bushfire bash legends reunite: ਬ੍ਰਾਇਨ ਲਾਰਾ ਅਤੇ ਕਪਤਾਨ ਰਿੱਕੀ ਪੋਂਟਿੰਗ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਬਰੇਟ ਲੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜੰਕਸ਼ਨ ਓਵਲ ਮੈਦਾਨ ‘ਚ ਖੇਡੇ ਗਏ ਬੁਸ਼ਫਾਇਰ ਬੈਸ਼ ਮੈਚ ਵਿੱਚ ਪੋਂਟਿੰਗ ਇਲੈਵਨ ਨੇ ਗਿਲਕ੍ਰਿਸਟ ਇਲੈਵਨ ਨੂੰ ਇੱਕ ਦੌੜ ਨਾਲ ਹਰਾਇਆ ਹੈ। ਇਹ ਮੈਚ ਪਿੱਛਲੇ ਦਿਨੀ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਆਯੋਜਿਤ ਕੀਤਾ ਗਿਆ ਸੀ। ਵਿਸ਼ਵ ਭਰ ਦੇ ਨਾਮਵਰ ਕ੍ਰਿਕਟਰਾਂ ਨੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਅਤੇ ਸਾਲਾਂ ਬਾਅਦ ਮੈਦਾਨ ‘ਤੇ ਉਤਰੇ ਸਨ। ਪ੍ਰਬੰਧਕਾਂ ਨੇ ਆਸਟ੍ਰੇਲੀਆ ਦੇ ਵਿੱਚ ਹੋਏ ਹਾਦਸੇ ਦੌਰਾਨ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਫੰਡ ਇਕੱਠੇ ਕਰਨ ਲਈ ਬੁਸ਼ਫਾਇਰ ਬੈਸ਼ ਮੈਚ ਆਯੋਜਿਤ ਕੀਤਾ ਅਤੇ ਬੁਸ਼ਫਾਇਰ ਕ੍ਰਿਕਟ ਬਾਸ਼ ਚੈਰੀਟੀ ਮੈਚ ਤੋਂ $ 77 ਲੱਖ ਡੋਲਰ ਤੋਂ ਵੱਧ ਰੁਪਏ ਇਕੱਠੇ ਕੀਤੇ ਗਏ ਹਨ।
ਇਸ ਮੈਚ ਤੋਂ ਇਕੱਠੀ ਕੀਤੀ ਗਈ ਰਕਮ ਹੁਣ ਆਸਟ੍ਰੇਲੀਆ ਰੈਡ ਕਰਾਸ ਆਫ਼ਤ ਅਤੇ ਰਾਹਤ ਬਚਾਅ ਫੰਡ ਨੂੰ ਦਾਨ ਕੀਤੀ ਜਾਵੇਗੀ ਤਾਂ ਜੋ ਹਾਦਸੇ ਵਿੱਚ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। 10 ਓਵਰਾਂ ਦੇ ਇਸ ਮੈਚ ਵਿੱਚ ਗਿਲਕ੍ਰਿਸਟ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੋਟਿੰਗ ਇਲੈਵਨ ਨੇ ਪੰਜ ਵਿਕਟਾਂ ਗੁਆ ਕੇ 104 ਦੌੜਾਂ ਬਣਾਈਆਂ। ਕਪਤਾਨ ਰਿਕੀ ਪੋਂਟਿੰਗ ਨੇ 14 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਜਦਕਿ ਬ੍ਰਾਇਨ ਲਾਰਾ ਨੇ 11 ਗੇਂਦਾਂ ਦੀ ਤੂਫਾਨੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਲਗਾਏ ਸਨ। ਜਸਟਿਨ ਲੈਂਗਰ ਛੇ ਦੌੜਾਂ ਹੀ ਬਣਾ ਸਕੇ, ਜਦਕਿ ਮੈਥੀਓ ਹੇਡਨ ਨੇ 16 ਦੌੜਾਂ ਬਣਾਈਆਂ।
ਗਿਲਕ੍ਰਿਸਟ ਇਲੈਵਨ ਦੀ ਤਰਫੋਂ, ਕੋਰਟਨੀ ਵਾਲਸ਼, ਸਾਇਮੰਡਜ਼ ਅਤੇ ਯੁਵਰਾਜ ਸਿੰਘ ਨੇ ਇੱਕ-ਇੱਕ ਸਫ਼ਲਤਾ ਹਾਸਿਲ ਕੀਤੀ। ਟੀਚੇ ਦਾ ਪਿੱਛਾ ਕਰਨ ਉਤਰੀ ਗਿਲਕ੍ਰਿਸਟ ਇਲੈਵਨ 10 ਓਵਰਾਂ ਵਿੱਚ ਛੇ ਵਿਕਟਾਂ ‘ਤੇ 103 ਦੌੜਾ ਹੀ ਬਣਾ ਸਕੀ। ਇਸ ਵਿੱਚ ਕਪਤਾਨ ਅਤੇ ਵਿਕਟਕੀਪਰ ਐਡਿਟ ਗਿਲਕ੍ਰਿਸਟ ਦੀਆਂ 17 ਦੌੜਾ, ਸ਼ੇਨ ਵਾਟਸਨ ਦੀਆਂ 30 ਅਤੇ ਸਾਇਮੰਡਜ਼ ਦੀਆਂ 29 ਦੌੜਾ ਸ਼ਾਮਿਲ ਹਨ।