14.72 F
New York, US
December 23, 2024
PreetNama
ਫਿਲਮ-ਸੰਸਾਰ/Filmy

ਬੌਬੀ ਦਿਓਲ ਅਤੇ ਪ੍ਰਕਾਸ਼ ਝਾਅ ਖਿਲਾਫ ਵੈੱਬ ਸੀਰੀਜ਼ ‘ਆਸ਼ਰਮ’ ਲਈ ਕੋਰਟ ਨੇ ਜਾਰੀ ਕੀਤਾ ਨੋਟਿਸ

ਅਦਾਕਾਰ ਬੌਬੀ ਦਿਓਲ ਅਤੇ ਫ਼ਿਲਮ ਮੇਕਰ ਪ੍ਰਕਾਸ਼ ਝਾਅ ਨੂੰ ਜੋਧਪੁਰ ਦੀ ਇੱਕ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਹਾਲ ਹੀ ‘ਚ ਰਿਲੀਜ਼ ਹੋਈ ਵੈਬ ਸੀਰੀਜ਼ ‘ਆਸ਼ਰਮ’ ਖਿਲਾਫ ਦਰਜ ਇੱਕ ਕੇਸ ‘ਚ ਜਾਰੀ ਕੀਤਾ ਹੈ। ਅਦਾਲਤ ਇਸ ਕੇਸ ਦੀ ਸੁਣਵਾਈ 11 ਜਨਵਰੀ ਨੂੰ ਕਰੇਗੀ। ਹਾਲਾਂਕਿ ਅਦਾਲਤ ਨੇ ਬੌਬੀ ਦਿਓਲ ਅਤੇ ਪ੍ਰਕਾਸ਼ ਝਾਅ ਖਿਲਾਫ ਐਫਆਈਆਰ ਦਾ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਵੈੱਬ ਸੀਰੀਜ਼ ‘ਆਸ਼ਰਮ’ ਦਾ ਪਹਿਲਾ ਸੀਜ਼ਨ 28 ਅਗਸਤ ਨੂੰ ਰਿਲੀਜ਼ ਹੋਇਆ ਸੀ, ਤੇ ਦੂਸਰਾ ਸੀਜ਼ਨ ਪਿੱਛਲੇ ਮਹੀਨੇ 11 ਨਵੰਬਰ ਨੂੰ ਸਟਰੀਮ ਹੋਇਆ ਹੈ। ਇਹ ਸੀਰੀਜ਼ ਦਰਸ਼ਕਾਂ ‘ਚ ਕਾਫੀ ਮਸ਼ਹੂਰ ਹੋਈ ਹੈ। ਪਰ ਇਸ ਸੀਰੀਜ਼ ਦੇ ਰਿਲੀਜ਼ ਹੋਣ ਬਾਅਦ ਹੀ ਇਹ ਵਿਵਾਦਾਂ ਦੇ ਘੇਰੇ ‘ਚ ਆ ਗਈ ਸੀ। ਇਸ ਸੀਰੀਜ਼ ਦੇ ਟਾਈਟਲ ‘ਚ ਜੋ ‘ਡਾਰਕ ਸਾਈਡ’ ਜੋੜੀ ਗਈ ਹੈ ਉਸ ‘ਤੇ ਕਰਨੀ ਸੈਨਾ ਨੇ ਇਤਰਾਜ਼ ਜਤਾਇਆ ਹੈ।
ਇਸ ਦੇ ਨਾਲ ਹੀ ਟ੍ਰੇਲਰ ਦੇ ਕੁਝ ਸੀਨ ‘ਤੇ ਇਤਰਾਜ਼ ਜਤਾਉਂਦੇ ਹੋਏ ਕਰਨੀ ਸੈਨਾ ਸੀਰੀਜ਼ ‘ਤੇ ਰੋਕ ਲਗਾਉਣ ਦੀ ਮੰਗ ਕਰ ਰਹੀ ਹੈ। ਕਰਨੀ ਸੈਨਾ ਵਲੋਂ ਭੇਜੇ ਗਏ ਨੋਟਿਸ ‘ਚ ਸੀਰੀਜ਼ ਦੇ ਮੇਕਰਸ ‘ਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਬਦਨਾਮ ਕਰਨ ਦੇ ਇਲਜ਼ਾਮ ਲਗਾਏ ਗਏ।

Related posts

Shilpa Shetty ਤੋਂ ਬਾਅਦ ਹੁਣ ਗੀਤਾ ਕਪੂਰ ਵੀ ਹੋਈ ‘ਸੁਪਰ ਡਾਂਸਰ ਚੈਪਟਰ 4’ ‘ਚੋ ਗਾਇਬ, ਇਸ ਕੋਰਿਓਗ੍ਰਾਫਰ ਨੇ ਲਈ ਥਾਂ

On Punjab

ਜਾਣੋ ਕਿਵੇਂ ਬਣੇ ਜਿਗਰ ਇੰਜਨੀਅਰ ਤੋਂ ਸਿੰਗਰ, ਅ੍ਰੰਮਿਤ ਮਾਨ ਨੇ ਕੀਤਾ ਲੌਂਚ

On Punjab

ਇਟਲੀ ‘ਚ ਧੁੱਪ ਦਾ ਆਨੰਦ ਮਾਣ ਰਹੀ ‘ਬੇਬੋ’, ਤਸਵੀਰਾਂ ਵਾਇਰਲ

On Punjab