brazilian footballer ronaldinho: ਬ੍ਰਾਜ਼ੀਲ ਦੇ ਸਾਬਕਾ ਸਟਾਰ ਫੁੱਟਬਾਲਰ ਅਤੇ 2002 ਵਰਲਡ ਕੱਪ ਜੇਤੂ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਵੀਰਵਾਰ ਸਵੇਰੇ ਇੱਕ ਜਾਅਲੀ ਪਾਸਪੋਰਟ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਲੈ ਲਿਆ ਹੈ। ਰੋਨਾਲਡੀਨਹੋ ਇੱਕ ਪ੍ਰੋਗਰਾਮ ਲਈ ਆਪਣੇ ਭਰਾ ਨਾਲ ਪੈਰਾਗੁਏ ਦੀ ਰਾਜਧਾਨੀ ਅਸੂਨਸੀਅਨ ਪੰਹੁਚੇ ਸਨ। ਪੁਲਿਸ ਨੇ ਉਨ੍ਹਾਂ ਨੂੰ ਹੋਟਲ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਹੈ ਜਿੱਥੇ ਉਹ ਠਹਿਰੇ ਸਨ। ਰੋਨਾਲਡੀਨਹੋ ਦੇ ਭਰਾ ਦਾ ਇੱਕ ਹੋਰ ਸਾਥੀ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, “ਰੋਨਾਲਡੋ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੂੰ ਸਿਰਫ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਨਹੀਂ।” ਜਾਣਕਾਰੀ ਦੇ ਅਨੁਸਾਰ, “ਰੋਨਾਡੀਨਹੋ ਅਤੇ ਉਸ ਦਾ ਭਰਾ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਦੋਵਾਂ ਦਾ ਦੋਸ਼ ਹੈ ਕਿ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੇ ਹੀ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਹੈ।” ਰੋਨਾਲਡੀਨਹੋ ਆਪਣੇ ਫੁੱਟਬਾਲ ਕਰੀਅਰ ਵਿੱਚ ਪੈਰਿਸ ਸੇਂਟ-ਗਰਮੈਨ ਪੀ.ਐਸ.ਜੀ, ਬਾਰਸੀਲੋਨਾ ਅਤੇ ਮਿਲਾਨ ਵਰਗੇ ਕਲੱਬਾਂ ਲਈ ਖੇਡਿਆ ਹੈ।
previous post