ਬਰਮਿੰਘਮ- ਭਾਰਤ ਦਾ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅੱਜ ਇੱਥੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ’ਚ ਪਹੁੰਚ ਗਿਆ ਹੈ ਜਦਕਿ ਐੱਚਐੱਸ. ਪ੍ਰਣੌਏ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਹੱਥੋਂ 19-21, 16-21 ਨਾਲ ਹਾਰ ਕੇ ਪਹਿਲੇ ਗੇੜ ’ਚੋਂ ਹੀ ਬਾਹਰ ਹੋ ਗਿਆ। ਲਕਸ਼ੈ ਨੇ ਚੀਨੀ ਤਾਇਪੇ ਦੇ ਸੂ ਲੀ ਯੈਂਗ ਨੂੰ 13-21, 21-17, 21-15 ਨਾਲ ਹਰਾਇਆ। ਪ੍ਰਣੌਏ ਨੇ ਚੰਗੀ ਸ਼ੁਰੂਆਤ ਕੀਤੀ ਅਤੇ 6-1 ਦੀ ਲੀਡ ਲੈ ਲਈ ਸੀ। ਇਸ ਮਗਰੋਂ ਵੀ ਉਹ 15-12 ਨਾਲ ਅੱਗੇ ਸੀ ਪਰ ਬਾਅਦ ’ਚ ਪੋਪੋਵ ਨੇ ਵਾਪਸੀ ਕੀਤੀ ਤੇ ਗੇਮ ਜਿੱਤ ਲਈ। ਪੋਪੋਵ ਦੂਜੀ ਗੇਮ ’ਚ ਚੰਗੀ ਲੈਅ ’ਚ ਨਜ਼ਰ ਆਇਆ। ਉਸ ਨੇ ਪਹਿਲਾਂ 5-3 ਦੀ ਲੀਡ ਲਈ ਤੇ ਫਿਰ ਸਕੋਰ 13-9 ਕਰ ਦਿੱਤਾ। ਪ੍ਰਣੌਏ ਨੇ 13-13 ਨਾਲ ਸਕੋਰ ਬਰਾਬਰ ਕਰਕੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੋਪੋਵ ਨੇ ਸ਼ਾਨਦਾਰ ਖੇਡ ਜਾਰੀ ਰੱਖਦਿਆਂ ਇਹ ਗੇਮ ਵੀ ਜਿੱਤ ਲਈ।
previous post