ ਵੀ ਸ਼ਾਮਲ ਸਨ। ਯੂਨੀਵਰਸਿਟੀ ਆਫ ਤੁਰਕੂ ਦੇ ਖੋਜਕਰਤਾ ਤਾਰੂ ਗਰਥਵੇਟ ਮੁਤਾਬਕ, ‘ਖੋਜ ’ਚ ਸ਼ਾਮਲ ਸਰਗਰਮ ਤੇ ਨਕਾਰਾ ਵਰਗਾਂ ਦੇ ਉਮੀਦਵਾਰਾਂ ਦੀ ਸਰੀਰਕ ਸਰਗਰਮੀਆਂ ਦੀ ਤਿੰਨ ਮਹੀਨੇ ਤਕ ਐਕਸੇਲੇਰੋਮੀਟਰ ਨਾਲ ਨਿਯਮਤ ਮਾਪ ਕੀਤਾ ਗਿਆ। ਪਹਿਲਾਂ ਦੇ ਅਧਿਐਨਾਂ ’ਚ ਸਰਗਰਮੀ ਨੂੰ ਆਮ ਤੌਰ ’ਤੇ ਸ਼ੁਰੂਆਤ ਤੇ ਅੰਤ ’ਚ ਸਿਰਫ਼ ਕੁਝ ਦਿਨਾਂ ਲਈ ਮਾਪਿਆ ਜਾਂਦਾ ਸੀ।’ ਖੋਜਕਰਾਤਾਵਾਂ ਨੇ ਪਾਇਆ ਕਿ ਜਿਸ ਸਮੂਹ ਨੇ ਰੋਜ਼ਾਨਾ ਬੈਠਣ ਦੇ ਸਮੇਂ ਨੂੰ 50 ਮਿੰਟ ਘੱਟ ਕਰਦੇ ਹੋਏ ਕਸਰਤ ਨੂੰ ਰੁਝੇਵੇਂ ’ਚ ਸ਼ਾਮਲ ਕੀਤਾ, ਉਨ੍ਹਾਂ ਨੂੰਸ਼ੂਗਰ ਤੇ ਇੰਸੁਲਿਨ ਦੇ ਪੱਧਰ ਤੇ ਲੀਵਰ ਦੀ ਸਿਹਤ ’ਚ ਸ਼ਾਨਦਾਰ ਲਾਭ ਮਿਲਿਆ।