Brazil BRICS Summit 2019: ਨਵੀਂ ਦਿੱਲੀ, 13 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਭਾਗ ਲੈਣ ਲਈ ਬ੍ਰਾਜੀਲ ਰਵਾਨਾ ਹੋ ਚੁੱਕੇ ਹਨ ਅਤੇ ਅੱਜ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਮੁਲਾਕਾਤ ਕਰਨਗੇ। ਅੱਜ ਇੱਕ ਵਾਰ ਫਿਰ ਦੋਹਾਂ ਨੇਤਾਵਾਂ ਦੀ ਮੀਟਿੰਗ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਵਿੱਚ ਹੋਏਗੀ। ਦੋਹੇਂ ਨੇਤਾ ਬ੍ਰਿਕਸ ਦੇਸ਼ਾਂ ਦੀ ਸਿਖ਼ਰ ਬੈਠਕ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦਾ ਫੋਕਸ ਅੱਤਵਾਦ ਵਿਰੋਧੀ ਸਹਿਯੋਗ ਵਧਾਉਣ ਤੇ ਰਹੇਗਾ
ਇਸ ਵਾਰੀ ਬਿ੍ਕਸ ਦੇ ਪੰਜ ਮੁਲਕਾਂ ਵਿਚਾਲੇ ਨਿਵੇਸ਼ ਤੇ ਕਾਰੋਬਾਰ ਨੂੰ ਲੈ ਕੇ ਇਕ ਅਹਿਮ ਸਮਝੌਤਾ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬ੍ਰਿਕਸ ਸਿਖਰ ਸੰਮੇਲਨ ਦੁਨੀਆਂ ਦੀਆਂ ਪੰਜ ਅਹਿਮ ਅਰਥ-ਵਿਵਸਥਾਵਾਂ ਦੇ ਵਿੱਚ ਡਿਜ਼ੀਟਲ ਅਰਥ- ਵਿਵਸਥਾ, ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਸਬੰਧਾੰ ਨੂੰ ਮਜ਼ਬੂਤ ਕਰਨ ਤੇ ਕੇਂਦਰਤ ਹੈ।ਦੱਸ ਦੇਈਏ ਕਿ ਮੋਦੀ ਤੇ ਚਿਨਪਿੰਗ ਦੀ ਦੂਜੀ ਗ਼ੈਰ ਰਸਮੀ ਬੈਠਕ ਪਿਛਲੇ ਮਹੀਨੇ 11 ਅਕਤੂਬਰ ਨੂੰ ਹੋਈ ਸੀ। ਪਰ ਉਸਦੇ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਕਸ਼ਮੀਰ ਨੂੰ ਲੈ ਕੇ ਕਾਫ਼ੀ ਤਲਖ ਬਿਆਨਬਾਜ਼ੀ ਹੋਈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਧਾਰਾ 370 ਖ਼ਤਮ ਕਰਨ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਸੀ। ਪਰ ਉਸ ਬਾਅਦ ਭਾਰਤ ਨੇ ਉਸ ਨੂੰ ਯਾਦ ਦਿਵਾਇਆ ਸੀ ਕਿ ਕਿਸ ਤਰ੍ਹਾਂ ਉਸ ਨੇ ਭਾਰਤੀ ਹਿੱਸੇ ਦੇ ਕਸ਼ਮੀਰ ਦੇ ਇਕ ਵੱਡੇ ਖੇਤਰਫਲ ‘ਤੇ ਕਬਜ਼ਾ ਜਮ੍ਹਾ ਕੇ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਸਾਰੇ ਦਬਾਵਾਂ ਦੇ ਬਾਵਜੂਦ ਚੀਨ ਦੀ ਮੈਂਬਰਸ਼ਿਪ ਵਾਲੇ ਮੁਕਤ ਵਪਾਰ ਸਮਝੌਤੇ ਆਰਸੇਪ ‘ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ। ਮੋਦੀ ਤੇ ਚਿਨਪਿੰਗ ਦਰਮਿਆਨ ਹੋਣ ਵਾਲੀ ਮੁਲਾਕਾਤ ਤੇ ਚਿਨਪਿੰਗ ਦੇ ਇਲਾਵਾ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਨਾਲ ਵੀ ਬੈਠਕ ਕਰਨਗੇ ਤੇ ਦੋ ਪੱਖੀ ਮੁੱਦਿਆਂ ਦੀ ਸਮੀਖਿਆ ਕਰਨਗੇ। ਪੁਤਿਨ ਤੇ ਮੋਦੀ ਵਿਚਕਾਰ ਇਹ ਮੁਲਾਕਾਤ ਦੋ ਮਹੀਨਿਆਂ ਬਾਅਦ ਹੋਣ ਜਾ ਰਹੀ ਹੈ। ਇਸ ਮੌਕੇ ਮੋਦੀ ਨੇ ਬਿ੍ਕਸ ਸਿਖਰ ਬੈਠਕ ਸਬੰਧੀ ਕਿਹਾ ਕਿ ਅਗਲੇ ਦੋ ਦਿਨਾਂ ਤਕ ਬਿ੍ਕਸ ਬਿਜ਼ਨਸ ਫੋਰਮ ਤੇ ਬਿ੍ਕਸ ਬਿਜ਼ਨਸ ਕੌਂਸਲ ਤੇ ਨਿਊ ਡੈਵਲਪਮੈਂਟ ਬੈਂਕ ਦੀ ਬੈਠਕ ਨੂੰ ਵੀ ਸੰਬੋਧਨ ਕੀਤਾ ਜਾਏਗਾ। ਉਨ੍ਹਾਂ ਦਾ ਮੁੱਖ ਮਕਸਦ ਮੈਂਬਰੀਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ ਹੋਏਗਾ।