25.2 F
New York, US
January 15, 2025
PreetNama
ਸਮਾਜ/Social

ਬੋਰਿਸ ਜੌਨਸਨ ਦੇ ਚਾਰ ਕਰੀਬੀ ਸਹਿਯੋਗੀਆਂ ਨੇ ਦਿੱਤਾ ਅਸਤੀਫ਼ਾ, ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਉਨ੍ਹਾਂ ਦੀ ਸਥਿਤੀ

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਤੇ ਚਾਰ ਕਰੀਬੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ ਪਾਰਟੀ ਤੋਂ ਬਾਅਦ ਉੱਠੇ ਵਿਵਾਦ ਕਾਰਨ ਪੀਐੱਮ ਜੌਨਸਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।

ਨਵੇਂ ਘਟਨਾ ਚੱਕਰ ’ਚ ਬੋਰਿਸ ਜੌਨਸਨ ਦੇ ਦੂਰਗਾਮੀ ਨੀਤੀਆਂ ਦੇ ਮੁਖੀ ਮੁਨੀਰ ਮਿਰਜ਼ਾ, ਚੀਫ ਆਫ ਸਟਾਫਨ ਡਾਨ ਰੋਜ਼ੇਨਫੀਲਡ, ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਮਾਰਟਿਨ ਰੇਨਾਲਡ ਤੇ ਸੰਚਾਰ ਡਾਇਰੈਕਟਰ ਜੈਕ ਡੋਏਲ ਨੇ ਵੀਰਵਾਰ ਨੂੰ ਕੁਝ ਘੰਟਿਆਂ ਦੇ ਫ਼ਰਕ ’ਤੇ ਅਸਤੀਫ਼ਾ ਦੇ ਦਿੱਤਾ ਹੈ। ਕਈ ਦਿਨਾਂ ਦੀ ਜਾਂਚ ਤੋਂ ਬਾਅਦ ਇਹ ਸਾਫ਼ ਹੋਇਆ ਕਿ ਕੋਵਿਡ-19 ਦੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਅਧਿਕਾਰਤ ਪ੍ਰਧਾਨ ਮੰਤਰੀ ਨਿਵਾਸ ’ਚ ਕਈ ਦਿਨਾਂ ਤੱਕ ਪਾਰਟੀਆਂ ਦਾ ਦੌਰ ਚੱਲਿਆ ਹੈ।

ਬੀਬੀਸੀ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਮਿਰਜ਼ਾ ਦੇ ਅਸਤੀਫ਼ੇ ਦੇ ਫ਼ੌਰੀ ਬਾਅਦ ਡੋਏਲ ਨੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਬਾਅਦ ਰੋਜ਼ੇਨਫੀਲਡ ਤੇ ਰੇਨਾਲਡ ਨੇ ਅਸਤੀਫ਼ਾ ਦੇ ਦਿੱਤਾ। 57 ਸਾਲਾਨ ਜੌਨਸਨ ਦੇ ਸਹਿਯੋਗੀਆਂ ਦੇ ਸਰਬਉੱਚ ਸਹਿਯੋਗੀਆਂ ਨੇ ਉਨ੍ਹਾਂ ਆਪਣੇ ਆਸਤੀਫ਼ੇ ਸੌਂਪ ਦਿੱਤੇ ਹਨ। ਇਸ ਨਾਲ ਉਨ੍ਹਾਂ ਦੀ ਪਾਰਟੀ ’ਚ ਜੌਨਸਨ ਦੀ ਅਗਵਾਈ ਬਾਰੇ ਸਵਾਲ ਉੱਠਣ ਲੱਗੇ ਹਨ। ਡੋਏਲ ਨੇ ਸਟਾਫ ਨੂੰ ਦੱਸਿਆ ਕਿ ਹੁਣ ਦੇ ਹਫ਼ਤਿਆਂ ’ਚ ਉਨ੍ਹਾਂ ਦੇ ਪਰਿਵਾਰ ਨੂੰ ਬੁਰੇ ਸਮੇਂ ਤੋਂ ਲੰਘਣਾ ਪਿਆ ਹੈ ਪਰ ਉਹ ਦੋ ਸਾਲ ਤੋਂ ਬਾਅਦ ਆਪਣਾ ਅਹੁਦਾ ਛੱਡਣ ਦੀ ਸੋਚ ਰੱਖਦੇ ਹਨ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਰੋਜ਼ੇਨਫੀਲਡ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰਕੇ ਸਵੇਰੇ ਹੀ ਕਰ ਦਿੱਤੀ ਸੀ ਪਰ ਉਹ ਆਪਣੇ ਵਾਰਸਾਂ ਦੀ ਭਾਲ ਹੋਣ ਤੇ ਅਹੁਦੇ ’ਤੇ ਰਹਿਣਗੇ। ਮਿਰਜ਼ਾ ਨੇ ਪੀਐੱਮ ਦੇ ਝੂਠੇ ਦਾਅਵੇ ਬਾਰੇ ਤੱਤਕਾਲ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

Related posts

ਨਾਰੀ ਅਰਦਾਸ

Pritpal Kaur

ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਵਕਾਲਤ

On Punjab

ਸਭ ਤੋਂ ਮਹਿੰਗੇ ਚਲਾਨ ਦਾ ਨੈਸ਼ਨਲ ਰਿਕਾਰਡ, ਟਰੱਕ ਦਾ ਕੱਟਿਆ 1.41 ਲੱਖ ਦਾ ਚਲਾਨ

On Punjab