PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਬੈਡਮਿੰਟਨ: ਲਕਸ਼ੈ ਸੇਨ ਅਤੇ ਸਾਤਵਿਕ-ਚਿਰਾਗ ਇੰਡੋਨੇਸ਼ੀਆ ਓਪਨ ’ਚੋਂ ਬਾਹਰ

ਜਕਾਰਤਾ:ਇੱਥੇ ਅੱਜ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਭਾਰਤ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ ਨੂੰ ਪੁਰਸ਼ ਡਬਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੈ ਨੂੰ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੇ 21-16, 12-21, 23-21 ਨਾਲ ਹਰਾਇਆ। ਇਸੇ ਤਰ੍ਹਾਂ ਸਾਤਵਿਕ-ਚਿਰਾਗ ਦੀ ਜੋੜੀ ਨੂੰ ਥਾਈਲੈਂਡ ਦੀ ਕਿਟੀਨੁਪੋਂਗ ਕੇਡਰੇਨ ਅਤੇ ਡੇਚਾਪੋਲ ਪੁਆਵਰਾਨੁਕਰੋਹ ਦੀ ਜੋੜੀ ਨੇ 22-20, 23-21 ਨਾਲ ਹਰਾਇਆ। ਇਸ ਤੋਂ ਪਹਿਲਾਂ ਧਰੁਵ ਕਪਿਲਾ ਅਤੇ ਤਨੀਸ਼ਾ ਕਰੈਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਵੀ ਦੂਜੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲੀਡ ਲੈਣ ਦੇ ਬਾਵਜੂਦ ਭਾਰਤੀ ਜੋੜੀ ਮਲੇਸ਼ਿਆਈ ਜੋੜੀ ਪੈਂਗ ਰੋਨ ਹੂ ਅਤੇ ਸੁ ਯਿਨ ਚੇਂਗ ਤੋਂ 21-18, 15-21, 19-21 ਨਾਲ ਹਾਰ ਗਈ। ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸੇਨ ਨੇ ਮੈਚ ਵਿੱਚ ਖਰਾਬ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ ਗੁਆ ਬੈਠਾ। ਉਸ ਨੇ ਦੂਜੀ ਗੇਮ ਵਿੱਚ ਜਿੱਤ ਕੇ ਚੰਗੀ ਵਾਪਸੀ ਕੀਤੀ ਪਰ ਤੀਜੇ ਅਤੇ ਫੈਸਲਾਕੁਨ ਗੇਮ ਵਿੱਚ ਸਖ਼ਤ ਟੱਕਰ ਦੇਣ ਦੇ ਬਾਵਜੂਦ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬੁੱਧਵਾਰ ਨੂੰ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਉੱਭਰਦਾ ਪੁਰਸ਼ ਸਿੰਗਲਜ਼ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਪਹਿਲੇ ਗੇੜ ’ਚੋਂ ਬਾਹਰ ਹੋ ਗਿਆ ਸੀ।

Related posts

ਰੋਪੜ ਦੇ ਕਾਂਗਰਸੀ ਆਗੂ ਹੋਏ ਅਮਰਜੀਤ ਸੰਦੋਆ ਦੇ ਸਖ਼ਤ ਖਿ਼ਲਾਫ਼

On Punjab

ਭਾਰਤੀ ਰੇਲਵੇ ਸਟੇਸ਼ਨਾਂ ‘ਤੇ ਸ਼ੁਰੂ ਹੋਣ ਜਾ ਰਹੀ ਹੈ ਪੌਡ ਹੋਟਲ ਸਰਵਿਸ, ਜਾਣੋ ਪੂਰੀ ਜਾਣਕਾਰੀ

On Punjab

ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਹੋਈ ਮੀਟਿੰਗ

Pritpal Kaur