65.41 F
New York, US
April 19, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਬੋਮਨ ਇਰਾਨੀ ਤੇ ਜ਼ੇਨੋਬੀਆ ਨੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਈ

ਮੁੰਬਈ: ਬੋਮਨ ਇਰਾਨੀ ਅਤੇ ਉਸ ਦੀ ਪਤਨੀ ਜ਼ੇਨੋਬੀਆ ਵਿਆਹ ਦੇ 40 ਸਾਲ ਮੁਕੰਮਲ ਹੋਣ ਦਾ ਜਸ਼ਨ ਮਨਾ ਰਹੇ ਹਨ ਅਤੇ ‘3 ਇਡੀਅਟਸ’ ਅਦਾਕਾਰ ਨੇ ਇਸ ਨੂੰ ਉਸ ਵੇਲੇ ਹੋਰ ਵੀ ਖਾਸ ਬਣਾ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨਾਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਤੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿੱਪਣੀਆਂ ਕਰ ਕੇ ਵਧਾਈਆਂ ਦਿੱਤੀਆਂ। ਸਾਬਾ ਪਟੌਦੀ ਨੇ ਲਿਖਿਆ, ਅਗਲੇ 40 ਤੱਕ .. ਬਹੁਤ ਪਿਆਰ’ ਫਰਾਹ ਖਾਨ ਕੁੰਦਰ ਨੇ ਟਿੱਪਣੀ ਕੀਤੀ, ‘ਤੁਹਾਨੂੰ ਦੋਵਾਂ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ।’ ਜ਼ਿਕਰਯੋਗ ਹੈ ਕਿ ਬੋਮਨ ਨੇ ‘ਮੁੰਨਾ ਭਾਈ ਐੱਮਬੀਬੀਐੱਸ’, ‘ਮੈਂ ਹੂੰ ਨਾ’, ‘3 ਇਡੀਅਟਸ’, ‘ਜੌਲੀ ਐੱਲਐੱਲਬੀ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਵੇਲੇ ਬੋਮਨ ਇਰਾਨੀ ਦੀ ਨਿਰਦੇਸ਼ਿਤ ਪਹਿਲੀ ਫਿਲਮ ‘ਦਿ ਮਹਿਤਾ ਬੁਆਏਜ਼’ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਿਚ ਬੋਮਨ ਇਰਾਨੀ ਨਾਲ ਅਵਿਨਾਸ਼ ਤਿਵਾੜੀ, ਸ਼੍ਰੇਆ ਚੌਧਰੀ ਅਤੇ ਪੂਜਾ ਸਰੂਪ ਨਜ਼ਰ ਆਉਣਗੇ।

Related posts

ਮੋਦੀ ਸਰਕਾਰ ਦੀ ਪਹਿਲੀ ਪਾਰੀ ‘ਚ 413 ਜਵਾਨ ਵੀ ਸ਼ਹੀਦ, 963 ਅੱਤਵਾਦੀਆਂ ਦਾ ਸਫ਼ਾਇਆ

On Punjab

‘ਪ੍ਰੈਗਨੈਂਸੀ ਬਾਈਬਲ’ ਵਿਵਾਦ ਦੌਰਾਨ ਕਰੀਨਾ ਕਪੂਰ ਦੀ ਬੁੱਕ ਨਾਲ ਲੀਕ ਹੋਈ ਉਨ੍ਹਾਂ ਦੇ ਛੋਟੇ ਬੇਟੇ ਦੀ ਤਸਵੀਰ, ਯੂਜ਼ਰ ਬੋਲੇ-ਤੈਮੂਰ ਦੀ ਕਾਰਬਨ ਕਾਪੀ

On Punjab

ਸੈਂਸੈਕਸ, ਨਿਫਟੀ ਵਿੱਚ ਆਇਆ ਉਛਾਲ

On Punjab